• Wed. Jan 19th, 2022

Desh Punjab Times

Leading South Asian Newspaper of BC

ਆਮ ਆਦਮੀ ਪਾਰਟੀ ਨੇ ਪੰਜਾਬ ‘ਚ ਨਿਯੁਕਤ ਕੀਤੇ ਹਲਕਾ ਇੰਚਾਰਜ, ਪੜ੍ਹੋ ਪੂਰੀ ਸੂਚੀ

BySunil Verma

Jun 8, 2021
ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਵੱਲੋਂ ਅੱਜ ਪੰਜਾਬ ਦੇ ਵੱਖ ਵੱਖ ਵਿਧਾਨ ਸਭਾ ਹਲਕਿਆਂ ਦੇ ਇੰਚਾਰਜਾਂ ਦੀਆਂ ਨਿਯੁਕਤੀਆਂ ਕੀਤੀਆਂ। ਇਸ ਸਬੰਧੀ ਆਮ ਆਦਮੀ ਪਾਰਟੀ ਦੇ ਪੰਜਾਬ ਸੂਬੇ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਵੱਲੋਂ 24 ਵਿਧਾਨ ਸਭਾ ਹਲਕਿਆਂ ਦੇ ਇੰਚਾਰਜਾਂ ਦੀ ਸੂਚੀ ਜਾਰੀ ਕੀਤੀ ਗਈ ਹੈ।
ਆਪ ਆਗੂਆਂ ਵੱਲੋਂ ਜਾਰੀ ਸੂਚੀ ਅਨੁਸਾਰ ਵਿਧਾਨ ਸਭਾ ਹਲਕਾ ਭੋਆ ਲਈ ਲਾਲ ਚੰਦ ਕਟਾਰੂਚੱਕ ਨੂੰ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ, ਜਦੋਂ ਕਿ ਵਿਧਾਨ ਸਭਾ ਹਲਕਾ ਨਾਭਾ ਲਈ ਗੁਰਦੇਵ ਸਿੰਘ ਦੇਵ ਮਾਨ, ਹਲਕਾ ਫਰੀਦਕੋਟ ਲਈ ਗਰਦਿੱਤ ਸਿੰਘ ਸੇਖੋਂ, ਹਲਕਾ ਬਾਬਾ ਬਕਾਲਾ ਲਈ ਦਲਬੀਰ ਸਿੰਘ ਟੋਂਗ, ਹਲਕਾ ਪਾਇਲ ਲਈ ਮਨਵਿੰਦਰ ਸਿੰਘ ਗਿਆਸਪੁਰਾ, ਹਲਕਾ ਜੀਰਾ ਲਈ ਨਰੇਸ ਕਟਾਰੀਆ, ਹਲਕਾ ਸਾਮ ਚੁਰਾਸੀ ਲਈ ਡਾ. ਰਵਜੋਤ ਸਿੰਘ, ਹਲਕਾ ਅਮਰਗੜ੍ਹ ਲਈ ਜਸਵੰਤ ਸਿੰਘ ਗੱਜਣ ਮਾਜਰਾ, ਹਲਕਾ ਜੰਡਿਆਲਾ ਲਈ ਹਰਭਜਨ ਸਿੰਘ ਈ.ਟੀ.ਓ, ਹਲਕਾ ਮੋਗਾ ਲਈ ਨਵਦੀਪ ਸੰਘਾ, ਹਲਕਾ ਭਦੌੜ ਲਈ ਲਾਭ ਸਿੰਘ ਉਗੋਕੇ, ਹਲਕਾ ਅਜਨਾਲਾ ਲਈ ਕੁਲਦੀਪ ਧਾਲੀਵਾਲ, ਹਲਕਾ ਚੱਬੇਵਾਲ ਲਈ ਹਰਮਿੰਦਰ ਸਿੰਘ ਸੰਧੂ, ਹਲਕਾ ਜਲਾਲਾਬਾਦ ਲਈ ਜਗਦੀਪ ਗੋਲਡੀ ਕੰਬੋਜ, ਹਲਕਾ ਬਾਘਾ ਪੁਰਾਣਾ ਲਈ ਅੰਮ੍ਰਿਤਪਾਲ ਸਿੰਘ ਸੁਖਾਨੰਦ, ਹਲਕਾ ਗਿੱਲ ਲਈ ਜੀਵਨ ਸਿੰਘ ਸੰਗੋਵਾਲ, ਹਲਕਾ ਸਨੌਰ ਲਈ ਹਰਮੀਤ ਸਿੰਘ ਪਠਾਣ ਮਾਜਰਾ, ਹਲਕਾ ਸਮਾਣਾ ਲਈ ਚੇਤਨ ਸਿੰਘ ਜੋੜਮਾਜਰਾ, ਹਲਕਾ ਹਸਅਿਾਰਪੁਰ ਲਈ ਬ੍ਰਹਮ ਸੰਕਰ ਜਿੰਪਾ, ਹਲਕਾ ਮੌੜ ਲਈ ਸੁਖਵੀਰ ਮਾਈਸਰਖਾਨਾ, ਹਲਕਾ ਚਮਕੌਰ ਸਾਹਿਬ ਲਈ ਡਾ. ਚਰਨਜੀਤ ਸਿੰਘ, ਹਲਕਾ ਬਟਾਲਾ ਲਈ ਸੈਰੀ ਕਲਸੀ, ਹਲਕਾ ਅੰਮ੍ਰਿਤਸਰ ਦੱਖਣੀ ਲਈ ਡਾ. ਇੰਦਰਬੀਰ ਸਿੰਘ ਨਿੱਜਰ ਅਤੇ ਹਲਕਾ ਦਸੂਆ ਲਈ ਕਰਮਵੀਰ ਘੁੰਮਨ ਨੂੰ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ।

Leave a Reply

Your email address will not be published. Required fields are marked *