ਵਾਸ਼ਿੰਗਟਨ, ਏਐਨਆਈ : ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਐਤਵਾਰ ਨੂੰ ਤਾਲਿਬਾਨ ਦਾ ਕਬਜ਼ਾ ਹੋ ਗਿਆ। ਇਸ ਤੋਂ ਬਾਅਦ ਅਮਰੀਕਾ, ਭਾਰਤ, ਬ੍ਰਿਟੇਨ ਸਣੇ ਕਈ ਦੇਸ਼ ਆਪਣੇ ਨਾਗਰਿਕਾਂ ਨੂੰ ਉਥੋਂ ਕੱਢਣ ਦੀ ਕੋਸ਼ਿਸ਼ ‘ਚ ਲੱਗੇ ਹਨ। ਕਾਬੁਲ ਤੋਂ 200 ਤੋਂ ਜ਼ਿਆਦਾ ਲੋਕ ਹਵਾਈ ਮਾਰਗ ਦੁਆਰਾ ਐਤਵਾਰ ਦੇਰ ਰਾਤ ਨਵੀਂ ਦਿੱਲੀ ਲਿਆਂਦੇ ਗਏ। ਅਮਰੀਕਾ ਦੇ ਰੱਖਿਆ ਵਿਭਾਗ ਨੇ ਦੱਸਿਆ ਕਿ ਮੌਜੂਦਾ ਸਮੇਂ ‘ਚ ਅਸੀਂ ਹਾਮਿਦ ਕਰਜਈ ਕੌਮਾਂਤਰੀ ਹਵਾਈ ਅੱਡਿਆਂ ਨੂੰ ਸੁਰੱਖਿਅਤ ਕਰਨ ਲਈ ਕਈ ਕਦਮ ਚੁੱਕੇ ਜਾ ਰਹੇ ਹਨ। ਅਮਰੀਕੀ ਰੱਖਿਆ ਵਿਭਾਗ ਨੇ ਅੱਗੇ ਕਿਹਾ ਕਿ ਅਸੀਂ ਅਗਲੇ 48 ਘੰਟਿਆਂ ‘ਚ ਆਪਣੀ ਸੁਰੱਖਿਆ ਉਪਸਥਿਤ ਲੋਕਾਂ ਨੂੰ ਲਗਪਗ 6,000 ਫੌਜੀਆਂ ਤਕ ਵਧਾ ਦੇਵਾਂਗੇ ਤੇ ਆਵਾਜਾਈ ਕੰਟਰੋਲ ਨੂੰ ਆਪਣੇ ਹੱਥ ‘ਚ ਲੈ ਲਵਾਂਗੇ।
ਅਮਰੀਕਾ ਤੇ ਭਾਰਤ ਸਣੇ ਕਈ ਦੇਸ਼ ਆਪਣੇ ਨਾਗਰਿਕਾਂ ਨੂੰ ਅਫਗਾਨਿਸਤਾਨ ਤੋਂ ਲਿਆ ਰਹੇ ਹਨ ਵਾਪਸ, 60 ਤੋਂ ਜ਼ਿਆਦਾ ਦੇਸ਼ਾਂ ਨੇ ਦਿਖਾਈ ਇਕਜੁੱਟਤਾ
