ਭਾਰਤ ਦੀ ਕੋਰੋਨਾ ਵੈਕਸੀਨ ‘ਕੋਵੈਕਸੀਨ’ (Covaxin) ਲੋਕਾਂ ਨੂੰ ਕੋਰੋਨਾ ਵਾਇਰਸ (Coronavirus) ਦੇ ਸਭ ਤੋਂ ਖ਼ਤਰਨਾਕ ਵੇਰੀਐਂਟ ਤੋਂ ਬਚਾ ਸਕਦੀ ਹੈ। ਇਕ ਸਟੱਡੀ ‘ਚ ਪਾਇਆ ਗਿਆ ਹੈ ਕਿ ਸਵਦੇਸ਼ੀ ਰੂਪ ‘ਚ ਵਿਕਸਤ ‘ਕੋਵੈਕਸੀਨ’ ਲੋਕਾਂ ਨੂੰ ਵਾਇਰਸ ਦੇ ਸਭ ਤੋਂ ਗੰਭੀਰ ਤੇ ਖ਼ਤਰਨਾਕ ਵੇਰੀਐਂਟ ਬੀਟਾ (B.1.351) ਤੇ ਡੈਲਟਾ (B.1.617.2) ਤੋਂ ਬਚਾਉਂਦੀ ਹੈ ਜਿਨ੍ਹਾਂ ਨੂੰ ਆਮ ਤੌਰ ‘ਤੇ ਦੱਖਣੀ ਅਫਰੀਕਾ ਤੇ ਇੰਡੀਅਨ ਵੇਰੀਐਂਟ ਦੇ ਰੂਪ ‘ਚ ਵੀ ਜਾਣਿਆ ਜਾਂਦਾ ਹੈ।
NIV, ICMR ਤੇ ਭਾਰਤ ਬਾਇਓਟੈੱਕ ਦੇ ਖੋਜੀਆਂ ਵੱਲੋਂ ਕੀਤੇ ਗਏ ਇਸ ਅਧਿਐਨ ਨੂੰ ਬਾਇਓਰੈਕਸਿਵ ਸਾਈਟ ‘ਤੇ ਅਪਲੋਡ ਕੀਤਾ ਗਿਆ ਹੈ। ਕੋਵੈਕਸੀਨ ਦੀ ਨਿਊਟ੍ਰਲਾਈਜ਼ੇਸ਼ਨ ਸਮਰੱਥਾ ਦਾ ਮੁਲਾਂਕਣ ਕਰਨ ਲਈ ਕੀਤੀ ਗਈ ਇਸ ਰਿਸਰਚ ਵਿਚ Beta ਤੇ Delta ਵੇਰੀਐਂਟ ਖਿਲਾਫ ਨਿਊਟ੍ਰਲਾਈਜ਼ੇਸ਼ਨ ਟਾਈਟਰਜ਼ (ਐਂਟੀਬਾਡੀ ਨੂੰ ਬੇਅਸਰ ਕਰਨ ਦੀ ਇਕਾਗਰਤਾ) ‘ਚ ਤਿੰਨ ਗੁਣਾ ਤੇ 2.7 ਗੁਣਾ ਕਮੀ ਪਾਈ ਗਈ।
ਮਾਹਿਰਾਂ ਨੇ ਕੋਵੈਕਸੀਨ ਦੀਆਂ ਦੋਵੇਂ ਡੋਜ਼ ਲੈ ਚੁੱਕੇ 17 ਲੋਕਾਂ ਨੂੰ ਵੈਕਸੀਨ ਲੱਗਣ ਦੇ 28 ਦਿਨਾਂ ਬਾਅਦ ਸੇਰਾ ਲਿਆ, ਜਿਸ ਦੇ ਆਧਾਰ ‘ਤੇ ਖੋਜੀਆਂ ਨੇ ਸਿੱਟਾ ਕੱਢਿਆ ਕਿ ਨਿਊਟ੍ਰਲਾਈਜ਼ੇਸ਼ਨ ਟਿਟਰ ‘ਚ ਕਮੀ ਹੋਣ ਦੇ ਬਾਵਜੂਦ ਪੂਰੇ- ਵਾਇਰਸ ਨਕਾਰਾ ਵੈਕਸੀਨ ਨੇ ਵੇਰੀਐਂਟ ਦੇ ਦੋ ਪ੍ਰਕਾਰਾਂ ਖਿਲਾਫ ਪ੍ਰੋਟੈਕਟਿਵ ਰਿਸਪਾਂਸ ਦਿੱਤਾ।