ਨਵੀਂ ਦਿੱਲੀ (ਜੇਐੱਨਐਨ) : ਟੋਕੀਓ ਓਲੰਪਿਕ ਵਿਚ ਖਿਡਾਰੀਆਂ ਨੇ ਇਤਿਹਾਸਕ ਪ੍ਰਦਰਸ਼ਨ ਕਰ ਕੇ ਭਾਰਤ ਨੂੰ ਪਹਿਲੀ ਵਾਰ ਇਸ ਖੇਡ ਮਹਾਕੁੰਭ ਵਿਚ ਸੱਤ ਮੈਡਲ ਦਿਵਾਏ। ਭਾਰਤ ਨੇ ਇਸ ਵਾਰ ਇਕ ਗੋਲਡ, ਦੋ ਸਿਲਵਰ, ਚਾਰ ਕਾਂਸੇ ਸਮੇਤ ਕੁੱਲ ਸੱਤ ਮੈਡਲ ਆਪਣੀ ਝੋਲੀ ਵਿਚ ਪਾਏ ਪਰ ਇਹ ਨੰਬਰ ਹੋਰ ਵੀ ਅੱਗੇ ਵਧ ਸਕਦਾ ਸੀ। ਇਸ ਵਾਰ ਦੇ ਓਲੰਪਿਕ ਇਸ ਲਈ ਵੀ ਖ਼ਾਸ ਸਨ ਕਿਉਂਕਿ ਖੇਡ ਮੰਤਾਰਾਲਾ, ਸਾਰੇ ਖੇਡਾਂ ਦੇ ਮਹਾਸੰਘਾਂ ਨੇ ਆਪੋ-ਆਪਣੇ ਖਿਡਾਰੀਆਂ ਨੂੰ ਪੂਰਾ ਸਮਰਥਨ ਦਿੱਤਾ। ਖਿਡਾਰੀਆਂ ਨੇ ਵਿਦੇਸ਼ ਵਿਚ ਅਭਿਆਸ ਕਰਨ ਦੀ ਮੰਗ ਰੱਖੀ ਤਾਂ ਪੂਰੀ ਕੀਤੀ ਗਈ ਜਿਸ ਵਿਚ ਗੋਲਡ ਮੈਡਲ ਜੇਤੂ ਨੀਰਜ ਚੋਪੜਾ, ਬਜਰੰਗ ਪੂਨੀਆ ਵਰਗੇ ਖਿਡਾਰੀਆਂ ਨੇ ਆਪਣਾ ਜ਼ਿਆਦਾਤਰ ਸਮਾਂ ਵਿਦੇਸ਼ ਵਿਚ ਹੀ ਤਿਆਰੀਆਂ ਵਿਚ ਬਤੀਤ ਕੀਤਾ। ਖਿਡਾਰੀਆਂ ਨੇ ਫੀਜ਼ੀਓ, ਵਿਦੇਸ਼ੀ ਕੋਚ ਵਰਗੀਆਂ ਅਹਿਮ ਸਹੂਲਤਾਂ ਖੇਡ ਮੰਤਰਾਲੇ, ਭਾਰਤੀ ਖੇਡ ਅਥਾਰਟੀ ਤੇ ਮਹਾਸੰਘਾਂ ਤੋਂ ਮੰਗੀਆਂ ਤਾਂ ਉਨ੍ਹਾਂ ਨੂੰ ਇਹ ਦਿੱਤੀਆਂ ਗਈਆਂ ਜਿਸ ਨਾਲ ਖਿਡਾਰੀਆਂ ਦੀਆਂ ਤਿਆਰੀਆਂ ਦੇ ਹਾਲਾਤ ਸੁਧਰੇ ਤਾਂ ਜੋ ਹੁਣ ਮੈਡਲ ਦੀ ਗਿਣਤੀ ਸੱਤ ਹੋ ਗਈ। ਉਨ੍ਹਾਂ ਨੇ ਸਾਰੇ ਖਿਡਾਰੀਆਂ ਨੂੰ ਇਹੀ ਕਿਹਾ ਸੀ ਕਿ ਅਸੀਂ ਸਹੂਲਤਾਂ ਦੇਵਾਂਗੇ ਤੇ ਤੁਸੀਂ ਦੇਸ਼ ਲਈ ਮੈਡਲ ਲਿਆਓ।
ਸਹੂਲਤਾਂ ਦੇ ਦਮ ‘ਤੇ ਮਿਲੀ ਕਾਮਯਾਬੀ, ਕੁਝ ਖਿਡਾਰੀ ਨਾ ਖੁੰਝਦੇ ਤਾਂ ਮੈਡਲਾਂ ਦੀ ਗਿਣਤੀ ਹੁੰਦੀ ਦੁੱਗਣੀ
