ਨਵੀਂ ਦਿੱਲੀ, ਜੇਐੱਨਐੱਨ : ਨਾਬਾਲਿਗ ਨਾਲ ਜਬਰ ਜਨਾਹ ਦੇ ਦੋਸ਼ ’ਚ ਗਿ੍ਰਫ਼ਤਾਰ ਹੋਏ ਟੀਵੀ ਐਕਟਰ ਪਰਲ ਵੀ ਪੁਰੀ ਦੇ ਸਪੋਰਟ ’ਚ ਕਈ ਟੀਵੀ ਸਟਾਰਜ਼ ਖੜ੍ਹੇ ਹੋ ਗਏ ਹਨ। ਇੰਡਸਟਰੀ ਦੀ ਨਾਮੀ ਡਾਇਰੈਕਟਰ ਤੇ ਨਿਰਮਾਤਾ (producer) ਏਕਤਾ ਕਪੂਰ ਤੋਂ ਲੈ ਕੇ ਦਿਵਿਆ ਖੋਸਲਾ ਕੁਮਾਰ (Divya Khosla Kumar) ਤਕ ਕਈ ਵੱਡੇ ਸਟਾਰਸ ਪਰਲ ਪੁਰੀ ਦਾ ਸਮਰਥਨ ਕਰ ਰਹੇ ਹਨ ਤੇ ਉਸ ਨੂੰ ਨਿਰਦੋਸ਼ ਦੱਸ ਰਹੇ ਹਨ। ਹਾਲ ਹੀ ’ਚ ਦਿਵਿਆ ਨੇ ਆਪਣੇ ਇੰਸਟਾਗ੍ਰਾਮ ’ਤੇ ਇਕ ਲੰਬਾ ਚੌੜਾ ਪੋਸਟ ਸ਼ੇਅਰ ਕੀਤਾ ਜਿਸ ’ਚ ਉਨ੍ਹਾਂ ਨੇ ਪਰਲ ਨੂੰ ਨਿਰਦੋਸ਼ ਦੱਸਦੇ ਹੋਏ ਨਿਆ ਦੀ ਮੰਗ ਕੀਤੀ। ਉੱਥੇ ਹੀ ਹੁਣ ਦਿਵਿਆ ਨੇ ਖੁਲਾਸਾ ਕੀਤਾ ਹੈ ਕਿ ਪਰਲ ਬਹੁਤ ਜਲਦ ਇਕ ਵੱਡੀ ਫਿਲਮ ਸਾਈਨ ਕਰਨ ਵਾਲੇ ਸਨ ਪਰ ਹੁਣ ਉਨ੍ਹਾਂ ਨੇ ਸਭ ਖੋਹ ਦਿੱਤਾ।
Pearl V Puri ’ਤੇ ਲੱਗੇ ਦੋਸ਼ ’ਤੇ ਬੋਲੀ ਦਿਵਿਆ ਖੋਸਲਾ ਕੁਮਾਰ, ‘ਜੇ ਦੋਸ਼ੀ ਸਾਬਤ ਨਾ ਹੋਇਆ ਤਾਂ ਉਸ ਦਾ ਕਰੀਅਰ ਬਰਬਾਦ ਹੋਣ ਦਾ ਜ਼ਿੰਮੇਵਾਰ ਕੌਣ ਹੋਵੇਗਾ’
