ਨਵੀਂ ਦਿੱਲੀ : Twitter new IT Rules : ਦਿੱਲੀ ਹਾਈਕੋਰਟ ’ਚ ਮੰਗਲਵਾਰ ਨੂੰ ਆਖਰਕਾਰ Twitter ਇੰਡੀਆ ਨੇ ਮਾਨ ਲਿਆ ਹੈ ਕੰਪਨੀ ਨੇ ਭਾਰਤ ਸਰਕਾਰ ਵੱਲੋਂ ਬਣਾਏ ਗਏ ਨਵੇਂ ਆਈਟੀ ਨਿਯਮਾਂ ਦਾ ਬਿਲਕੁੱਲ ਵੀ ਪਾਲਣ ਨਹੀਂ ਕੀਤਾ ਹੈ। ਅਜਿਹੇ ’ਚ ਹੁਣ ਟਵਿੱਟਰ ’ਤੇ ਸਖ਼ਤ ਕਾਰਵਾਈ ਹੋ ਸਕਦੀ ਹੈ ਕਿਉਂਕਿ ਹਾਈਕੋਰਟ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਨਿਯਮਾਂ ਦਾ ਪਾਲਣ ਨਾ ਕਰਨ ਦੀ ਸਥਿਤੀ ’ਚ ਕੇਂਦਰ ਸਰਕਾਰ ’ਤੇ ਟਵਿੱਟਰ ’ਤੇ ਨਿਯਮਾ ਅਨੁਸਾਰ ਕਾਰਵਾਈ ਕਰਨ ਲਈ ਪੂਰੀ ਤਰ੍ਹਾਂ ਨਾਲ ਆਜ਼ਾਦ ਹੈ ਤੇ ਹੁਣ ਕੰਪਨੀ ਨੂੰ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸੁਰੱਖਿਆ ਨਹੀਂ ਦਿੱਤੀ ਜਾ ਸਕਦੀ ਹੈ।
ਹਾਈਕੋਰਟ ਨੇ ਟਵਿੱਟਰ ’ਤੇ ਜਤਾਈ ਨਾਰਾਜ਼ਗੀ
ਇਸ ਤੋਂ ਪਹਿਲਾਂ ਦਿੱਲੀ ਹਾਈਕੋਰਟ ਨੇ ਟਵਿੱਟਰ ਵੱਲੋਂ ਇਸ ਮਾਮਲੇ ’ਚ ਲਗਾਤਾਰ ਕੀਤੀ ਜਾ ਰਹੀ ਦੇਰੀ ’ਤੇ ਕਾਫੀ ਨਾਰਾਜ਼ਗੀ ਜ਼ਾਹਿਰ ਕੀਤੀ ਸੀ। ਜ਼ਿਕਰਯੋਗ ਹੈ ਕਿ ਨਵੀਂ ਆਈਟੀ ਪਾਲਿਸੀ ਤਹਿਤ ਟਵਿੱਟਰ ਵੱਲੋਂ ਸ਼ਿਕਾਇਤ ਨਿਵਾਰਣ ਅਧਿਕਾਰੀ ਦੀ ਨਿਯੁਕਤ ਨੂੰ ਲੈ ਕੇ ਕਾਫੀ ਸਮੇਂ ਤੋਂ ਦੇਰੀ ਕੀਤੀ ਜਾ ਰਹੀ ਸੀ ਤੇ ਕੰਪਨੀ ਮਾਮਲੇ ਨੂੰ ਲਟਕਾਉਣ ’ਚ ਲੱਗੀ ਹੋਈ ਸੀ। ਹਾਈਕੋਰਟ ਦੀ ਜਸਟਿਸ ਰੇਖਾ ਪਾਲੀ ਨੇ ਟਵਿੱਟਰ ਦੇ ਅਧਿਕਾਰੀਆਂ ਤੋਂ ਸਵਾਲ ਕੀਤਾ ਸੀ ਕਿ ਤੁਹਾਨੂੰ ਇਸ ਪ੍ਰਕਿਰਿਆ ’ਚ ਕਿੰਨਾ ਹੋਰ ਸਮਾਂ ਲੱਗੇਗਾ। ਜਸਟਿਸ ਰੇਖਾ ਪਾਲੀ ਨੇ ਕਿਹਾ ਕਿ ਜੇ ਟਵਿੱਟਰ ਨੂੰ ਇਹ ਲੱਗਦਾ ਹੈ ਕਿ ਉਹ ਸਾਡੇ ਦੇਸ਼ ’ਚ ਜਿਨ੍ਹਾਂ ਸਮਾਂ ਚਾਹੇ, ਉਨਾਂ ਲੈ ਸਕਦੀ ਹੈ ਤਾਂ ਮੈਂ ਇਸ ਦੀ ਆਗਿਆ ਨਹੀਂ ਦੇਵਾਂਗੀ।