ਦਿਨ ‘ਚ ਖੀਰਾ ਹੀਰਾ, ਰਾਤ ‘ਚ ਜ਼ੀਰਾ, ਇਸ ਕਹਾਵਤ ਪਿੱਛੇ ਕੀ ਤੱਥ?

ਇਕ ਕਹਾਵਤ ਹੈ ਸਵੇਰ ਵੇਲੇ ਖੀਰਾ ਖੀਰਾ, ਦਿਨ ‘ਚ ਖੀਰਾ ਹੀਰਾ ਤੇ ਰਾਤ ‘ਚ ਖੀਰਾ ਜ਼ੀਰਾ। ਦਰਅਸਲ ਅਜਿਹਾ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਜੇਕਰ ਤੁਸੀਂ ਸਵੇਰ ਸਮੇਂ ਖੀਰਾ ਖਾਂਦੇ ਹੋ ਤਾਂ ਉਸ ਦਾ ਫਾਇਦਾ ਖੀਰੇ ਦੇ ਬਰਾਬਰ ਮਿਲੇਗਾ। ਜੇਕਰ ਤੁਸੀਂ ਦਿਨ ‘ਚ ਖੀਰਾ ਖਾਂਦੇ ਹੋ ਤਾਂ ਤੁਹਾਡੇ ਸਰੀਰ ਦੇ ਲਈ ਖੀਰਾ ਹੀਰੇ ਦੇ ਬਰਾਬਰ ਕੀਮਤੀ ਹੈ ਤੇ ਜੇਕਰ ਤੁਸੀਂ ਰਾਤ ‘ਚ ਖੀਰੇ ਦਾ ਸੇਵਨ ਕਰਦੇ ਹੋ ਤਾਂ ਜੀਰੇ ਜਿੰਨ੍ਹਾਂ ਹੀ ਫਾਇਦਾ ਤਹਾਨੂੰ ਮਿਲੇਗਾ।

 

ਇਸ ਲਈ ਖੀਰਾ ਖਾਣ ਦੀ ਸਲਾਹ ਹਮੇਸ਼ਾ ਦਿਨ ‘ਚ ਯਾਨੀ ਦੁਪਹਿਰ ਸਮੇਂ ਦਿੱਤੀ ਜਾਂਦੀ ਹੈ। ਗਰਮੀਆਂ ‘ਚ ਖੀਰਾ ਖਾਣ ਦੀ ਸਲਾਹ ਹਮੇਸ਼ਾਂ ਦੁਪਹਿਰ ਸਮੇਂ ਦਿੱਤੀ ਜਾਂਦੀ ਹੈ। ਗਰਮੀਆਂ ‘ਚ ਖੀਰਾ ਖਾਣ ਦੇ ਕਈ ਫਾਇਦੇ ਹਨ। ਖੀਰੇ ਨੂੰ ਵਿਟਾਮਿਨ, ਮਿਨਰਲਸ ਤੇ ਇਲੈਕਟ੍ਰੋਲਾਇਟਸ ਦਾ ਪਾਵਰਹਾਊਸ ਕਿਹਾ ਜਾਂਦਾ ਹੈ। ਤੁਸੀਂ ਸਲਾਦ, ਸੈਂਡਵਿਚ ਜਾਂ ਰਾਇਤੇ ‘ਚ ਖੀਰਾ ਖਾ ਸਕਦੇ ਹੋ। ਜਾਣਦੇ ਹਨ ਖੀਰਾ ਖਾਣ ਦੇ ਕੀ ਫਾਇਦੇ ਤੇ ਨੁਕਸਾਨ ਹਨ।

 

ਖੀਰਾ ਖਾਣ ਦੇ ਫਾਇਦੇ

 

ਵਜ਼ਨ ਘੱਟ ਕਰਦਾ ਹੈ-ਵਜ਼ਨ ਘੱਟ ਕਰਨ ਲਈ ਖੀਰਾ ਬਹੁਤ ਚੰਗਾ ਵਿਕਲਪ ਹੈ। ਖੀਰਾ ਖਾਣ ਨਾਲ ਢਿੱਡ ਵੀ ਭਰ ਜਾਂਦਾ ਹੈ ਤੇ ਤਹਾਨੂੰ ਭਰਪੂਰ ਪੋਸ਼ਟਿਕ ਤੱਤ ਵੀ ਮਿਲਦੇ ਹਨ। ਖੀਰੇ ‘ਚ 95 ਫੀਸਦ ਪਾਣੀ ਹੁੰਦਾ ਹੈ ਜਿਸ ਨਾਲ ਮੈਟੋਬੌਲਿਜ਼ਮ ਮਜਬੂਤ ਹੁੰਦਾ ਹੈ।

 

ਕੈਂਸਰ ਤੋਂ ਬਚਾਅ- ਕਈ ਖੋਜਾਂ ‘ਚ ਇਹ ਸਾਹਮਣੇ ਆਇਆ ਹੈ ਕਿ ਰੋਜ਼ਾਨਾ ਖੀਰਾ ਖਾਣ ਨਾਲ ਕੈਂਸਰ ਦਾ ਖਤਰਾ ਘੱਟ ਹੋ ਸਕਦਾ ਹੈ। ਖੀਰੇ ‘ਚ ਪਾਏ ਜਾਣ ਵਾਲੇ ਪ੍ਰੋਟੀਨ ਸਾਡੇ ਸਰੀਰ ‘ਚ ਕੈਂਸਰ ਨਾਲ ਲੜਨ ਦੀ ਤਾਕਤ ਦਿੰਦੇ ਹਨ। ਖੀਰਾ ਸਾਡੇ ਸਰੀਰ ‘ਚ ਕੈਂਸਰ ਜਾਂ ਟਿਊਮਰ ਦੇ ਵਿਕਾਸ ਨੂੰ ਰੋਕਦਾ ਹੈ।

 

ਇਮਿਊਨਿਟੀ ਪਾਵਰ- ਖੀਰਾ ਖਾਣ ਨਾਲ ਇਮਿਊਨਿਟੀ ਵੀ ਮਜਬੂਤ ਬਣ ਜਾਂਦੀ ਹੈ। ਖੀਰੇ ਚ ਵਿਟਾਮਿਨ ਸੀ, ਬੀਟਾ ਕੈਰੋਟੀਨ ਜਿਵੇਂ ਐਂਟੀ ਆਕਸੀਡੈਂਟਸ ਪਾਏ ਜਾਂਦੇ ਹਨ। ਜਿਸ ਨਾਲ ਸਰੀਰ ‘ਚ ਮੌਜੂਦ ਫ੍ਰੀ ਰੈਡੀਕਲਸ ਦੂਰ ਹੁੰਦੇ ਹਨ ਤੇ ਇਮਿਊਨਿਟੀ ਸਮਰੱਥਾ ਵਧਦੀ ਹੈ।

 

ਮਜਬੂਤ ਹੱਢੀਆਂ- ਜੇਕਰ ਤੁਸੀਂ ਖੀਰੇ ਨੂੰ ਛਿਲਕੇ ਸਮੇਤ ਖਾਂਦੇ ਹੋ ਇਸ ਨਾਲ ਹੱਢੀਆਂ ਨੂੰ ਫਾਇਦਾ ਹੁੰਦਾ ਹੈ। ਖੀਰੇ ਦੇ ਛਿਲਕੇ ‘ਚ ਸਿਲਿਕਾ ਹੁੰਦਾ ਹੈ ਜੋ ਹੱਢੀਆਂ ਨੂੰ ਮਜਬੂਤ ਬਣਾਉਂਦਾ ਹੈ। ਇਸ ਤੋਂ ਇਲਾਵਾ ਖੀਰੇ ‘ਚ ਪਾਇਆ ਜਾਣ ਵਾਲਾ ਕੈਲਸ਼ੀਅਮ ਵੀ ਹੱਢੀਆਂ ਲਈ ਚੰਗਾ ਹੈ।

 

ਰਾਤ ਨੂੰ ਖੀਰਾ ਖਾਣ ਦੇ ਨੁਕਸਾਨ

 

ਡਾਇਜੈਸ਼ਨ ‘ਤੇ ਅਸਰ- ਰਾਤ ਵੇਲੇ ਖੀਰਾ ਖਾਣ ਨਾਲ ਢਿੱਡ ‘ਚ ਭਾਰੀਪਣ ਰਹਿ ਸਕਦਾ ਹੈ। ਰਾਤ ‘ਚ ਖੀਰਾ ਪਚਾਉਣਾ ਮੁਸ਼ਕਲ ਹੁੰਦਾ ਹੈ। ਖੀਰਾ ਪਚਣ ‘ਚ ਵਕਤ ਲੱਗਦਾ ਹੈ। ਇਸ ਲਈ ਤਹਾਨੂੰ ਭਾਰੀਪਣ ਮਹਿਸੂਸ ਹੁੰਦਾ ਹੈ।

 

ਨੀਂਦ ਖਰਾਬ ਹੁੰਦੀ- ਰਾਤ ‘ਚ ਖੀਰਾ ਖਾਣ ਨਾਲ ਨੀਂਦ ਵੀ ਖਰਾਬ ਹੋ ਸਕਦੀ ਹੈ। ਖੀਰੇ ‘ਚ ਪਾਣੀ ਜ਼ਿਆਦਾ ਹੁੰਦਾ ਹੈ ਜਿਸ ਨਾਲ ਪੇਟ ‘ਚ ਭਾਰੀਪਨ ਤੇ ਲੇਟਣ ‘ਚ ਦਿੱਕਤ ਆਉਂਦੀ ਹੈ। ਰਾਤ ਵੇਲੇ ਖੀਰਾ ਖਾਣਾ ਹਾਜ਼ਮੇ ਲਈ ਖਰਾਬ ਹੈ।

 

ਕਮਜ਼ੋਰ ਡਾਇਜੈਸ਼ਨ ਵਾਲਿਆਂ ਨੂੰ ਨਹੀਂ ਖਾਣਾ ਚਾਹੀਦਾ- ਜਿਹੜੇ ਲੋਕਾਂ ਨੂੰ ਪਾਚਨ ਨਾਲ ਜੁੜੀ ਸਮੱਸਿਆ ਰਹਿੰਦੀ ਹੈ ਉਨ੍ਹਾਂ ਨੂੰ ਖੀਰਾ ਖਾਣ ਤੋਂ ਪ੍ਰੇਹੇਜ਼ ਕਰਨਾ ਚਾਹੀਦਾ ਹੈ। ਖੀਰੇ ‘ਚ ਕੁਕੁਰਬਿਟਾ ਸੀਨ ਹੁੰਦਾ ਹੈ। ਜਿਸ ਨੂੰ ਪਚਾਉਣ ਲਈ ਤੁਹਾਡਾ ਹਾਜ਼ਮਾ ਮਜਬੂਤ ਹੋਣਾ ਬੇਹੱਦ ਜ਼ਰੂਰੀ ਹੁੰਦਾ ਹੈ।

Sunil Verma

Learn More →

Leave a Reply

Your email address will not be published. Required fields are marked *

YouTube
Instagram
WhatsApp
Snapchat