ਇਸਲਾਮਾਬਾਦ: ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨੇ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿਚ ਸਥਿਤ ਕੁਰੱਮ ਵਿਚ ਪਾਕਿਸਤਾਨੀ ਸੈਨਾ ‘ਤੇ ਹਮਲਾ ਕੀਤਾ ਹੈ। ਇਸ ਹਮਲੇ ਵਿਚ ਪਾਕਿਸਤਾਨੀ ਸੈਨਾ ਦੇ ਕਪਤਾਨ ਸਣੇ 12 ਤੋਂ 15 ਸੈਨਿਕ ਮਾਰੇ ਗਏ ਹਨ। ਜਦੋਂ ਕਿ ਇਸ ਹਮਲੇ ਵਿਚ ਬਹੁਤ ਸਾਰੇ ਸੈਨਿਕ ਜ਼ਖ਼ਮੀ ਹੋਏ ਹਨ। ਇਸ ਦੇ ਨਾਲ ਹੀ ਪਾਕਿਸਤਾਨ ਤਾਲਿਬਾਨ ਦੇ ਅੱਤਵਾਦੀਆਂ ਨੇ ਫੌਜ ਦੇ 63 ਜਵਾਨਾਂ ਨੂੰ ਵੀ ਅਗਵਾ ਕਰ ਲਿਆ ਹੈ।
Pakistani Taliban Attack: ਪਾਕਿਸਤਾਨੀ ਤਾਲਿਬਾਨ ਨੇ ਫੌਜ ‘ਤੇ ਕੀਤਾ ਹਮਲਾ, 15 ਜਵਾਨਾਂ ਦੀ ਮੌਤ, ਕਈਆਂ ਨੂੰ ਕੀਤਾ ਅਗਵਾ
