ਵੈਨਕੂਵਰ (ਏਜੰਸੀ) : ਕੈਨੇਡਾ ਤੇ ਅਮਰੀਕਾ ‘ਚ ਲੂ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ‘ਚ ਹੁਣ ਤਕ 486 ਲੋਕਾਂ ਦੀ ਮੌਤ ਹੋ ਗਈ ਹੈ। ਹੋਰਨਾਂ ਸ਼ਹਿਰਾਂ ‘ਚ ਵੀ ਮਰਨ ਵਾਲਿਆਂ ਦੀ ਗਿਣਤੀ ਵੱਧ ਰਹੀ ਹੈ। ਅਮਰੀਕਾ ‘ਚ ਪਾਰਾ ਤੇਜ਼ੀ ਨਾਲ ਉੱਪਰ ਆ ਰਿਹਾ ਹੈ। ਇੱਥੇ 121 ਤੋਂ ਜ਼ਿਆਦਾ ਲੋਕ ਗਰਮੀ ਨਾਲ ਮਾਰੇ ਗਏ। ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ‘ਚ ਇਸ ਵਾਰੀ ਗਰਮੀ ਨਾਲ ਲੋਕਾਂ ਦੀ ਜਾਨ ਬਚਾਉਣਾ ਮੁਸ਼ਕਲ ਹੋ ਰਿਹਾ ਹੈ। ਇੱਥੇ ਗਰਮੀ ਦੇ ਸਾਰੇ ਰਿਕਾਰਡ ਟੁੱਟ ਰਹੇ ਹਨ। ਇੱਥੋਂ ਦੇ ਲਿਟਨ ਸ਼ਹਿਰ ‘ਚ ਪਾਰਾ 49.6 ਡਿਗਰੀ ਸੈਲਸੀਅਸ ਰਿਹਾ। ਹੁਣ ਤਕ ਸੈਂਕੜੇ ਲੋਕਾਂ ਦੇ ਮਰਨ ਤੋਂ ਬਾਅਦ ਵੀ ਲਗਾਤਾਰ ਗਰਮੀ ਨਾਲ ਮਰਨ ਵਾਲਿਆਂ ਬਾਰੇ ਜਾਣਕਾਰੀ ਮਿਲ ਰਹੀ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਨੇ ਵਧਦੀ ਗਰਮੀ ‘ਤੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਇਹ ਖ਼ਤਰਨਾਕ ਸਥਿਤੀ ਹੈ।
ਜਾਨਲੇਵਾ ਲੂ ਨਾਲ ਕੈਨੇਡਾ ‘ਚ ਹਾਹਾਕਾਰ, ਬਿ੍ਟਿਸ਼ ਕੋਲੰਬੀਆ ‘ਚ ਮਰੇ 486 ਲੋਕ
