ਮਿਲਵਾਕੀ: ਵਿਸਕਾਨਸਿਨ ਦੇ ਸਾਬਕਾ ਫਾਰਮਾਸਿਸਟ ਨੂੰ ਕੋਵੀਡ-19 ਟੀਕੇ ਦੀਆਂ 500 ਤੋਂ ਵੱਧ ਖੁਰਾਕਾਂ ਬਰਬਾਦ ਕਰਨ ਦੇ ਦੋਸ਼ ਵਿਚ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। 46 ਸਾਲਾਂ ਦੇ ਸਟੀਵਨ ਬ੍ਰੈਂਡਨਬਰਗ ਨੇ ਫਰਵਰੀ ਵਿਚ ਖਪਤਕਾਰ ਉਤਪਾਦ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਕਬੂਲ ਕੀਤਾ ਸੀ। ਉਸ ਨੇ ਮੰਨਿਆ ਕਿ ਉਸ ਨੇ ਮਿਲਵਰਕੀ ਦੇ ਮੈਡੀਕਲ ਸੈਂਟਰ ਵਿਖੇ ਕਈ ਘੰਟਿਆਂ ਲਈ ਕੋਵਿਅ ਟੀਕਿਆਂ ਨੂੰ ਫਰਿੱਜ ਤੋਂ ਬਾਹਰ ਰੱਖਿਆ ਸੀ। ਉਸ ਨੇ ਕਿਹਾ ਕਿ ਉਹ ਆਪਣੇ ਕੀਤੇ ਤੋਂ ਸ਼ਰਮਿੰਦਾ ਹੈ ਤੇ ਇਸ ਦੀ ਜ਼ਿੰਮੇਦਾਰੀ ਲੈਂਦਾ ਹੈ।
ਅਮਰੀਕਾ: ਕੋਵਿਡ-19 ਟੀਕੇ ਦੀਆਂ 500 ਖੁਰਾਕਾਂ ਬਰਬਾਦ ਕਰਨ ਵਾਲੇ ਫਾਰਮਾਸਿਸਟ ਨੂੰ ਤਿੰਨ ਸਾਲ ਦੀ ਸਜ਼ਾ
