ਨਵੀਂ ਦਿੱਲੀ, ਏਐੱਨਆਈ : ਭਾਰਤ ’ਚ ਫਿਲਹਾਲ 40,000 ਤੋਂ ਉੱਪਰ ਹੀ ਕੋਰੋਨਾ ਦੇ ਨਵੇਂ ਮਾਮਲੇ ਬਣੇ ਹੋਏ ਹਨ। ਕੁਝ ਦਿਨ ਪਹਿਲਾਂ ਇਹ ਅੰਕੜਾ 29,000 ਦੇ ਕਰੀਬ ਪਹੁੰਚਿਆ ਸੀ ਪਰ ਫਿਰ ਤੋਂ ਮਾਮਲਿਆਂ ’ਚ ਲਗਾਤਾਰ ਵਾਧਾ ਦੇਖਿਆ ਜਾ ਰਿਹਾ ਹੈ। ਕੇਂਦਰੀ ਸਿਹਤ ਮੰਤਰਾਲੇ ਅਨੁਸਾਰ ਭਾਰਤ ’ਚ ਪਿਛਲੇ 24 ਘੰਟਿਆਂ ’ਚ ਕੋਵਿਡ-19 ਦੇ 44,230 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ 42,360 ਲੋਕ ਠੀਕ ਵੀ ਹੋਏ ਹਨ। ਉੱਥੇ ਹੀ ਪਿਛਲੇ ਘੰਟਿਆਂ ’ਚ 55 ਲੋਕਾਂ ਦੀ ਮੌਤ ਵੀ ਹੋਈ ਹੈ।
ਭਾਰਤ ’ਚ ਨਵੇਂ ਮਾਮਲਿਆਂ ਨਾਲ ਹੀ ਕੁੱਲ ਇਨਫੈਟਿਡਾਂ ਦੀ ਗਿਣਤੀ 3,15,72,344 ਤਕ ਪਹੁੰਚ ਚੁੱਕੀ ਹੈ। ਇਸ ’ਚ ਐਕਵਿਟ ਕੇਸ 4,05,155 ਹਨ। ਉੱਥੇ ਹੀ ਹੁਣ ਤਕ 3,07,43,972 ਲੋਕ ਕੋਰੋਨਾ ਨੂੰ ਮਾਤ ਦੇ ਕੇ ਡਿਸਚਾਰਜ ਕੀਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਦੇਸ਼ ’ਚ ਕੋਰੋਨਾ ਸਬੰਧੀ 4,23,217 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਮੰਤਰਾਲੇ ਅਨੁਸਾਰ ਦੇਸ਼ ’ਚ ਹੁਣ ਤਕ 45,60,33,754 ਲੋਕਾਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ। ਸਰਕਾਰ ਮੁਤਾਬਕ ਇਸ ਹਫਤੇ ਪਾਜ਼ੇਟਿਵ ਦਰ 2.43 ਫ਼ੀਸਦੀ ਹੈ ਤੇ ਰੋਜ਼ਾਨਾ ਪਾਜ਼ੇਟਿਵ ਦਰ 2.44 ਫ਼ੀਸਦੀ ਹੈ। ਬੀਤੇ ਦਿਨ ਕੋਵਿਡ ਲਈ 18 ਲੱਖ ਤੋਂ ਵਧ ਨਮੂਨਿਆਂ ਦਾ ਪ੍ਰੀਖਣ ਕੀਤਾ ਗਿਆ ਹੈ।
ਭਾਰਤ ਦੀ ਕੋਵਿਡ-19 ਟੈਲੀ ਨੇ ਪਿਛਲੇ ਸਾਲ 7 ਅਗਸਤ ਨੂੰ 20 ਲੱਖ ਦਾ ਅੰਕੜਾ, 23 ਅਗਸਤ ਨੂੰ 30 ਲੱਖ ਦਾ ਅੰਕੜਾ, 5 ਸਤੰਬਰ ਨੂੰ 40 ਲੱਖ ਦਾ ਅੰਕੜਾ ਤੇ 16 ਸਤੰਬਰ ਨੂੰ 50 ਲੱਖ ਦਾ ਅੰਕੜਾ ਪਾਰ ਕਰ ਲਿਆ ਸੀ।