ਲੁਧਿਆਣਾ : ਜੂਨ ਦੇ ਪਹਿਲੇ ਹਫ਼ਤੇ ‘ਚ ਗੜਬੜ ਵਾਲੀਆਂ ਪੱਛਮੀ ਪੌਣਾਂ ਦੇ ਸਰਗਰਮ ਹੋਣ ਨਾਲ ਬੱਦਲਾਂ ਤੇ ਬਾਰਿਸ਼ ਦੀ ਆਵਾਜਾਈ ਨਾਲ ਤਪਸ਼ ਤੇ ਜ਼ਬਰਦਸਤ ਗਰਮੀ ਤੋਂ ਰਾਹਤ ਮਿਲੀ ਹੋਈ ਸੀ ਪਰ ਜੂਨ ਦਾ ਦੂਜਾ ਹਫ਼ਤਾ ਆਫ਼ਤ ਲੈ ਕੇ ਆਇਆ ਹੈ। ਸੂਬੇ ਵਿਚ ਦੋ ਦਿਨ ਤੋਂ ਝੁਲਸਾ ਦੇਣ ਵਾਲੀ ਧੁੱਪ ਪੈ ਰਹੀ ਹੈ। ਮੰਗਲਵਾਰ ਨੂੰ ਵੀ ਸੂਰਜ ਦੇਵਤਾ ਨੇ ਅੱਗ ਵਰ੍ਹਾਈ। ਸਵੇਰੇ ਹੀ ਪਾਰਾ 36 ਤੋਂ 38 ਡਿਗਰੀ ਸੈਲਸੀਅਸ ‘ਤੇ ਪੁੱਜ ਗਿਆ ਤੇ ਦੁਪਹਿਰ ਹੁੰਦਿਆਂ ਹੀ ਪੰਜਾਬ ਵਿਚ ਕਈ ਥਾਈਂ ਪਾਰਾ 43 ਡਿਗਰੀ ਤੋਂ ਪਾਰ ਹੋ ਗਿਆ। ਮੌਸਮ ਵਿਭਾਗ ਅਨੁਸਾਰ ਅੰਮਿ੍ਤਸਰ ਸਭ ਤੋਂ ਗਰਮ ਰਿਹਾ ਤੇ ਇੱਥੇ ਤਾਪਮਾਨ 43.1 ਡਿਗਰੀ ਤਕ ਪੁੱਜ ਗਿਆ। ਬਠਿੰਡੇ ਦਾ ਤਾਪਮਾਨ 43 ਡਿਗਰੀ, ਚੰਡੀਗੜ੍ਹ ਦਾ 42.2 ਡਿਗਰੀ, ਪਟਿਆਲੇ ਦਾ 42.2 ਡਿਗਰੀ, ਲੁਧਿਆਣੇ ਦਾ 41.8 ਤੇ ਪਠਾਨਕੋਟ ਦਾ ਤਾਪਮਾਨ 42.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ 11 ਜੂਨ ਤਕ ਗਰਮੀ ਪਵੇਗੀ ਤੇ 12 ਜੂਨ ਤੋਂ ਬੱਦਲਵਾਈ ਤੇ ਬਾਰਿਸ਼ ਨਾਲ ਕੁਝ ਰਾਹਤ ਮਿਲਣ ਦੀ ਸੰਭਾਵਨਾ ਹੈ।
ਪੰਜਾਬ ‘ਚ ਕਈ ਥਾਈਂ ਪਾਰਾ 43 ਡਿਗਰੀ ਤੋਂ ਹੋਇਆ ਪਾਰ, ਅੰਮਿ੍ਤਸਰ ਰਿਹਾ ਸਭ ਤੋਂ ਗਰਮ
