• Wed. Jan 19th, 2022

Desh Punjab Times

Leading South Asian Newspaper of BC

ਕੁਦਰਤ ਦਾ ਵਰਤਾਰਾ! 37 ਸਾਲਾ ਮਹਿਲਾ ਨੇ ਦਿੱਤਾ 10 ਬੱਚਿਆਂ ਨੂੰ ਜਨਮ

BySunil Verma

Jun 9, 2021

ਸਾਊਥ ਅਫਰੀਕਾ ਦੀ ਇਕ ਔਰਤ ਵੱਲੋਂ ਇਕੋ ਸਮੇਂ 10 ਬੱਚਿਆਂ ਨੂੰ ਜਨਮ ਦੇਣ ਦਾ ਦਾਅਵਾ ਕੀਤਾ ਗਿਆ ਹੈ। ਸਾਊਥ ਅਫਰੀਕਾ ਦੀ 37 ਸਾਲਾ ਮਹਿਲਾ ਨੇ ਕਿਹਾ ਕਿ ਉਸ ਨੇ ਪਰੀਟੋਰਿਆ ਸ਼ਹਿਰ ਦੇ ਹਸਪਤਾਲ ‘ਚ ਇਨ੍ਹਾਂ ਬੱਚਿਆਂ ਨੂੰ ਜਨਮ ਦਿੱਤਾ। ਹਾਲਾਂਕਿ ਡਾਕਟਰਾਂ ਨੇ ਸਕੈਨਿੰਗ ਚ 6 ਬੱਚਿਆਂ ਦਾ ਖੁਲਾਸਾ ਕੀਤਾ ਸੀ।

Gosiame Thamara Sithole ਨੇ ਸੱਤ ਮੁੰਡਿਆਂ ਤੇ ਇਕ ਕੁੜੀ ਨੂੰ ਜਨਮ ਦਿੱਤਾ। ਉਸ ਦਾ ਗਰਭ ਕੁਦਰਤੀ ਤਰੀਕੇ ਨਾਲ ਠਹਿਰਿਆ ਸੀ ਤੀ ਸੀ ਸੈਕਸ਼ਨ ਜ਼ਰੀਏ ਉਸ ਨੇ ਇਨ੍ਹਾਂ 10 ਬੱਚਿਆਂ ਨੂੰ 29 ਹਫ਼ਤਿਆਂ ਬਾਅਦ ਜਨਮ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ Halima Cisse ਦਾ ਰਿਕਾਰਡ ਤੋੜ ਦਿੱਤਾ ਜਿਸ ਨੇ ਮਈ ਮਹੀਨੇ ਮੋਰਾਕੋ ਦੇ ਹਸਪਤਾਲ ‘ਚ 9 ਬੱਚਿਆਂ ਨੂੰ ਜਨਮ ਦਿੱਤਾ ਸੀ।

Gosiame Thamara Sithole ਵੱਲੋਂ ਦਿੱਤੇ 10 ਬੱਚਿਆਂ ਦੇ ਜਨਮ ਦੀ ਪੁਸ਼ਟੀ ਡਾਕਟਰਾਂ ਜਾਂ ਗਿੰਨੀਜ਼ ਵਰਲਡ ਰਿਕਾਰਡ ਵੱਲੋਂ ਨਹੀਂ ਕੀਤੀ ਗਈ। ਹਾਲਾਕਿ ਸ਼ੁਰੂਆਤ ‘ਚ ਡਾਕਟਰਾਂ ਨੇ ਉਸ ਨੂੰ ਸਕੈਨਿੰਗ ਮਗਰੋਂ 6 ਬੱਚਿਆਂ ਦੇ ਹੋਣ ਦੀ ਗੱਲ ਕਹੀ ਸੀ ਤੇ ਬਾਅਦ ਚ 8 ਬੱਚੇ ਹੋਣ ਦੀ ਪੁਸ਼ਟੀ ਕੀਤੀ ਸੀ।

Gosiame Thamara Sithole ਇਕ ਸਟੋਰ ‘ਤੇ ਕੰਮ ਕਰਦੀ ਹੈ ਤੇ ਉਸ ਦੇ ਪਹਿਲਾਂ ਛੇ ਸਾਲ ਦੇ ਦੋ ਜੁੜਵਾ ਬੱਚੇ ਹਨ। ਸ਼ੁਰੂਆਤ ‘ਚ ਉਸ ਨੇ ਦੱਸਿਆ ਸੀ ਕਿ ਉਸ ਦੀ ਗਰਭ ਅਵਸਥਾ ਕਾਫੀ ਮੁਸ਼ਕਿਲ ਸੀ ਤੇ ਉਹ ਬਿਮਾਰ ਸੀ। ਲੱਤ ‘ਚ ਦਰਦ ਤੇ ਦਰਦ ਦਾ ਅਹਿਸਾਸ ਸੀ। ਉਸ ਨੇ ਆਪਣੇ ਹੋਣ ਵਾਲੇ ਬੱਚਿਆਂ ਬਾਰੇ ਵੀ ਫਿਕਰ ਜਤਾਇਆ ਸੀ ਪਰ ਸਾਰੇ ਬੱਚੇ ਜੀਵਿਤ ਪੈਦਾ ਹੋਈ ਹਨ ਤੇ ਅਗਲੇ ਕੁਝ ਮਹੀਨੇ ਉਹ ਤੇ ਉਸ ਦੇ ਬੱਚੇ ਇਨਕੁਬੇਟਰਾਂ ‘ਚ ਬਿਤਾਉਣਗੇ।

Related Post

Leave a Reply

Your email address will not be published. Required fields are marked *