ਕੋਲੰਬੋ (ਪੀਟੀਆਈ) : ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦੀ ਅਗਵਾਈ ‘ਚ ਭਾਰਤ ਦੀ ਸੀਮਤ ਓਵਰਾਂ ਦੀ ਕ੍ਰਿਕਟ ਟੀਮ ਸ੍ਰੀਲੰਕਾ ਖ਼ਿਲਾਫ਼ 13 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਵਨਡੇ ਤੇ ਟੀ-20 ਕੌਮਾਂਤਰੀ ਸੀਰੀਜ਼ ਲਈ ਸੋਮਵਾਰ ਨੂੰ ਮੁੰਬਈ ਤੋਂ ਕੋਲੰਬੋ ਪੁੱਜੀ।
ਚਾਰ ਹਫ਼ਤਿਆਂ ਦੇ ਦੌਰੇ ‘ਤੇ ਆਈ ਭਾਰਤੀ ਟੀਮ ‘ਚ ਛੇ ਨਵੀਂ ਖਿਡਾਰੀ ਵੀ ਸ਼ਾਮਲ ਹਨ। ਧਵਨ ਦੀ ਅਗਵਾਈ ਵਾਲੀ ਟੀਮ ਸ੍ਰੀਲੰਕਾ ‘ਚ ਤਿੰਨ ਵਨਡੇ ਅਤੇ ਤਿੰਨ ਟੀ-20 ਕੌਮਾਂਤਰੀ ਮੈਚਾਂ ਦੀ ਸੀਰੀਜ਼ ਖੇਡੇਗੀ। ਨਿਯਮਤ ਕਪਤਾਨ ਵਿਰਾਟ ਕੋਹਲੀ ਟੈਸਟ ਮੈਟ ਦੀ ਟੀਮ ਨਾਲ ਫਿਲਹਾਲ ਇੰਗਲੈਂਡ ਦਾ ਦੌਰਾ ਕਰ ਰਹੇ ਹਨ ਅਤੇ ਅਜਿਹੇ ‘ਚ ਧਵਨ ਦੀ ਟੀਮ ‘ਚ ਭੁਵਨੇਸ਼ਵਰ ਕੁਮਾਰ ਉਪ ਕਪਤਾਨ ਹਨ ਜਦੋਂ ਕਿ ਰਾਹੁਲ ਦ੍ਰਾਵਿੜ ਇਸ ਟੀਮ ਦੇ ਕੋਚ ਹਨ।
ਟੀਮ : ਸ਼ਿਖਰ ਧਵਨ (ਕਪਤਾਨ) ਪ੍ਰਿਥਵੀ ਸ਼ਾਅ, ਦੇਵਦੱਤ ਪੱਡੀਕਲ, ਰਿਤੂਰਾਜ ਗਾਇਕਵਾੜ, ਸੂਰਿਆ ਕੁਮਾਰ ਯਾਦਵ, ਮਨੀਸ਼ ਪਾਂਡੇ, ਹਾਰਦਿਕ ਪਾਂਡੇ, ਨਿਤੀਸ਼ ਰਾਣਾ, ਈਸ਼ਾਨ ਕਿਸ਼ਨ (ਵਿਕਟਕੀਪਰ), ਸੰਜੂ ਸੈਮਸਨ (ਵਿਕਟਕੀਪਰ), ਯੁਜਵਿੰਦਰ ਸਿੰਘ ਚਹਲ, ਰਾਹੁਲ ਚਾਹਰ, ਕੇ. ਗੌਤਮ, ਕੁਰਣਾਲ ਪਾਂਡੇ, ਕੁਲਦੀਪ ਯਾਦਵ, ਵਰੁਣ ਚੱਕਰਵਰਤੀ, ਭੁਵਨੇਸ਼ਵਰ ਕੁਮਾਰ (ਉਪ ਕਪਤਾਨ), ਦੀਪਕ ਚਾਹਰ, ਨਵਦੀਪ ਸੈਣੀ, ਚੇਤਨ ਸਰਕਾਰੀਆ।
ਨੈੱਟ ਗੇਂਦਬਾਜ਼ : ਈਸ਼ਾਨ ਪੋਰੇਲ, ਸੰਦੀਪ ਵਾਰੀਅਰ, ਅਰਸ਼ਦੀਪ ਸਿੰਘ, ਸਾਈ ਕਿਸ਼ੋਰ, ਸਿਮਰਜੀਤ ਸਿੰਘ।