ਮਾਸਕੋ (ਏਪੀ) : ਰੂਸ ‘ਚ ਦੂਰਦਰਾਜ਼ ਪੂਰਬੀ ਖੇਤਰ ਕਾਮਚਟਕਾ ‘ਚ ਹੀ ਹਵਾਈ ਜਹਾਜ਼ ਲਾਪਤਾ ਹੋ ਗਿਆ ਹੈ। ਜਹਾਜ਼ ‘ਚ ਚਾਲਕ ਦਲ ਦੇ ਛੇ ਮੈਂਬਰਾਂ ਸਮੇਤ 28 ਲੋਕ ਯਾਤਰਾ ਕਰ ਰਹੇ ਸਨ। ਇਸ ‘ਚ ਕਾਮਚਾਟਕਾ ਸਰਕਾਰ ਦੇ ਮੁਖੀ ਵੀ ਸਵਾਰ ਸਨ।
ਅਧਿਕਾਰੀਆਂ ਦੇ ਮੁਤਾਬਕ ਇਹ ਜਹਾਜ਼ ਪੈਟਰੋਪਾਬਲੋਵਸਕ-ਕਾਚਤਸਕੀ ਸ਼ਹਿਰ ਤੋਂ ਪਲਾਨਾ ਜਾ ਰਿਹਾ ਸੀ। ਅਚਾਨਕ ਉਸਦਾ ਕੰਟਰੋਲ ਰੂਮ ਨਾਲ ਸੰਪਰਕ ਟੁੱਟ ਗਿਆ। ਉਸ ਤੋਂ ਬਾਅਦ ਉਹ ਰਡਾਰ ਤੋਂ ਵੀ ਗ਼ਾਇਬ ਹੋ ਗਿਆ। ਜਹਾਜ਼ ਕਾਮਚਟਕਾ ਏਵੀਏਸ਼ਨ ਐਂਟਰਪ੍ਰਰਾਈਜਿਜ਼ ਦਾ ਸੀ।
ਜਹਾਜ਼ ਦੇ ਗ਼ਾਇਬ ਹੋਣ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਕ ਜਹਾਜ਼ ਤੇ ਦੋ ਹੈਲੀਕਾਪਟਰ ਲਾਪਤਾ ਜਹਾਜ਼ ਦੀ ਖੋਜ ਵਿਚ ਲੱਗੇ ਹੋਏ ਹਨ। ਪਲਾਨਾ ਏਅਰਪੋਰਟ ਦੇ ਅਧਿਕਾਰੀਆਂ ਮੁਤਾਬਕ ਇਹ ਜਹਾਜ਼ ਜਦੋਂ ਪਲਾਨਾ ਤੋਂ 10 ਕਿਲੋਮੀਟਰ ਦੂਰ ਸੀ, ਤਦੋਂ ਉਸ ਵਿਚ ਸੰਪਰਕ ਬਣਿਆ ਹੋਇਆ ਸੀ। ਉਸਦੇ ਅਗਲੇ ਹੀ ਪਲ਼ ਸੰਪਰਕ ਟੁੱਟ ਗਿਆ। ਅਧਿਕਾਰੀਆਂ ਨੇ ਕਿਹਾ ਕਿ ਜਹਾਜ਼ ‘ਚ ਸਥਾਨਕ ਸਰਕਾਰ ਦੇ ਮੁਖੀ ਓਲਗਾ ਮੋਖੀਰੇਵਾ ਵੀ ਸਵਾਰ ਸਨ।