• Wed. Jan 19th, 2022

Desh Punjab Times

Leading South Asian Newspaper of BC

Apple WWDC 2021: Apple ਦੇ ਵਰਲਡਵਾਈਡ ਡਵੈਲਪਰਸ ਕਾਨਫਰੰਸ ‘ਚ ਹੋਏ ਵੱਡੇ ਐਲਾਨ

BySunil Verma

Jun 9, 2021

Apple ਨੇ ਕੱਲ੍ਹ ਰਾਤ ਆਪਣੇ ਵਰਲਡ ਵਾਈਡ ਡਵੈਲਪਰਸ ਕਾਨਫਰੰਸ ਦੀ ਮੇਜ਼ਬਾਨੀ ਕੀਤੀ। ਕਾਨਫਰੰਸ ਦੀ ਸ਼ੁਰੂਆਤ  app ਡਵੈਲਪਰਸ ਦੀ ਇਕ ਫ਼ਿਲਮ ਦੇ ਨਾਲ ਸ਼ੁਰੂ ਹੋਈ। WWDC ਉਹ ਈਵੈਂਟ ਹੈ ਜਿੱਥੇ ਕੰਪਨੀ ਨਵੇਂ ਸੌਫਟਵੇਅਰ ਅਪਡੇਟ ਦਾ ਐਲਾਨ ਕਰਦੀ ਰਹਿੰਦੀ ਹੈ। ਜਾਣੋ ਕਾਨਫਰੰਸ ‘ਚ ਹੁਣ ਤਕ ਕੀ ਵੱਡੇ ਐਲਾਨ ਹੋਏ।

 

Apple Health: ਪਰਿਵਾਰ ਦੇ ਨਾਲ ਡਾਟਾ ਸ਼ੇਅਰਿੰਗ ਐਪਲ ਯੂਜ਼ਰਸ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਹੈਲਥ ਅਲਰਟ ਤੇ ਡਾਟਾ ਸ਼ੇਅਰ ਕਰ ਸਕਣਗੇ। ਉਹ ਬਿਰਧ ਮਾਪਿਆ ਦੀ ਸਿਹਤ ਤੇ ਨਜ਼ਰ ਰੱਖਣ ‘ਚ ਉਪਯੋਗੀ ਹੋ ਸਕਦਾ ਹੈ। ਕੰਪਨੀ ਦੇ ਮੁਤਾਬਕ ਟ੍ਰਾਂਜ਼ਿਟ ‘ਚ ਸਾਰਾ ਡਾਟਾ ਸਕ੍ਰਿਪਟ ਕੀਤਾ ਜਾਵੇਗਾ।
Apple Health ਦੇ ਨਵੇਂ ਫੀਚਰਸ

 

Apple ਇਕ ਨਵੀਏ ਸੁਵਿਧਾ ਜੋੜ ਰਿਹਾ ਹੈ ਜੋ ਤੁਹਾਡੇ ਚੱਲਣ ਦੇ ਤਰੀਕੇ ਦੇ ਆਧਾਰ ਤੇ ਤੁਹਾਡੇ ਡਿੱਗਣ ਦੇ ਜ਼ੋਖਿਮ ਨੂੰ ਦੇਖ ਸਕਦਾ ਹੈ। ਤੁਹਾਡੀ ਸਥਿਰਤਾ ਦਾ ਪਤਾ ਲਾਉਣ ਤੇ ਚੱਲਣ ਦੇ ਜ਼ੋਖਿਮ ਨੂੰ ਨਿਰਧਾਰਤ ਕਰਨ ਲਈ ਕਈ ਮੀਟ੍ਰਿਕ ਦਾ ਉਪਯੋਗ ਕੀਤਾ ਜਾਂਦਾ ਹੈ। ਯੂਜ਼ਰਸ ਨੂੰ ਇਕ ਨਵੀਂ ਸੂਚਨਾ ਮਿਲੇਗੀ ਤੇ ਉਨ੍ਹਾਂ ਦੀ ਸਥਿਰਤਾ ਘੱਟ ਹੋਵੇਗੀ। ਐਪ ‘ਚ ਤੁਹਾਡੇ ਡਿੱਗਣ ਦੇ ਜ਼ੋਖਿਮ ਨੂੰ ਘੱਟ ਕਰਨ ਲਈ ਐਕਸਰਸਾਇਜ਼ ਵੀ ਹੋਵੇਗੀ।

 

Apple WWDC 2021: ਪ੍ਰਾਈਵੇਸੀ

 

Apple ਜ਼ਿਆਦਾ ਪ੍ਰਾਈਵੇਸੀ ਕੇਂਦਰਤ ਫੀਚਰ ਜੋੜ ਰਿਹਾ ਹੈ। ਐਪਲ ਆਈਪੀ ਐਡਰੈਸ ਨੂੰ ਲੁਕਾਉਣ ਲਈ ਮੇਲ ਪ੍ਰਾਈਵੇਸੀ ਪ੍ਰੋਟੈਕਸ਼ਨ ਜੋੜ ਰਿਹਾ ਹੈ ਜੋ ਸੈਂਡਰ ਨੂੰ ਇਹ ਦੇਖਣ ਤੋਂ ਰੋਕੇਗਾ ਕਿ ਤੁਸੀਂ ਈਮੇਲ ਖੋਲੀ ਤੇ ਕਦੋਂ ਖੋਲੀ। Apple ਸਫਾਰੀ ‘ਚ ਟੈਕਰਸ ਤੋਂ ਆਈਪੀ ਐਡਰੈਸ ਵੀ ਲੁਕਾ ਰਿਹਾ ਹੈ। ਐਪਲ ਸੈਟਿੰਗਸ ‘ਚ ਇਕ ਪ੍ਰਾਈਵੇਸੀ ਰਿਪੋਰਟ ਜੋੜ ਰਿਹਾ ਹੈ। ਇਸ ਨਾਲ ਤੁਸੀਂ ਦੇਖੇਗੇ ਕਿ ਐਪ ਕਿਸ ਤਰ੍ਹਾਂ ਪ੍ਰਾਈਵੇਸੀ ਸੈਟਿੰਗਸ ਦਾ ਇਸਤੇਮਾਲ ਕਰ ਰਹੇ ਹਨ। ਜਿਸ ਲਈ ਤੁਸੀਂ ਉਨ੍ਹਾਂ ਨੂੰ ਐਕਸੈਸ ਦਿੱਤਾ ਹੈ। ਅਕਸਰ ਕਈ ਐਪ ਤੁਹਾਡੀ ਲੋਕੇਸ਼ਨ, ਤਸਵੀਰਾਂ ਆਦਿ ਦਾ ਇਸਤੇਮਾਲ ਕਰਦੇ ਹਨ।

Related Post

Leave a Reply

Your email address will not be published. Required fields are marked *