ਡੈਲਟਾ ਵੇਰੀਐਂਟ ਨੇ ਵਧਾਈ ਵਿਸ਼ਵ ਸਿਹਤ ਸੰਗਠਨ ਦੀ ਚਿੰਤਾ, ਹੁਣ ਤਕ 85 ਦੇਸ਼ਾਂ ’ਚ ਸਾਹਮਣੇ ਆ ਚੁੱਕੇ ਹਨ ਮਾਮਲੇ

ਸੰਯੁਕਤ ਰਾਸ਼ਟਰ, ਜਿਨੇਵਾ : ਦੁਨੀਆ ਦੇ ਕਈ ਦੇਸ਼ਾਂ ’ਚ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਵਾਇਰਸ ਦੇ ਡੈਲਟਾ ਵੇਰੀਐਂਟ ’ਤੇ ਵਿਸ਼ਵ ਸਿਹਤ ਸੰਗਠਨ ਨੇ ਚਿੰਤਾ ਪ੍ਰਗਟਾਈ ਹੈ। ਉਥੇ ਹੀ ਯੂਐੱਨ ਮੁਖੀ Antonio Guterres ਨੇ ਵਿਸ਼ਵੀ ਪੱਧਰ ’ਤੇ ਟੀਕਾਕਰਨ ’ਚ ਤੇਜ਼ੀ ਲਿਆਉਣ ’ਤੇ ਜ਼ੋਰ ਦਿੱਤਾ ਹੈ। ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਨੇ ਦੁਨੀਆ ਨੂੰ ਸਾਵਧਾਨ ਕਰਦੇ ਹੋਏ ਕਿਹਾ ਹੈ ਕਿ ਵਾਇਰਸ ਦੇ ਫੈਲਾਅ ਅਤੇ ਇਸਦੇ ਨਵੇਂ ਬਦਲਾਅ ’ਤੇ ਕਾਬੂ ਪਾਉਣਾ ਬੇਹੱਦ ਜ਼ਰੂਰੀ ਹੈ।
ਸੰਗਠਨ ਅਨੁਸਾਰ ਹੁਣ ਤਕ ਦੁਨੀਆ ਭਰ ’ਚ 2 ਅਰਬ 62 ਕਰੋੜ ਤੋਂ ਵੱਧ ਲੋਕਾਂ ਨੂੰ ਕੋਰੋਨਾ ਵੈਕਸੀਨ ਦੀ ਖ਼ੁਰਾਕ ਦਿੱਤੀ ਜਾ ਚੁੱਕੀ ਹੈ। ਸੰਗਠਨ ਵੱਲੋਂ ਇਸ ਡੈਲਟਾ ਵੇਰੀਐਂਟ ਨੂੰ ਸਭ ਤੋਂ ਵੱਧ ਤੇਜ਼ੀ ਨਾਲ ਫੈਲਣ ਵਾਲਾ ਦੱਸਿਆ ਗਿਆ ਹੈ। ਯੂਐੱਨ ਦੀ ਸਿਹਤ ਏਜੰਸੀ ਦੇ ਮੁੱਖੀ ਟੈਡ੍ਰਾਸ ਏਡਹੇਨਾਮ ਘੇਬਰੇਯੇਸਸ ਨੇ ਪੱਤਰਕਾਰ ਵਾਰਤਾ ਦੌਰਾਨ ਕਿਹਾ ਕਿ ਹੁਣ ਤਕ ਇਸਦੇ ਮਾਮਲੇ 85 ਦੇਸ਼ਾਂ ’ਚ ਸਾਹਮਣੇ ਆ ਚੁੱਕੇ ਹਨ।
ਡਬਲਯੂਐੱਚਓ ਮੁਖੀ ਅਨੁਸਾਰ ਜਿਥੇ ਹਾਲੇ ਤਕ ਟੀਕਾਕਰਨ ਨਹੀਂ ਕੀਤਾ ਗਿਆ ਹੈ ਉਥੇ ਇਸਦਾ ਫੈਲਾਅ ਵੱਧ ਤੇਜ਼ੀ ਨਾਲ ਹੋ ਰਿਹਾ ਹੈ। ਟੈਡ੍ਰੋਸ ਨੇ ਉਨ੍ਹਾਂ ਦੇਸ਼ਾਂ ’ਤੇ ਵੀ ਸਵਾਲ ਚੁੱਕਿਆ ਹੈ ਜਿਥੇ ਜਨਤਕ ਸਿਹਤ ਤੇ ਸਮਾਜਿਕ ਉਪਾਵਾਂ ’ਚ ਢਿੱਲ ਵਰਤੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸੰਕ੍ਰਮਣ ਇਸੀ ਤਰ੍ਹਾਂ ਵੱਧਦਾ ਰਿਹਾ ਤਾਂ ਫਿਰ ਤੋਂ ਸਿਹਤ ਸੇਵਾਵਾਂ ’ਤੇ ਜ਼ਬਰਦਸਤ ਬੋਝ ਵੱਧ ਜਾਵੇਗਾ। ਇਸਦੇ ਨਤੀਜੇ ਵੀ ਚੰਗੇ ਨਹੀਂ ਹੋਣਗੇ।

Sunil Verma

Learn More →

Leave a Reply

Your email address will not be published.

YouTube
Instagram
WhatsApp
Snapchat