ਅਫ਼ਗਾਨਿਸਤਾਨ ‘ਤੇ ਮੁੜ ਤਾਲਿਬਾਨ ਦਾ ਕਬਜ਼ਾ, ਅਸ਼ਰਫ ਗਨੀ ਤੇ ਕਈ ਵੱਡੇ ਲੀਡਰਾਂ ਨੇ ਦੇਸ਼ ਛੱਡਿਆ

ਕਾਬੁਲ, ਰਾਇਟਰ : ਤਾਲਿਬਾਨ ਨੇ ਮੁੜ ਅਫ਼ਗਾਨਿਸਤਾਨ ‘ਤੇ ਕਬਜ਼ਾ ਜਮਾ ਲਿਆ ਹੈ। ਤਾਲਿਬਾਨ ਦੇ ਅੱਤਵਾਦੀਆਂ ਨੇ ਐਤਵਾਰ ਸਵੇਰ ਤੋਂ ਹੀ ਘੇਰਾਬੰਦੀ ਕਰ ਲਈ ਸੀ। ਬਾਅਦ ਵਿਚ ਜਦੋਂ ਉਹ ਕਾਬੁਲ ‘ਚ ਵੜੇ ਤਾਂ ਅਫ਼ਗਾਨਿਸਤਾਨ ਦੀ ਫੌਜ ਨੇ ਸਰੰਡਰ ਕਰ ਦਿੱਤਾ। ਇਸ ਤੋਂ ਬਾਅਦ ਸਰਕਾਰ ਅਤੇ ਤਾਲਿਬਾਨ ਦੇ ਨੁਮਾਇੰਦਗੀ ਵਿਚਕਾਰ ਗੱਲਬਾਤ ਹੋਈ ਤੇ ਰਾਸ਼ਟਰਪਤੀ ਅਸ਼ਰਫ ਗਨੀ ਦੇਸ਼ ਛੱਡ ਕੇ ਚਲੇ ਗਏ। ਗਨੀ ਦੇ ਤਜ਼ਾਕਿਸਤਾਨ ਜਾਣ ਦੀ ਖਬਰ ਹੈ ਹਾਲਾਂਕਿ ਅਧਿਕਾਰਤ ਤੌਰ ‘ਤੇ ਹਾਲੇ ਇਸ ਦੀ ਪੁਸ਼ਟੀ ਨਹੀਂ ਹੋਈ ਹੈ। ਗਨੀ ਦੇ ਨਾਲ ਹੀ ਉਪ-ਰਾਸ਼ਟਰਪਤੀ ਸਮੇਤ ਹੋਰ ਕਈ ਚੋਟੀ ਦੇ ਆਗੂਆਂ ਦੇ ਦੇਸ਼ ਛੱਡ ਕੇ ਜਾਣ ਦੀ ਖ਼ਬਰ ਹੈ। ਤਾਲਿਬਾਨ ਦੇ ਕਰੂਰ ਸ਼ਾਸਨ ਤੇ ਅਨਿਸ਼ਚਤਤਾ ਤੋਂ ਘਬਰਾਏ ਆਮ ਲੋਕ ਵੀ ਵੱਡੀ ਗਿਣਤੀ ‘ਚ ਦੇਸ਼ ਛੱਡ ਰਹੇ ਹਨ।

ਕਾਬੁਲ ‘ਚ ਲੁੱਟ-ਖੋਹ ਤੇ ਅਰਾਜਕਤਾ ਰੋਕਣ ਲਈ ਤਾਲਿਬਾਨ ਨੇ ਆਪਣੇ ਲੜਾਕਿਆਂ ਨੂੰ ਸੁਰੱਖਿਆ ‘ਚ ਲਗਾਇਆ

ਇਸ ਦੌਰਾਨ ਤਾਲਿਬਾਨ ਦੇ ਬੁਲਾਰੇ ਜਬੀਹੁੱਲਾ ਮੁਜਾਹਦੀਨ ਨੇ ਕਿਹਾ ਹੈ ਕਿ ਉਸ ਦੇ ਲੜਾਕਿਆਂ ਨੂੰ ਕਾਬੁਲ ‘ਚ ਲੁੱਟ-ਖੋਹ ਰੋਕਣ ਨੂੰ ਕਿਹਾ ਗਿਆ ਹੈ ਕਿਉਂਕਿ ਪੁਲਿਸ ਪੋਸਟ ਛੱਡ ਕੇ ਚਲੀ ਗਈ ਹੈ। ਤਾਲਿਬਾਨ ਸੱਤਾ ਟਰਾਂਸਫਰ ਨੂੰ ਸ਼ਾਂਤੀਪੂਰਨ ਕਰਾਰ ਦਿੱਤਾ ਹੈ। ਪਰ ਕਾਬੁਲ ਦੇ ਇਕ ਹਸਪਤਾਲ ਨੇ ਟਵਿੱਟਰ ‘ਤੇ ਕਿਹਾ ਕਿ ਰਾਜਧਾਨੀ ਦੇ ਬਾਹਰੀ ਕਰਾਬਾਗ ਇਲਾਕੇ ‘ਚ ਹੋਏ ਸੰਘਰਸ਼ ‘ਚ 40 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋਏ ਹਨ।

ਅਫ਼ਗਾਨਿਸਤਾਨ ‘ਚ ਫਸੇ ਭਾਰਤੀ ਇਨ੍ਹਾਂ ਨੰਬਰਾਂ ‘ਤੇ ਲੈ ਸਕਦੇ ਹਨ ਮਦਦ, ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਵਧੀ ਚਿੰਤਾ

ਗਨੀ ਦੇ ਨਾਲ ਹੀ ਕਈ ਵੱਡੇ ਆਗੂਆਂ ਦੇ ਵੀ ਦੇਸ਼ ਛੱਡਣ ਦੀ ਖਬਰ

ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਦਫ਼ਤਰ ਵੱਲੋਂ ਇਹ ਨਹੀਂ ਦੱਸਿਆ ਗਿਆ ਹੈ ਕਿ ਗਨੀ ਕਿੱਥੇ ਗਏ ਹਨ ਪਰ ਅਫ਼ਗਾਨਿਸਤਾਨ ਦੇ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਗਨੀ ਦੇ ਤਜ਼ਾਕਿਸਤਾਨ ਜਾਣ ਦੀ ਪੁਸ਼ਟੀ ਕੀਤੀ ਹੈ। ਅਫ਼ਗਾਨਿਸਤਾਨ ਦੀ ਰਾਸ਼ਟਰੀ ਸੁਲ੍ਹਾ ਪ੍ਰੀਸ਼ਦ ਦੇ ਮੁਖੀ ਅਬਦੁੱਲਾ ਅਬਦੁੱਲਾ ਨੇ ਇਕ ਆਨਲਾਈਨ ਵੀਡੀਓ ਸੰਦੇਸ਼ ਵਿਚ ਗਨੀ ਦੇ ਦੇਸ਼ ਛੱਡ ਕੇ ਜਾਣ ਦੀ ਪੁਸ਼ਟੀ ਕੀਤੀ ਹੈ। ਅਬਦੁੱਲਾ ਨੇ ਕਿਹਾ ਕਿ ਉਨ੍ਹਾਂ ਨੇ ਮੁਸ਼ਕਲ ਸਮੇਂ ‘ਚ ਅਫ਼ਗਾਨਿਸਤਾਨ ਛੱਡਿਆ ਹੈ। ਖ਼ੁਦਾ ਉਨ੍ਹਾਂ ਨੂੰ ਜਵਾਬਦੇਹ ਠਹਿਰਾਉਣਗੇ।

Sunil Verma

Learn More →

Leave a Reply

Your email address will not be published. Required fields are marked *

YouTube
Instagram
WhatsApp
Snapchat