• Thu. Jan 27th, 2022

Desh Punjab Times

Leading South Asian Newspaper of BC

ਕੈਪਟਨ ਨੂੰ ਹਟਾਉਣ ਲਈ ਮੰਤਰੀਆਂ ਤੇ ਵਿਧਾਇਕਾਂ ਦਾ ਇਹ ਪਲਾਨ, ਅੱਜ ਹੋਵੇਗਾ ਐਕਸ਼ਨ!

BySunil Verma

Aug 25, 2021

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਦੀ ਮੰਗ ਚੁੱਕਣ ਵਾਲੇ ਪੰਜਾਬ ਦੇ ਚਾਰ ਕੈਬਨਿਟ ਮੰਤਰੀ ਬੁੱਧਵਾਰ ਸਵੇਰੇ ਸਾਢੇ ਦਸ ਵਜੇ ਦੇਹਰਾਦੂਨ ‘ਚ ਹਰੀਸ਼ ਰਾਵਤ ਨੂੰ ਮਿਲਣਗੇ ਜਦਕਿ ਵਿਧਾਇਕ ਤੇ ਸੂਬਾਈ ਕਾਂਗਰਸ ਦੇ ਮਹਾਂ ਸਕੱਤਰ ਪਰਗਟ ਸਿੰਘ ਚੰਡੀਗੜ੍ਹ ਤੋਂ ਸਿੱਧਾ ਦਿੱਲੀ ਜਾਣਗੇ।

ਹਰੀਸ਼ ਰਾਵਤ ਨੂੰ ਮਿਲ ਕੇ ਚਾਰ ਕੈਬਨਿਟ ਮੰਤਰੀ ਤੇ ਕੁਝ ਵਿਧਾਇਕ ਸਿੱਧਾ ਦਿੱਲੀ ਪਹੁੰਚਣਗੇ। ਕੈਪਟਨ ਖਿਲਾਫ ਬਗਾਵਤ ਕਰਨ ਵਾਲੇ ਇਹ ਸਾਰੇ ਲੀਡਰ ਕਾਂਗਰਸ ਹਾਈਕਮਾਨ ਤੋਂ ਅਗਵਾਈ ਪਰਿਵਰਤਨ ਦੀ ਮੰਗ ਕਰਨਗੇ। ਇਨ੍ਹਾਂ ਨੂੰ ਲੱਗਦਾ ਹੈ ਕਿ ਮੁੱਖ ਮੰਤਰੀ ਦੇ ਰਹਿੰਦਿਆਂ ਕਾਂਗਰਸ ਪੰਜਾਬ ‘ਚ 2022 ਦਾ ਸਿਆਸੀ ਮੈਚ ਨਹੀਂ ਜਿੱਤ ਸਕੇਗੀ।

ਨਵੇਂ ਪ੍ਰਧਾਨ ਬਣੇ ਨਵਜੋਤ ਸਿੱਧੂ ਦੀਆਂ ਬਾਗੀ ਸੁਰਾਂ ਮੁਗਰੋਂ ਕਈ ਕਾਂਗਰਸੀ ਮੰਤਰੀ ਤੇ ਵਿਧਾਇਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਡਟੇ ਹੋਣ ਦੀ ਖ਼ਬਰਾਂ ਆਈਆਂ ਸਨ। ਜਿਸ ਮਗਰੋਂ ਪੰਜਾਬ ਕਾਂਗਰਸ ਦੇ 20 ਵਿਧਾਇਕਾਂ ਵਿੱਚੋਂ ਸੱਤ ਅਤੇ ਸਾਬਕਾ ਵਿਧਾਇਕਾਂ, ਜਿਨ੍ਹਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਦੀ ਮੰਗ ਵਿੱਚ ਸ਼ਾਮਲ ਹੋਣ ਦਾ ਦਾਅਵਾ ਕੀਤਾ ਗਿਆ ਸੀ, ਨੇ ਅਜਿਹੇ ਕਿਸੇ ਵੀ ਕਦਮ ਤੋਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਅਤੇ ਸਪੱਸ਼ਟ ਤੌਰ ‘ਤੇ ਵੱਖ ਕਰ ਲਿਆ ਹੈ।

ਉਨ੍ਹਾਂ ਨੂੰ ‘ਪਾਰਟੀ ਦੇ ਅੰਦਰ ਪਾੜਾ ਪਾਉਣ ਦੀ ਕੋਸ਼ਿਸ਼ ਵਿੱਚ ਲੱਗੇ ਇੱਕ ਵਰਗ ਵੱਲੋਂ ਰਚੀ ਗਈ ਸਾਜ਼ਿਸ਼’ ਦਾ ਸਿੱਧਾ ਹਿੱਸਾ ਹੋਣ ਤੋਂ ਇਨਕਾਰ ਕਰਦਿਆਂ, ਇਨ੍ਹਾਂ ਸੱਤ ਨੇਤਾਵਾਂ ਨੇ ਮੁੱਖ ਮੰਤਰੀ ਦੇ ਪਿੱਛੇ ਆਪਣਾ ਭਾਰ ਸੁੱਟ ਦਿੱਤਾ ਹੈ ਅਤੇ ਉਨ੍ਹਾਂ ਦੀ ਲੀਡਰਸ਼ਿਪ ‘ਤੇ ਪੂਰਾ ਵਿਸ਼ਵਾਸ ਜਤਾਇਆ ਹੈ।

ਉਨ੍ਹਾਂ ਦਾ ਇਨਕਾਰ ਪੰਜਾਬ ਕਾਂਗਰਸ ਦੇ ਇੱਕ ਹਿੱਸੇ ਵੱਲੋਂ ਪਾਰਟੀ ਵਿਧਾਇਕਾਂ/ਸਾਬਕਾ ਵਿਧਾਇਕਾਂ ਦੀ ਸੂਚੀ ਜਨਤਕ ਕੀਤੇ ਜਾਣ ਦੇ ਕੁਝ ਘੰਟਿਆਂ ਦੇ ਅੰਦਰ ਆਇਆ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਇਹ ਆਗੂ ਕੈਪਟਨ ਅਮਰਿੰਦਰ ਸਿੰਘ ਦੀ ਬਦਲੀ ਚਾਹੁੰਦੇ ਹਨ ਅਤੇ ਇਸ ਮਾਮਲੇ ਨੂੰ ਹਾਈਕਮਾਂਡ ਕੋਲ ਉਠਾਉਣਾ ਚਾਹੁੰਦੇ ਹਨ। ਹਾਲਾਂਕਿ ਪਾਰਟੀ ਦੇ ਇਨ੍ਹਾਂ ਸੱਤ ਨੇਤਾਵਾਂ ਨੇ ਅਜਿਹੇ ਕਿਸੇ ਵੀ ਫੈਸਲੇ ਤੋਂ ਆਪਣੇ ਹੱਥ ਧੋ ਲਏ ਹਨ ਅਤੇ ਐਲਾਨ ਕੀਤਾ ਹੈ ਕਿ ਉਹ ਮੁੱਖ ਮੰਤਰੀ ਦੇ ਨਾਲ ਦ੍ਰਿੜਤਾ ਨਾਲ ਖੜ੍ਹੇ ਹਨ।

Leave a Reply

Your email address will not be published.