ਨਵੀਂ ਦਿੱਲੀ : ਅਦਾਕਾਰ ਪਰਲ ਵੀ ਪੁਰੀ ਨੂੰ ਕੁਝ ਦਿਨ ਪਹਿਲਾਂ ਬਲਾਤਕਾਰ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਗਿਆ ਤੇ 14 ਦਿਨ ਦੀ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਗਿਆ। ਜਿਸ ਬਾਅਦ ਕਈ ਸੇਲੇਬਸ ਉਨ੍ਹਾਂ ਦੇ ਸਪੋਰਟ ‘ਚ ਅੱਗੇ ਆਏ ਹਨ ਤਾਂ ਦੂਜੇ ਪਾਸਿਓਂ ਉਨ੍ਹਾਂ ਦੇ ਮਾਮਲੇ ਨੂੰ ਛੱਡ ਸੇਲੇਬਸ ਆਪਸ ‘ਚ ਹੀ ਲੜਦੇ ਨਜ਼ਰ ਆ ਰਹੇ ਹਨ। ਪਰਲ ਮਾਮਲੇ ‘ਤੇ ਉਨ੍ਹਾਂ ਦੇ ਟਵੀਟ ਨੂੰ ਲੈ ਕੇ ਅਦਾਕਾਰਾ ਦੇਵੋਲਿਨਾ ਭੱਟਾਚਾਰੀਆ ਤੇ ਨੀਆ ਸ਼ਰਮਾ ‘ਚ ਟਵਿੱਟਰ ਵਾਰ ਚਲ ਰਹੀ ਹੈ। ਅਦਾਕਾਰਾ ਨੀਆ ਸ਼ਰਮਾ ਨੇ ਟਵਿੱਟਰ ‘ਤੇ ਦੇਵੋਲੀਨਾ ਭੱਟਾਚਾਰੀਆ ਦਾ ਮਜ਼ਾਕ ਉਡਾਇਆ ਤੇ ਉਨ੍ਹਾਂ ਦੇ ਇਸ ਟਵੀਟ ਦਾ ਦੇਵੋਲੀਨਾ ਨੇ ਵੀ ਕਰਾਰਾ ਜਵਾਬ ਦਿੱਤਾ ਹੈ।
ਦੇਵੋਲੀਨਾ ਭੱਟਾਚਾਰੀਆ ਤੇ ਨੀਆ ਸ਼ਰਮਾ ਦੀ ਟਵਿੱਟਰ ‘ਤੇ ਜੰਗ, ਗੋਪੀ ਬਹੂ ਬੋਲੀ- ਫੈਸ਼ਨ ਸਕਿੱਲ ਦਿਖਾਉਣ ਨਾਲ ਕੋਈ ਇਨਸਾਨ ਨਹੀਂ ਬਣਦਾ…
