ਨਵੀਂ ਦਿੱਲੀ: ਦੇਸ਼ ਵਿੱਚ ਇਕ ਦਿਨ ਦੌਰਾਨ ਕੋਵਿਡ -19 ਦੇ 92,596 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਭਾਰਤ ਵਿੱਚ ਕਰੋਨਾ ਪੀੜਤਾਂ ਦੀ ਗਿਣਤੀ ਵਧ ਕੇ 2,90,89,069 ਹੋ ਗਈ। ਦੇਸ਼ ਵਿੱਚ ਲਗਾਤਾਰ ਦੂਜੇ ਦਿਨ ਇੱਕ ਲੱਖ ਤੋਂ ਵੀ ਘੱਟ ਨਵੇਂ ਕੇਸ ਸਾਹਮਣੇ ਆਏ ਹਨ। ਕੇਂਦਰੀ ਸਿਹਤ ਮੰਤਰਾਲੇ ਦੁਆਰਾ ਬੁੱਧਵਾਰ ਸਵੇਰੇ 8 ਵਜੇ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ ਬੀਤੇ ਚੌਵੀ ਘੰਟਿਆਂ ਦੌਰਾਨ ਕਰੋਨਾ ਕਾਰਨ 2,219 ਮੌਤਾਂ ਹੋਣ ਤੋਂ ਬਾਅਦ ਮਰਨ ਵਾਲਿਆਂ ਦੀ ਕੁੱਲ ਗਿਣਤੀ 3,53,528 ਹੋ ਗਈ ਹੈ। ਪੰਜਾਬ ’ਚ ਕਰੋਨਾ ਕਾਰਨ ਹੁਣ ਤੱਕ 15219 ਜਾਨਾਂ ਜਾ ਚੁੱਕੀਆਂ ਹਨ।
ਦੇਸ਼ ’ਚ ਲਗਾਤਾਰ ਦੂਜੇ ਦਿਨ ਇਕ ਲੱਖ ਤੋਂ ਘੱਟ ਕਰੋਨਾ ਮਰੀਜ਼
