ਵਾਸ਼ਿੰਗਟਨ (ਏਐੱਨਆਈ) : ਆਪਣੇ ਫ਼ੌਜੀਆਂ ਦੇ ਅਫ਼ਗਾਨਿਸਤਾਨ ਤੋਂ ਹਟਣ ਤੋਂ ਬਾਅਦ ਅਮਰੀਕਾ ਗੁਆਂਢੀ ਦੇਸ਼ਾਂ ‘ਚ ਆਪਣੀ ਫ਼ੌਜੀ ਤਾਕਤ ਬਣਾਏ ਰੱਖਣ ਦੇ ਬਦਲ ਭਾਲ ਰਿਹਾ ਹੈ। ਇਹ ਗੱਲ ਪੈਂਟਾਗਨ ਦੇ ਬੁਲਾਰੇ ਨੇ ਕਹੀ। ਮੀਡੀਆ ਮੁਤਾਬਕ ਬਾਇਡਨ ਪ੍ਰਸ਼ਾਸਨ ਦੇ ਅਧਿਕਾਰੀ ਭਵਿੱਖ ‘ਚ ਆਪਣੀਆਂ ਫ਼ੌਜੀਆਂ ਮੁਹਿੰਮਾਂ ਲਈ ਨੇੜੇ ਹੀ ਟਿਕਾਣਾ ਬਣਾਉਣ ਲਈ ਪਾਕਿਸਤਾਨ ਦੇ ਅਧਿਕਾਰੀਆਂ ਨਾਲ ਗੱਲਬਾਤ ਕਰ ਰਹੇ ਹਨ। ਸੀਆਈਏ ਨੇ ਪਹਿਲਾਂ ਵੀ ਅੱਤਵਾਦੀਆਂ ‘ਤੇ ਡਰੋਨ ਹਮਲੇ ਲਈ ਇਕ ਫ਼ੌਜੀ ਅੱਡੇ ਦੀ ਵਰਤੋਂ ਕੀਤਾ ਸੀ। ਰੱਖਿਆ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਅਮਰੀਕਾ ਇਸ ਖੇਤਰ ‘ਚ ਆਪਣੇ ਸਹਿਯੋਗੀ ਦੇਸ਼ਾਂ ਨਾਲ ਗੱਲ ਕਰ ਕੇ ਬਦਲ ਦੀ ਭਾਲ ਕਰਦਾ ਰਹੇਗਾ। ਬੁਲਾਰੇ ਨੇ ਕਿਹਾ ਕਿ ਰੱਖਿਆ ਤੇ ਵਿਦੇਸ਼ ਵਿਭਾਗ ਇਸ ਮਾਮਲੇ ‘ਚ ਖ਼ੁਫ਼ੀਆ ਵਿਭਾਗ ਨਾਲ ਵੀ ਵਿਚਾਰ-ਵਟਾਂਦਰਾ ਕਰ ਰਿਹਾ ਹੈ।
ਅਫ਼ਗਾਨਿਸਤਾਨ ਦੇ ਗੁਆਂਢੀ ਦੇਸ਼ਾਂ ‘ਚ ਬਦਲ ਦੀ ਭਾਲ ਕਰ ਰਿਹਾ ਹੈ ਅਮਰੀਕਾ
