ਨਵੀਂ ਦਿੱਲੀ (ਏਜੰਸੀ) : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਫ਼ੌਜ ਨੂੰ ਕਿਹਾ ਕਿ ਉਹ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐੱਸਆਈ ਦੇ ਨਵੇਂ ਪ੍ਰਮੁੱਖ ਫੈਜ਼ ਹਮੀਦ ਨੂੰ ਬਦਲਣ ਦੇ ਹਾਮੀ ਹਨ। ਇਸ ਕਾਰਨ ਪ੍ਰਧਾਨ ਮੰਤਰੀ ਦਫ਼ਤਰ ਤੇ ਖ਼ੁਫ਼ੀਆ ਏਜੰਸੀ ਵਿਚਕਾਰ ਤਣਾਅ ਦੀ ਸਥਿਤੀ ਹੈ।
ਫਰਾਈਡੇ ਟਾਈਮਜ਼ ਮੁਤਾਬਕ ਪਾਕਿਸਤਾਨ ਦੇ ਸੀਨੀਅਰ ਪੱਤਰਕਾਰ ਨਜ਼ਮ ਸੇਠੀ ਨੇ ਇਕ ਟੀਵੀ ਸ਼ੋਅ ‘ਚ ਕਿਹਾ ਇਸ ਮਾਮਲੇ ‘ਚ ਪ੍ਰਧਾਨ ਮੰਤਰੀ ਦੀ ਸਥਿਤੀ ਖ਼ਰਾਬ ਹੁੰਦੀ ਨਜ਼ਰ ਆ ਰਹੀ ਹੈ। ਆਈਐੱਸਆਈ ਦੇ ਨਵੇਂ ਡੀਜੀ ਦੇ ਨਾਂ ਦਾ ਐਲਾਨ ਹੋਣ ਦੇ ਬਾਵਜੂਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵੱਲੋਂ ਨੋਟੀਫਾਈ ‘ਤੇ ਦਸਤਖ਼ਤ ਨਹੀਂ ਕੀਤੇ ਗਏ ਹਨ। ਇੱਥੋਂ ਤਕ ਕਿ ਆਈਐੱਸਆਈ ਮੁਖੀ ਨੂੰ ਜਿਹੜੀ ਮਨਜ਼ੂਰੀ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਮਿਲਦੀ ਹੈ, ਉਹ ਕਾਫ਼ੀ ਦੇਰੀ ਤੋਂ ਬਾਅਦ ਫ਼ੌਜ ਵੱਲੋਂ ਦਿੱਤੀ ਹੈ ਜਿਹੜੀ ਆਮ ਸਥਿਤੀ ਨਹੀਂ ਹੈ। ਇਸ ਫ਼ੈਸਲੇ ਨਾਲ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੇ ਫ਼ੌਜ ਵਿਚਕਾਰ ਤਣਾਅ ਜ਼ਾਹਿਰ ਤੌਰ ‘ਤੇ ਨਜ਼ਰ ਆਉਣ ਲੱਗਿਆ ਹੈ।
ਸੇਠੀ ਨੇ ਸ਼ੋਅ ‘ਚ ਕਿਹਾ ਕਿ ਲੈਫਟੀਨੈਂਟ ਜਨਰਲ ਫੈਜ਼ ਹਮੀਦ ਨੂੰ ਪਿਸ਼ਾਵਰ ਕਾਰਪ ਕਮਾਂਡਰ ਬਣਾਉਣ ਤੇ ਨਦੀਮ ਅੰਜੁਮ ਨੂੰ ਆਈਐੱਸਆਈ ਦਾ ਨਵਾਂ ਡੀਜੀ ਨਿਯੁਕਤ ਕੀਤੇ ਜਾਣ ਦਾ ਐਲਾਨ ਨਿਯਮਾਂ ਮੁਤਾਬਕ ਪ੍ਰਧਾਨ ਮੰਤਰੀ ਦਫ਼ਤਰ ਤੋਂ ਆਉਣ ਦੀ ਬਜਾਏ ਫ਼ੌਜ ਦੇ ਕੈਡਰ ਤੋਂ ਆਉਂਦਾ ਹੈ। ਇਹ ਬਹੁਤ ਹੈਰਾਨੀ ਭਰੀ ਸਥਿਤੀ ਹੈ। ਜਦਕਿ ਪ੍ਰਧਾਨ ਮੰਤਰੀ ਇਹ ਨਿਯੁਕਤ ਕਰਦਾ ਹੈ। ਇਸ ਲਈ ਹੁਕਮ ਇਸਲਾਮਾਬਾਦ ਤੋਂ ਆਉਣਾ ਚਾਹੀਦਾ ਸੀ ਜੋ ਕਿ ਰਾਵਲਪਿੰਡੀ ਤੋਂ ਆਇਆ ਹੈ।