ਲਾਹੌਰ (ਆਈਏਐੱਨਐੱਸ) : ਲਾਹੌਰ ਦੇ ਇਕ ਹਸਪਤਾਲ ‘ਚ ਡਾਕਟਰ ਬਣ ਕੇ ਸੁਰੱਖਿਆ ਗਾਰਡ ਨੇ ਇਕ ਬਜ਼ੁਰਗ ਅੌਰਤ ਦੀ ਜਾਨ ਲੈ ਲਈ। ਡਾਕਟਰ ਬਣ ਕੇ ਸੁਰੱਖਿਆ ਗਾਰਡ ਨੇ ਅੌਰਤ ਦੀ ਸਰਜਰੀ ਕੀਤੀ ਸੀ। ਇਹ ਘਟਨਾ ਲਾਹੌਰ ਦੇ ਮਾਓ ਹਸਪਤਾਲ ‘ਚ ਹੋਈ। 80 ਸਾਲਾ ਸ਼ਮੀਮਾ ਬੇਗਮ ਦੀ ਅੌਤਵਾਰ ਨੂੰ ਮੌਤ ਹੋ ਗਈ। ਇਸ ਤੋਂ ਦੋ ਹਫ਼ਤੇ ਪਹਿਲਾਂ ਹਸਪਤਾਲ ਦੇ ਸਾਬਕਾ ਸੁਰੱਖਿਆ ਗਾਰਡ ਵਹੀਦ ਬੱਟ ਨੇ ਉਨ੍ਹਾਂ ਦਾ ਇਲਾਜ ਕਰਨ ਦੀ ਕੋਸ਼ਿਸ਼ ਕੀਤੀ ਸੀ। ਸਰਕਾਰੀ ਮਾਓ ਹਸਪਤਾਲ ‘ਚ ਉਨ੍ਹਾਂ ਦੀ ਸਰਜਰੀ ਕਰਵਾਈ ਗਈ ਸੀ। ਹਸਪਤਾਲ ਪ੍ਰਸ਼ਾਸਨ ਨੇ ਲਾਪਰਵਾਹੀ ਵਰਤਦੇ ਹੋਏ ਕਿਹਾ ਕਿ ਉਹ ਹਰ ਡਾਕਟਰ ਜਾਂ ਕੋਈ ਹੋਰ ਵਿਅਕਤੀ ਹਸਪਤਾਲ ‘ਚ ਕੀ ਕਰ ਰਿਹਾ ਹੈ, ਉਸ ‘ਤੇ ਨਜ਼ਰ ਨਹੀਂ ਰੱਖ ਸਕਦਾ। ਇਹ ਇਕ ਵੱਡਾ ਹਸਪਤਾਲ ਹੈ।
ਹੈਰਾਨੀ ਵਾਲੀ ਗੱਲ ਇਹ ਹੈ ਕਿ ਸਰਜਰੀ ਤੋਂ ਪਹਿਲਾਂ ਉਕਤ ਔਰਤ ਦੇ ਪਰਿਵਾਰ ਨੇ ਸੁਰੱਖਿਆ ਗਾਰਡ ਨੂੁੰ ਘਰ ਆ ਕੇ ਜ਼ਖ਼ਮ ‘ਤੇ ਪੱਟੀ ਕਰਨ ਲਈ ਪੈਸੇ ਵੀ ਦਿੱਤੇ। ਜਦੋਂ ਜ਼ਖ਼ਮ ਵਿਗੜਨ ਲੱਗਾ ਤੇ ਖ਼ੂਨ ਵਗਣਾ ਬੰਦ ਨਾ ਹੋਇਆ ਤਾਂ ਪਰਿਵਾਰ ਉਨ੍ਹਾਂ ਨੂੰ ਲੈ ਕੇ ਹਸਪਤਾਲ ਪੁੱਜਾ। ਸ਼ਮੀਮਾ ਬੇਗਮ ਦੀ ਲਾਸ਼ ਪੋਸਟਮਾਰਟ ਲਈ ਰੱਖੀ ਗਈ ਹੈ ਜਿਸ ਤੋਂ ਇਹ ਪਤਾ ਲਗਾਇਆ ਜਾਵੇਗਾ ਕਿ ਉਨ੍ਹਾਂ ਦੀ ਮੌਤ ਦਾ ਕਾਰਨ ਸਰਜਰੀ ਹੈ ਜਾਂ ਨਹੀਂ।