ਨਵੀਂ ਦਿੱਲੀ, ਏਜੰਸੀਆਂ : ਦੇਸ਼ ਅੱਜ 75ਵਾਂ ਆਜ਼ਾਦੀ ਦਿਹਾੜਾ (75th Independence Day)ਮਨਾ ਰਿਹਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਲਾਲ ਕਿਲ੍ਹੇ ਦੀ ਪ੍ਰਾਚੀਰ ’ਤੇ ਤਿਰੰਗਾ ਲਹਿਰਾਉਣਗੇ ਅਤੇ ਰਾਸ਼ਟਰ ਨੂੰ ਸੰਬੋਧਨ ਕਰਨਗੇ। ਇਸ ਸਾਲ ਦੇ ਆਜ਼ਾਦੀ ਦਿਹਾੜੇ ਨੂੰ ‘ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ’ ਦੇ ਤੌਰ ’ਤੇ ਮਨਾਇਆ ਜਾ ਰਿਹਾ ਹੈ। ਪੀਐੱਮ ਮੋਦੀ ਨੇ ਭਾਰਤ ਦੀ ਆਜ਼ਾਦੀ ਦੇ 75 ਸਾਲ ਮਨਾਉਣ ਲਈ ਮਾਰਚ 2021 ’ਚ ਗੁਜਰਾਤ ਦੇ ਅਹਿਮਦਾਬਾਦ ’ਚ ਸਾਬਰਮਤੀ ਆਸ਼ਰਮ ਤੋਂ ‘ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ’ ਸ਼ੁਰੂ ਕੀਤਾ ਸੀ। ਭਾਲਾ ਸੁੱਟ ਮੁਕਾਬਲੇ ’ਚ ਭਾਰਤ ਨੂੰ ਪਹਿਲੀ ਵਾਰ ਸੋਨ ਤਗਮਾ ਜਿਤਾਉਣ ਵਾਲੇ ਖਿਡਾਰੀ ਨੀਰਜ ਚੋਪੜਾ ਸਮੇਤ ਟੋਕੀਓ ਓਲੰਪਿਕ ’ਚ ਹਿੱਸਾ ਲੈਣ ਵਾਲੇ 32 ਖਿਡਾਰੀਆਂ ਨੂੰ ਸਮਾਰੋਹ ’ਚ ਹਿੱਸਾ ਲੈਣ ਲਈ ਸੱਦਾ ਦਿੱਤਾ ਗਿਆ ਹੈ।
ਇਕਜੁਟਤਾ ਹੀ ਸਾਡੀ ਤਾਕਤ
-21ਵੀਂ ਸਦੀ ’ਚ ਭਾਰਤ ਦੇ ਸੁਪਨਿਆਂ ਅਤੇ ਲੋੜਾਂ ਨੂੰ ਪੂਰਾ ਕਰਨ ਨਾਲ ਕੋਈ ਵੀ ਰੁਕਾਵਟ ਨਹੀਂ ਰੋਕ ਸਕਦੀ। ਸਾਡੀ ਤਾਕਤ ਸਾਡੀ ਜੀਵਿਕਾ ਹੈ, ਸਾਡੀ ਤਾਕਤ ਸਾਡੀ ਇਕਜੁਟਤਾ ਹੈ। ਸਾਡੀ ਪ੍ਰਾਣਸ਼ਕਤੀ, ਰਾਸ਼ਟਰ ਪਹਿਲ, ਸਦਾ ਪਹਿਲ ਦੀ ਭਾਵਨਾ ਹੈ: ਪੀਐੱਮ
ਅੱਤਵਾਦ ਅਤੇ ਵਿਸਥਾਰਵਾਦ ਨਾਲ ਲੜ ਰਿਹੈ ਭਾਰਤ
-ਅੱਜ ਦੁਨੀਆ, ਭਾਰਤ ਨੂੰ ਇਕ ਨਵੀਂ ਦ੍ਰਿਸ਼ਟੀ ਨਾਲ ਦੇਖ ਰਹੀ ਹੈ ਅਤੇ ਇਸ ਦ੍ਰਿਸ਼ਟੀ ਦੇ ਦੋ ਮਹੱਤਵਪੂਰਨ ਪਹਿਲੂ ਹਨ। ਇਕ ਅੱਤਵਾਦ ਅਤੇ ਦੂਜਾ ਵਿਸਥਾਰਵਾਦ। ਭਾਰਤ ਇਨ੍ਹਾਂ ਦੋਵੇਂ ਹੀ ਚੁਣੌਤੀਆਂ ਨਾਲ ਲੜ ਰਿਹਾ ਹੈ ਅਤੇ ਸਹੀ ਤਰੀਕੇ ਨਾਲ ਬੜੀ ਹਿੰਮਤ ਨਾਲ ਜਵਾਬ ਵੀ ਦੇ ਰਿਹਾ ਹੈ: ਪੀਐੱਮ
ਧਾਰਾ 370 ਨੂੰ ਬਦਲਣ ਦਾ ਫ਼ੈਸਲਾ ਇਤਿਹਾਸਕ
-ਧਾਰਾ 370 ਨੂੰ ਬਦਲਣ ਦਾ ਇਤਿਹਾਸਕ ਫੈਸਲਾ ਹੋਵੇ, ਦੇਸ਼ ਨੂੰ ਟੈਕਸਨ ਦੇ ਜਾਲ ਤੋਂ ਮੁਕਤੀ ਦਿਵਾਉਣ ਵਾਲੀ ਵਿਵਸਥਾ-ਜੀਐੱਸਟੀ ਹੋਵੇ, ਸਾਡੇ ਫ਼ੌਜੀ ਸਾਥੀਆਂ ਲਈ ਵਨ ਰੈਂਕ ਵਨ ਪੈਨਸ਼ਨ ਹੋਵੇ, ਜਾਂ ਫਿਰ ਰਾਮ ਜਨਮ ਭੂਮੀ ਕੇਸ ਦਾ ਸ਼ਾਂਤੀਪੂਰਨ ਹੱਲ, ਇਹ ਸਭ ਅਸੀਂ ਬੀਤੇ ਕੁਝ ਸਾਲਾਂ ’ਚ ਸੱਚ ਹੁੰਦੇ ਵੇਖਿਆ ਹੈ : ਪੀਐੱਮ
ਓਬੀਸੀ ਕਮਿਸ਼ਨ ਨੂੰ ਮਿਲਿਆ ਸੰਵਿਧਾਨਿਕ ਦਰਜਾ
-ਤ੍ਰਿਪੁਰਾ ’ਚ ਦਹਾਕਿਆਂ ਬਾਅਦ ਬਰੂ ਰਿਆਂਗ ਸਮਝੌਤਾ ਹੋਣਾ ਹੋਵੇ, ਓਬੀਸੀ ਕਮਿਸ਼ਨ ਨੂੰ ਸੰਵਿਧਾਨਕ ਦਰਜਾ ਦੇਣਾ ਹੋਵੇ, ਜਾਂ ਫਿਰ ਜੰਮੂ-ਕਸ਼ਮੀਰ ’ਚ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਹੋਈਆਂ ਹੋਈਆਂ ਬੀਡੀਸੀ ਅਤੇ ਡੀਡੀਸੀ ਚੋਣਾਂ, ਭਾਰਤ ਆਪਣੀ ਸੰਕਲਪਸ਼ਕਤੀ ਲਗਾਤਾਰ ਸਿੱਧ ਕਰ ਰਿਹਾ ਹੈ: ਪੀਐੱਮ
ਨੈਸ਼ਨਲ ਹਾਈਡ੍ਰੋਜਨ ਮਿਸ਼ਨ ਦਾ ਐਲਾਨ
-ਭਾਰਤ ਦੀ ਤਰੱਕੀ ਲਈ, ਆਤਮ-ਨਿਰਭਰ ਭਾਰਤ ਬਣਾਉਣ ਲਈ ਭਾਰਤ ਦਾ ਊਰਜਾ ਲਈ ਆਤਮ-ਨਿਰਭਰ ਹੋਣਾ ਜ਼ਰੂਰੀ ਹੈ। ਇਸ ਲਈ ਅੱਜ ਭਾਰਤ ਨੂੰ ਇਹ ਸੰਕਲਪ ਲੈਣਾ ਪਵੇਗਾ ਕਿ ਅਸੀਂ ਆਜ਼ਾਦੀ ਦੇ 100 ਸਾਲ ਪੂਰੇ ਹੋਣ ਤੋਂ ਪਹਿਲਾਂ ਭਾਰਤ ਨੂੰ ਊਰਜਾ ਲਈ ਆਤਮ-ਨਿਰਭਰ ਬਣਾਵਾਂਗੇ। ਮੈਂ ਅੱਜ ਤਿਰੰਗੇ ਦੀ ਗਵਾਹੀ ’ਚ ਨੈਸ਼ਨਲ ਹਾਈਡ੍ਰੋਜਨ ਮਿਸ਼ਨ ਦਾ ਐਲਾਨ ਕਰ ਰਿਹਾ ਹਾਂ: ਪੀਐੱਮ
ਦੇਸ਼ ਦੇ ਸਾਰੇ ਸੈਨਿਕ ਸਕੂਲਾਂ ’ਚ ਹੁਣ ਧੀਆਂ ਵੀ ਪੜ੍ਹਨਗੀਆਂ
-ਇਹ ਦੇਸ਼ ਲਈ ਮਾਣ ਵਾਲੀ ਗੱਲ ਹੈ ਕਿ ਸਿੱਖਿਆ ਹੋਵੇ ਜਾਂ ਖੇਡਾਂ, ਬੋਰਡਾਂ ਦੇ ਨਤੀਜੇ ਹੋਣ ਜਾਂ ਓਲੰਪਿਕ ਦਾ ਮੈਡਲ, ਸਾਡੀਆਂ ਧੀਆਂ ਅੱਜ ਬੇਮਿਸਾਲ ਪ੍ਰਦਰਸ਼ਨ ਕਰ ਰਹੀਆਂ ਹਨ। ਅੱਜ ਮੈਂ ਇਕ ਖੁਸ਼ੀ ਦੇਸ਼ਵਾਸੀਆਂ ਨਾਲ ਸਾਂਝੀ ਕਰ ਰਿਹਾ ਹਾਂ। ਮੈਨੂੰ ਲੱਖਾਂ ਧੀਆਂ ਦੇ ਸੰਦੇਸ਼ ਮਿਲਦੇ ਸਨ ਕਿ ਉਹ ਵੀ ਸੈਨਿਕ ਸਕੂਲ ’ਚ ਪੜ੍ਹਨਾ ਚਾਹੁੰਦੀਆਂ ਹਨ, ਉਨ੍ਹਾਂ ਲਈ ਵੀ ਸੈਨਿਕ ਸਕੂਲਾਂ ਦੇ ਦਰਵਾਜ਼ੇ ਖੋਲ੍ਹੇ ਜਾਣ। ਅੱਜ ਭਾਰਤ ਦੀਆਂ ਧੀਆਂ ਆਪਣੀ ਥਾਂ ਲੈਣ ਲਈ ਕਾਹਲੀਆਂ ਹਨ : ਮੋਦੀ
ਨਾਗਰਿਕ ਨੂੰ ਨਕਸ਼ਾ ਬਣਾਉਣ ਦੀ ਨਹੀਂ ਸੀ ਆਜ਼ਾਦੀ
-ਫਾਲਤੂ ਦੇ ਕਾਨੂੰਨ ਖਤਮ ਕਰਨੇ ਜ਼ਰੂਰੀ ਹਨ। ਦੇਸ਼ ’ਚ 200 ਸਾਲ ਪਹਿਲਾਂ ਦਾ ਇਕ ਕਾਨੂੰਨ ਚੱਲਿਆ ਆ ਰਿਹਾ ਹੈ, ਜਿਸ ਕਾਰਨ ਦੇਸ਼ ਦੇ ਨਾਗਰਿਕ ਨੂੰ ਨਕਸ਼ਾ ਬਣਾਉਣ ਦੀ ਆਜ਼ਾਦੀ ਨਹੀਂ ਸੀ: ਮੋਦੀ
ਖੇਤੀ ਖੇਤਰ ’ਚ ਵਿਗਿਆਨੀਆਂ ਦੀਆਂ ਸਮਰੱਥਾਵਾਂ ਦੀ ਵਰਤੋਂ
ਨੈਸ਼ਨਲ ਮਾਸਟਰ ਪਲਾਨ
– ਭਾਰਤ ਆਉਣ ਵਾਲੇ ਕੁਝ ਸਮੇਂ ’ਚ ਪ੍ਰਧਾਨ ਮੰਤਰੀ ਗਤੀ ਸ਼ਕਤੀ ਦਾ ਨੈਸ਼ਨਲ ਮਾਸਟਰ ਪਲਾਨ ਦੇਸ਼ ਦੇ ਸਾਹਮਣੇ ਰੱਖੇਗਾ। 100 ਲੱਖ ਕਰੋੜ ਤੋਂ ਵੀ ਜ਼ਿਆਦਾ ਦੀ ਯੋਜਨਾ ਲੱਖਾਂ ਨੌਜਵਾਨਾਂ ਲਈ ਰੁਜ਼ਗਾਰ ਲਈ ਨਵਾਂ ਮੌਕਾ ਲੈ ਕੇ ਆਵੇਗੀ। ਇਹ ਅਜਿਹਾ ਮਾਸਟਰ ਪਲਾਨ ਹੋਵੇਗਾ, ਜੋ ਹਾਲੀਸਟਿਕ ਇੰਫ੍ਰਾਸਟ੍ਰਕਚਰ ਦੀ ਨੀਂਹ ਰੱਖੇਗਾ। ਅਜੇ ਟਰਾਂਸਪੋਰਟ ਦੇ ਸਾਧਨਾਂ ’ਚ ਕੋਈ ਤਾਲਮੇਲ ਨਹੀਂ ਹੈ। ਇਹ ਇਸ ਰੁਕਾਵਟ ਨੂੰ ਤੋੜੇਗਾ: ਪੀਐੱਮ
75 ਹਫ਼ਤਿਆਂ ’ਚ 75 ਵੰਦੇ ਭਾਰਤ ਟ੍ਰੇਨਾਂ
– ਦੇਸ਼ ਨੇ ਸੰਕਲਪ ਲਿਆ ਹੈ ਕਿ ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਦੇ 75 ਹਫ਼ਤਿਆਂ ’ਚ 75 ਵੰਦੇ ਭਾਰਤ ਟ੍ਰੇਨਾਂ ਦੇਸ਼ ਦੇ ਹਰ ਕੋਨੇ ਨੂੰ ਆਪਸ ’ਚ ਜੋੜ ਰਹੀਆਂ ਹੋਣਗੀਆਂ। ਅੱਜ ਜਿਸ ਰਫ਼ਤਾਰ ਨਾਲ ਦੇਸ਼ ’ਚ ਨਵੇਂ ਹਵਾਈ ਅੱਡਿਆਂ ਦਾ ਨਿਰਮਾਣ ਹੋ ਰਿਹਾ ਹੈ, ਉਡਾਣ ਯੋਜਨਾ ਦੂਰ-ਦੁਰਾਡੇ ਦੇ ਇਲਾਕਿਆਂ ਨੂੰ ਜੋੜ ਰਹੀ ਹੈ, ਉਹ ਵੀ ਬੇਮਿਸਾਲ ਹੈ : ਪੀਐੱਮ
ਉੱਤਰ-ਪੱਛਮ ’ਚ ਦਿਲਾਂ ਦੀ ਕੁਨੈਕਟੀਵਿਟੀ
ਅੱਜ ਉੱਤਰ-ਪੱਛਮ ’ਚ ਕੁਨੈਕਟੀਵਿਟੀ ਦਾ ਨਵਾਂ ਇਤਿਹਾਸ ਲਿਖਿਆ ਜਾ ਰਿਹਾ ਹੈ। ਇਹ ਕੁਨੈਕਟੀਵਿਟੀ ਦਿਲਾਂ ਦੀ ਵੀ ਹੈ ਅਤੇ ਇੰਫ੍ਰਾਸਟ੍ਰਕਚਰ ਦੀ ਵੀ ਹੈ। ਉੱਤਰ-ਪੱਛਮ ਦੀਆਂ ਸਾਰੀਆਂ ਰਾਜਧਾਨੀਆਂ ਨੂੰ ਰੇਲ ਸੇਵਾ ਨਾਲ ਜੋੜਨ ਦਾ ਕੰਮ ਬਹੁਤ ਜਲਦ ਪੂਰਾ ਹੋਣ ਵਾਲਾ ਹੈ: ਪੀਐੱਮ
ਹਸਪਤਾਲਾਂ ਕੋਲ ਹੋਣਗੇ ਆਪਣੇ ਆਕਸੀਜਨ ਪਲਾਂਟ
-ਮੈਡੀਕਲ ਸਿੱਖਿਆ ’ਚ ਜ਼ਰੂਰੀ ਵੱਡੇ ਸੁਧਾਰ ਕੀਤੇ ਗਏ ਹਨ। ਪ੍ਰਿਵੈਂਟਿਵ ਹੈਲਥ ਕੇਅਰ ’ਤੇ ਵੀ ਓਨਾ ਹੀ ਧਿਆਨ ਦਿੱਤਾ ਗਿਆ ਹੈ। ਨਾਲ-ਨਾਲ ਦੇਸ਼ ’ਚ ਮੈਡੀਕਲ ਸੀਟਾਂ ’ਚ ਵੀ ਕਾਫ਼ੀ ਵਾਧਾ ਕੀਤਾ ਗਿਆ ਹੈ। ਬਹਤੁ ਜਲਦ ਦੇਸ਼ ਦੇ ਹਜ਼ਾਰਾਂ ਹਸਪਤਾਲਾਂ ਕੋਲ ਆਪਣੇ ਆਕਸੀਜਨ ਪਲਾਂਟ ਵੀ ਹੋਣਗੇ : ਪੀਐੱਮ
ਛੋਟਾ ਕਿਸਾਨ ਬਣੇ ਦੇਸ਼ ਦੀ ਸ਼ਾਨ
ਪਰਿਵਾਰ ’ਚ ਵੰਡ ਕਾਰਨ ਕਿਸਾਨਾਂ ਦੀ ਜ਼ਮੀਨ ਘੱਟ ਹੁੰਦੀ ਜਾ ਰਹੀ ਹੈ। ਛੋਟੇ ਕਿਸਾਨਾਂ ਨੂੰ ਹੁਣ ਸਰਕਾਰ
ਵਿਕਾਸ ਦੇ ਰਸਤੇ ’ਤੇ ਲੱਦਾਖ
-ਜੰਮੂ ਕਸ਼ਮੀਰ ’ਚ ਡੀਲਿਮੀਟੇਸ਼ਨ ਕਮਿਸ਼ਨ ਦਾ ਗਠਨ ਹੋ ਚੁੱਕਿਆ ਹੈ। ਲੱਦਾਖ ’ਚ ਆਧੁਨਿਕ ਇੰਫ੍ਰਾਸਟ੍ਰਕਚਰ ’ਤੇ ਫੋਕਸ ਹੈ। ਲੱਦਾਖ ਵੀ ਵਿਕਾਸ ਦੀ ਆਪਣੀਆਂ ਅਸੀਮ ਸੰਭਾਵਨਾਵਾਂ ਵੱਲ ਅੱਗੇ ਵਧ ਰਿਹਾ ਹੈ। ਇਸ ਪਾਸੇ ਲੱਦਾਖ, ਆਧੁਨਿਕ ਇੰਫ੍ਰਾਸਟ੍ਰਕਚਰ ਦਾ ਨਿਰਮਾਣ ਹੁੰਦੇ ਦੇਖ ਰਿਹਾ ਹੈ ਤਾਂ ਉੱਥੇ ਦੂਜੇ ਪਾਸੇ ਸਿੰਧੂ ਸੈਂਟਰ ਯੂਨੀਵਰਸਿਟੀ ਲੱਦਾਖ ਨੂੰ ਉੱਚ ਸਿੱਖਿਆ ਦਾ ਕੇਂਦਰ ਵੀ ਬਣਾਉਣ ਜਾ ਰਹੀ ਹੈ।
ਗ਼ਰੀਬਾਂ ਨੂੰ ਮਿਲਣਗੇ ਪੋਸ਼ਣਯੁਕਤ ਚੌਲ
-ਸਰਕਾਰ ਆਪਣੀਆਂ ਵੱਖ-ਵੱਖ ਯੋਜਨਾਵਾਂ ਤਹਿਤ ਜੋ ਚੌਲ ਗ਼ਰੀਬਾਂ ਨੂੰ ਦਿੰਦੀ ਹੈ, ਉਸ ਨੂੰ ਫੋਰਟੀਫਾਈ ਕਰੇਗੀ, ਗ਼ਰੀਬਾਂ ਨੂੰ ਪੋਸ਼ਣਯੁਕਤ ਚੌਲ ਦੇਵੇਗੀ। ਰਾਸ਼ਨ ਦੀ ਦੁਕਾਨ ’ਤੇ ਮਿਲਣ ਵਾਲੇ ਚੌਲ ਹੋਣ, ਮਿੱਡ ਡੇਅ ਮੀਲ ’ਚ ਮਿਲਣ ਵਾਲੇ ਚੌਲ ਹੋਣ, ਸਾਲ 2024 ਤਕ ਹਰ ਯੋਜਨਾ ਰਾਹੀਂ ਮਿਲਣ ਵਾਲੇ ਚੌਲ ਫੋਰਟੀਫਾਈ ਕਰ ਦਿੱਤੇ ਜਾਣਗੇ।
‘ਸਬਕਾ ਸਾਥ, ਸਬਕਾ ਵਿਕਾਸ’ ਦੇ ਨਾਅਰੇ ਨਾਲ ਜੋੜਿਆ ‘ਸਬਕਾ ਪ੍ਰਯਾਸ’
-ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ, ਇਸੇ ਸ਼ਰਧਾ ਨਾਲ ਅਸੀ ਸਾਰੇ ਜੁੜੇ ਹੋਏ ਹਾਂ। ਅੱਜ ਲਾਲ ਕਿਲ੍ਹੇ ਤੋਂ ਮੈਂ ਐਲਾਨ ਕਰ ਰਿਹਾ ਹੈ-ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ ਸਾਡੇ ਹਰ ਟੀਚਿਆਂ ਦੀ ਪ੍ਰਾਪਤੀ ਲਈ ਬਹੁਤ ਮਹੱਤਵਪੂਰਨ ਹੈ: ਪੀਐੱਮ
ਗਵਾਉਣ ਲਈ ਇਕ ਪਲ਼ ਵੀ ਨਹੀਂ
-ਅਸੀਂ ਹੁਣੇ ਤੋਂ ਜੁਟ ਜਾਣਾ ਹੈ। ਸਾਡੇ ਕੋਲ ਗਵਾਉਣ ਲਈ ਇਕ ਪਲ਼ ਵੀ ਨਹੀਂ ਹੈ। ਇਹੀ ਸਮਾਂ ਹੈ, ਸਹੀ ਸਮਾਂ ਹੈ। ਬਦਲਦੇ ਹੋਏ ਯੁੱਗ ਦੇ ਅਨੁਸਾਰ ਸਾਨੂੰ ਵੀ ਆਪਣੇ ਆਪ ਨੂੰ ਢਾਲਣਾ ਪਵੇਗਾ। ਸਾਰਿਆਂ ਦਾ ਸਾਥ, ਸਾਰਿਆਂ ਦਾ ਵਿਕਾਸ ਅਤੇ ਸਾਰਿਆਂ ਦਾ ਵਿਸ਼ਵਾਸ ਇਸੇ ਸ਼ਰਧਾ ਨਾਲ ਅਸੀਂ ਸਭ ਜੁਟ ਚੁੱਕੇ ਹਾਂ।
-ਬਿਨਾਂ ਭੇਦਭਾਵ ਆਖ਼ਰੀ ਲਾਈਨ ਦੇ ਵਿਅਕਤੀ ਤਕ ਸਹੂਲਤਾਂ ਪਹੁੰਚਾਉਣਾ ਹੀ ਸਾਡਾ ਟੀਚਾ ਹੋਵੇਗਾ। ਮੈਡੀਕਲ ਸਿਹਤ ਯੋਜਨਾਵਾਂ ’ਤੇ ਸਰਕਾਰ ਦਾ ਫੋਕਸ ਹੈ, ਮੈਡੀਕਲ ਸੀਟਾਂ ਵਧਾਈਆਂ ਗਈਆਂ ਹਨ, ਆਯੂਸ਼ਮਾਨ ਭਾਰਤ ਯੋਜਨਾ ਨਾਲ ਗਰੀਬਾਂ ਤਕ ਸਿੱਧਾ ਸਿਹਤ ਲਾਭ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ
-ਅੰਮ੍ਰਿਤ ਕਾਲ ਦਾ ਟੀਚਾ ਹੈ ਭਾਰਤ ਅਤੇ ਭਾਰਤ ਦੇ ਨਾਗਰਿਕਾਂ ਲਈ ਖੁਸ਼ਹਾਲੀ ਦੀਆਂ ਨਵੀਆਂ ਬੁਲੰਦੀਆਂ ਨੂੰ ਛੂਹਣਾ। ਇਕ ਅਜਿਹੇ ਭਾਰਤ ਦਾ ਨਿਰਮਾਣ ਜਿੱਥੇ ਸਹੂਲਤਾਂ ਦਾ ਪੱਧਰ ਪਿੰਡ ਅਤੇ ਸ਼ਹਿਰ ਨੂੰ ਵੰਡਣ ਵਾਲਾ ਨਾ ਹੋਵੇ। ਇਕ ਅਜਿਹੇ ਭਾਰਤ ਦਾ ਨਿਰਮਾਣ ਜਿੱਥੇ ਨਾਗਰਿਕਾਂ ਦੇ ਜੀਵਨ ’ਚ ਸਰਕਾਰ ਬੇਵਜ੍ਹਾ ਦਖਲ ਨਾ ਦੇਵੇ।
-ਇੱਥੋਂ ਸ਼ੁਰੂ ਹੋ ਕੇ 25 ਸਾਲ ਦੀ ਯਾਤਰਾ ਜਦੋਂ ਅਸੀਂ ਆਜ਼ਾਦੀ ਦੀ ਸ਼ਤਾਬਦੀ ਮਨਾਵਾਂਗੇ, ਨਵੇਂ ਭਾਰਤ ਦੇ ਸਿਰਜਣ ਦਾ ਇਹ ਅੰਮ੍ਰਿਤ ਕਾਲ ਹੈ। ਇਸ ਅੰਮ੍ਰਿਤ ਕਾਲ ’ਚ ਸਾਡੇ ਸੰਕਲਪਾਂ ਦੀ ਸਿੱਧੀ ਸਾਨੂੰ ਆਜ਼ਾਦੀ ਦੇ 100 ਸਾਲ ਤਕ ਲੈ ਜਾਵੇਗੀ, ਮਾਣਮੱਤੇ ਤੌਰ ’ਤੇ ਲੈ ਜਾਵੇਗੀ
-ਭਾਰਤ ਨੇ ਸਦੀਆਂ ਤਕ ਮਾਤ ਭੂਮੀ, ਸੰਸਕ੍ਰਿਤੀ ਅਤੇ ਆਜ਼ਾਦੀ ਲਈ ਸੰਘਰਸ਼ ਕੀਤਾ ਹੈ। ਆਜ਼ਾਦੀ ਦੀ ਲਲਕ ਇਸ ਦੇਸ਼ ਨੇ ਸਦੀਆਂ ਤਕ ਛੱਡੀ ਨਹੀਂ। ਜਿੱਤ-ਹਾਰ ਆਉਂਦੀ ਰਹੀ, ਪਰ ਮਨ ਮੰਦਰ ’ਚ ਵਸੀ ਆਜ਼ਾਦੀ ਦੀ ਇੱਛਾ ਕਦੇ ਖ਼ਤਮ ਨਹੀਂ ਹੋਣ ਦਿੱਤੀ: ਪੀਐੱਮ
-ਅਸੀਂ ਆਜ਼ਾਦੀ ਦਾ ਜਸ਼ਨ ਮਨਾਉਂਦੇ ਹਨ, ਪਰ ਵੰਡ ਦਾ ਦਰਦ ਅੱਜ ਵੀ ਹਿੰਦੁਸਤਾਨ ਦੀ ਛਾਤੀ ਨੂੰ ਛਲਣੀ ਕਰਦਾ ਹੈ। ਇਹ ਪਿਛਲੀ ਸਦੀ ਦੀ ਸਭ ਤੋਂ ਵੱਡੀ ਤਰਾਸਦੀ ’ਚੋਂ ਇਕ ਹੈ। ਕੱਲ੍ਹ ਹੀ ਦੇਸ਼ ਨੇ ਭਾਵੁਕ ਫ਼ੈਸਲਾ ਲਿਆ ਹੈ। ਹੁਣ ਤੋਂ 14 ਅਗਸਤ ਨੂੰ ਵੰਡ ਵਿਭੀਸ਼ਕਾ ਯਾਦਗਾਰੀ ਦਿਵਸ ਦੇ ਰੂਪ ’ਚ ਯਾਦ ਕੀਤਾ ਜਾਵੇਗਾ
-ਸਾਡੇ ਖਿਡਾਰੀਆਂ ਦੇ ਸਨਮਾਨ ’ਚ ਆਓ ਕੁਝ ਪਲ਼ ਤਾੜੀਆਂ ਵਜਾ ਕੇ ਉਨ੍ਹਾਂ ਦਾ ਸਨਮਾਨ ਕੀਤਾ ਜਾਵੇ।
ਭਾਰਤ ਦੇ ਖੇਡਾਂ ਦੇ ਸਨਮਾਨ ਦਾ ਸਨਮਾਨ, ਭਾਰਤ ਦੀ ਨੌਜਵਾਨ ਪੀੜ੍ਹੀ ਦਾ ਸਨਮਾਨ, ਭਾਰਤ ਨੂੰ ਮਾਣ ਦਿਵਾਉਣ ਵਾਲਿਆਂ ਨੂੰ ਸਨਮਾਨ