ਨਿਊਜ਼ੀਲੈਂਡ ਦੀ ਟੀਮ ਦੇ ਕਪਤਾਨ ਕੇਨ ਵਿਲੀਅਮਸਨ ਦਾ ਮੰਨਣਾ ਹੈ ਕਿ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂਟੀਸੀ) ਨੇ ਟੈਸਟ ਕ੍ਰਿਕਟ ਨੂੰ ਹੋਰ ਅੱਗੇ ਲਿਜਾਣ ਦਾ ਕੰਮ ਕੀਤਾ ਹੈ। ਕੀਵੀ ਟੀਮ 18 ਜੂਨ ਨੂੰ ਸਾਊਥੈਂਪਟਨ ‘ਚ ਭਾਰਤ ਖ਼ਿਲਾਫ਼ ਇਸ ਦੇ ਫਾਈਨਲ ‘ਚ ਭਿੜੇਗੀ। ਅਜਿਹੇ ‘ਚ ਉਹ ਵਿਰਾਟ ਕੋਹਲੀ ਨਾਲ ਮੈਦਾਨ ‘ਤੇ ਉਤਰਨ ਅਤੇ ਟਾਸ ਕਰਨ ਪ੍ਰਤੀ ਕਾਫੀ ਰੋਮਾਂਚਕ ਹਨ। ਕੇਨ ਵਿਲੀਅਮਸਨ ਨਾਲ ਅਭਿਸ਼ੇਕ ਤਿ੍ਪਾਠੀ ਨੇ ਖ਼ਾਸ ਗੱਲਬਾਤ ਕੀਤੀ।
-ਭਾਰਤ ਖ਼ਿਲਾਫ਼ ਡਬਲਯੂਟੀਸੀ ਦਾ ਫਾਈਨਲ ਖੇਡਣ ਬਾਰੇ ਕਿਹੋ ਜਿਹਾ ਮਹਿਸੂਸ ਹੋ ਰਿਹਾ ਹੈ?
-ਹਾਂ ਡਬਲਯੂਟੀਸੀ ਫਾਈਨਲ ਤੋਂ ਪਹਿਲਾਂ ਇੰਗਲੈਂਡ ਖ਼ਿਲਾਫ਼ ਦੋ ਟੈਸਟ ਮੈਚਾਂ ਦੀ ਅਹਿਮ ਸੀਰੀਜ਼ ਹੈ ਪਰ ਅੰਤ ‘ਚ ਡਬਲਯੂਟੀਸੀ ਫਾਈਨਲ ਅਹਿਮ ਹੈ ਕਿਉਂਕਿ ‘ਚ ਇਸ ‘ਚ ਸ਼ਾਮਲ ਹੋਣ ਦਾ ਮੌਕਾ ਮਿਲਣ ‘ਚ ਲੰਬੇ ਸਮਾਂ ਲੱਗਾ ਹੈ। ਖਿਡਾਰੀ ਇਸ ‘ਚ ਸ਼ਾਮਲ ਹੋਣ ਲਈ ਉਤਸ਼ਾਹਿਤ ਹਨ।
-ਨਿਊਜ਼ੀਲੈਂਡ ਲਈ ਡਬਲਯੂਟੀਸੀ ਫਾਈਨਲ ਜਿੱਤਣ ਦਾ ਕੀ ਮਤਲਬ ਹੋਵੇਗਾ?
-ਮੈਨੂੁੰ ਲੱਗਦਾ ਹੈ ਕਿ ਮੁਕਾਬਲੇ ‘ਚ ਕੁਝ ਚੰਗੀਆਂ ਚੀਜ਼ਾਂ ਜੋੜੀਆਂ ਗਈਆਂ ਅਤੇ ਸਾਡੇ ਲਈ ਖ਼ੁਦ ਨੂੰ ਉਸ ਹਾਲਾਤ ‘ਚ ਦੇਖਣਾ ਬਹੁਤ ਚੰਗਾ ਸਾਬਤ ਹੋਇਆ, ਜਿਸ ਕਾਰਨ ਅਸੀਂ ਫਾਈਨਲ ‘ਚ ਹਾਂ। ਇਹ ਰੋਮਾਂਚਕ ਹੈ। ਅਸੀਂ ਅੱਗੇ ਵੱਲ ਦੇਖ ਰਹੇ ਹਾਂ ਤੇ ਉਸ ਸਮੇਂ ਦੀ ਉਡੀਕ ਕਰ ਰਹੇ ਹਾਂ ਜਦੋਂ ਅਸੀਂ ਦੁਨੀਆ ਦੀ ਚੋਟੀ ਦੀ ਰੈਂਕਿੰਗ ਦੀ ਟੀਮ ਬਣਨ ਜਾ ਰਹੇ ਹੋਵਾਂਗੇ। ਅਸੀਂ ਜਾਣਦੇ ਹਾਂ ਵਿਰੋਧੀ ਟੀਮ ਕਿੰਨੀ ਮਜ਼ਬੂਤ ਹੈ ਤੇ ਉਨ੍ਹਾਂ ਖ਼ਿਲਾਫ਼ ਖੇਡਣਾ ਰੋਮਾਂਚਕ ਹੋਵੇਗਾ।
-ਹਾਂ, ਇਹ ਸਪੱਸ਼ਟ ਤੌਰ ‘ਤੇ ਟੈਸਟ ਚੈਂਪੀਅਨਸ਼ਿਪ ਦੇ ਟੂਰਨਾਮੈਂਟ ਢਾਂਚੇ ਦੇ ਪਿੱਛੇ ਦਾ ਵਿਚਾਰ ਹੈ ਤੇ ਅੰਕਾਂ ਨੂੰ ਜੋੜਨ ਅਤੇ ਇਸ ਤਰ੍ਹਾਂ ਦੀਆਂ ਛੋਟੀਆਂ-ਛੋਟੀਆਂ ਚੀਜ਼ਾਂ ਨੇ ਖੇਡ ਨੂੰ ਹੋਰ ਜ਼ਿਆਦਾ ਆਕਰਸ਼ਕ ਬਣਾਇਆ ਹੈ ਤੇ ਮੈਨੂੰ ਲੱਗਦਾ ਹੈ ਕਿ ਜਦੋਂ ਸੰਕਟ ਦੇ ਸਮੇਂ ਦੀ ਗੱਲ ਆਈ ਤਾਂ ਤੁਸੀਂ ਦੇਖ ਸਕਦੇ ਹੋ ਕਿ ਫਾਈਨਲ ‘ਚ ਟੀਮਾਂ ਨੂੰ ਪੱਕਾ ਕਰਨ ਲਈ ਕਿਸ ਤਰ੍ਹਾਂ ਦੇ ਸਮੀਕਰਨ ਬਣਾਏ ਗਏ। ਉਮੀਦ ਹੈ ਕਿ ਇਸ ਨਾਲ ਲੋਕਾਂ ‘ਚ ਦਿਲਚਸਪੀ ਪੈਦਾ ਹੋਈ ਹੈ ਤੇ ਉਨ੍ਹਾਂ ਨੇ ਟੈਸਟ ਕ੍ਰਿਕਟ ਦਾ ਮਜ਼ਾ ਲਿਆ ਹੈ। ਇਸ ਨੇ ਟੈਸਟ ਕ੍ਰਿਕਟ ‘ਚ ਇਕ ਚੰਗਾ ਤੱਤ ਜੋੜਿਆ ਹੈ।