ਜੇਐੱਨਐੱਨ, ਪੰਚਕੂਲਾ : ਬਹੁਚਰਚਿਤ ਰਣਜੀਤ ਸਿੰਘ ਹੱਤਿਆਕਾਂਡ ’ਚ ਮੰਗਲਵਾਰ ਸਵੇਰੇ 10 ਵਜੇ ਸੀਬੀਆਈ ਦੀ ਵਿਸ਼ੇਸ਼ ਅਦਾਲਤ ਗੁਰਮੀਤ ਰਾਮ ਰਹੀਮ ਸਿੰਘ ਸਮੇਤ ਪੰਜ ਮੁਲਜ਼ਮਾਂ ਨੂੰ ਸਜ਼ਾ ਸੁਣਾਏਗੀ। ਪੰਚਕੂਲਾ ਪੁਲਿਸ ਵਲੋਂ 17 ਨਾਕੇ ਲਗਾ ਕੇ ਸ਼ਹਿਰ ਦੀ ਸੁਰੱਖਿਆ ਲਈ 700 ਜਵਾਨਾਂ ਦੀ ਤਾਇਨਾਤੀ ਕੀਤੀ ਗਈ ਹੈ। ਜ਼ਿਲ੍ਹਾ ਅਦਾਲਤ ਦੇ ਬਾਹਰ ਵੀ ਪੁਲਿਸ ਦੇ ਜਵਾਨ ਤਾਇਨਾਤ ਰਹਿਣਗੇ। ਹੱਤਿਆ ਦੇ ਮਾਮਲੇ ’ਚ ਦੋਸ਼ੀ ਗੁਰਮੀਤ ਰਾਮ ਰਹੀਮ ਨੂੰ ਤੀਜੀ ਵਾਰੀ ਪੰਚਕੂਲਾ ਦੀ ਸੀਬੀਆਈ ਦੀ ਵਿਸ਼ੇਸ਼ ਅਦਾਲਤ ਸਜ਼ਾ ਸੁਣਾਏਗੀ।
ਸੁਣਵਾਈ ਸ਼ੁਰੂ ਹੋਣ ਤੋਂ ਪਹਿਲਾਂ ਜ਼ਿਲ੍ਹਾ ਅਦਾਲਤ ਦੇ ਬਾਹਰ ਰਸਤਿਆਂ ’ਤੇ ਨਾਕੇ ਲਗਾਏ ਜਾਣਗੇ। ਪੁਲਿਸ ਦੇ ਜਵਾਨਾਂ ਨੂੰ ਸ਼ਹਿਰ ਦੇ ਸਾਰੇ ਮੁੱਖ ਮਾਰਗਾਂ ’ਚ ਤਾਇਨਾਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸ਼ਹਿਰ ਤੋਂ ਨਿਕਲਣ ਵਾਲੇ ਹਾਈਵੇ ’ਤੇ ਪੁਲਿਸ ਦੀ ਪੈਟਰੋਲਿੰਗ ਰਹੇਗੀ। ਪੁਲਿਸ ਸਾਦੀ ਵਰਦੀ ’ਚ ਵੀ ਤਾਇਨਾਤ ਰਹੇਗੀ। ਰਣਜੀਤ ਸਿੰਘ ਹੱਤਿਆਕਾਂਡ ’ਚ 8 ਅਕਤੂਬਰ ਨੂੰ ਡੇਰਾ ਮੁਖੀ ਤੇ ਕ੍ਰਿਸ਼ਨ ਕੁਮਾਰ ਨੂੰ ਕੋਰਟ ਨੇ ਆਈਪੀਸੀ ਦੀ ਧਾਰਾ 302 (ਹੱਤਿਆ), 120-ਬੀ (ਅਪਰਾਧਕ ਸਾਜ਼ਿਸ਼ ਰਚਣ) ਦੇ ਤਹਿਤ ਦੋਸ਼ੀ ਕਰਾਰ ਦਿੱਤਾ ਹੈ। ਉੱਥੇ ਅਵਤਾਰ, ਜਸਵੀਰ ਤੇ ਸਬਦਿਲ ਨੂੰ ਕੋਰਟ ਨੇ ਆਈਪੀਸੀ ਦੀ ਧਾਰਾ 302 (ਹੱਤਿਆ), 120-ਬੀ (ਅਪਰਾਧਕ ਸਾਜ਼ਿਸ਼) ਤੇ ਆਰਮਜ਼ ਐਕਟ ਦੇ ਤਹਿਤ ਦੋਸ਼ੀ ਕਰਾਰ ਦਿੱਤਾ ਹੈ।