• Sat. Oct 16th, 2021

Desh Punjab Times

Leading South Asian Newspaper of BC

ਫ਼ੌਜ ਨੇ ਹੱਥੋਂ-ਹੱਥ ਲਿਆ ਸ਼ਹਾਦਤ ਦਾ ਬਦਲਾ, ਸ਼ੋਪੀਆਂ ਮੁਕਾਬਲੇ ‘ਚ ਲਸ਼ਕਰ ਦੇ 3 ਅੱਤਵਾਦੀ ਢੇਰ

BySunil Verma

Oct 12, 2021

ਭਾਰਤੀ ਫ਼ੌਜ ਨੇ ਜੰਮੂ-ਕਸ਼ਮੀਰ ਦੇ ਪੁਣਛ ਐਨਕਾਊਂਟਰ ‘ਚ ਸ਼ਹੀਦ 4 ਜਵਾਨਾਂ ਤੇ 1 ਜੇਸੀਓ ਦੀ ਸ਼ਹਾਦਤ ਦਾ ਬਦਲਾ ਲੈ ਲਿਆ। ਇਨ੍ਹਾਂ ਦੀ ਸ਼ਹਾਦਤ ਦੇ ਚੰਦ ਘੰਟਿਆਂ ਬਾਅਦ ਹੀ ਫ਼ੌਜ ਨੇ ਮੁਕਾਬਲੇ ‘ਚ ਲਸ਼ਕਰ ਦੇ 3 ਅੱਤਵਾਦੀਆਂ ਨੂੰ ਮਾਰ ਮੁਕਾਇਆ। ਆਪ੍ਰੇਸ਼ਨ ਹਾਲੇ ਵੀ ਜਾਰੀ ਹੈ। ਕੁਝ ਅੱਤਵਾਦੀਆਂ ਨੂੰ ਘੇਰ ਲਿਆ ਗਿਆ ਹੈ। ਸ਼ਹੀਦਾਂ ‘ਚ ਨਾਇਬ ਸੂਬੇਦਾਰ ਜਸਵਿੰਦਰ ਸਿੰਘ, ਨਾਇਕ ਮਨਦੀਪ ਸਿੰਘ ਤੇ ਸਿਪਾਹੀ ਗੱਜਨ ਸਿੰਘ ਸ਼ਾਮਲ ਹਨ ਜੋ ਪੰਜਾਬ ਦੇ ਸਨ। ਸਰਕਾਰ ਨੇ ਇਨ੍ਹਾਂ ਦੇ ਪਰਿਵਾਰਾਂ ਨੂੰ 50 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਗ੍ਰਾਂਟ ਤੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ।

ਮੁਕਾਬਲੇ ਦੀ ਜਾਣਕਾਰੀ ਦਿੰਦੇ ਹੋਏ ਆਈਜੀਪੀ ਕਸ਼ਮੀਰ ਵਿਜੈ ਕੁਮਾਰ ਨੇ ਦੱਸਿਆ ਮਾਰੇ ਗਏ ਤਿੰਨਾਂ ਅੱਤਵਾਦੀਆਂ ‘ਚੋਂ ਇਕ ਦੀ ਪਛਾਣ ਗਾਂਦਰਬਲ ਦੇ ਮੁਖ਼ਤਾਰ ਸ਼ਾਹ ਦੇ ਰੂਪ ‘ਚ ਹੋਈ ਹੈ ਜੋ ਬਿਹਾਰ ਦੇ ਇਕ ਰੇਹੜੀ ਵਾਲੀ ਵੀਰੇਂਦਰ ਪਾਸਵਾਨ ਦੀ ਹੱਤਿਆ ਕਰ ਕੇ ਸ਼ੋਪੀਆਂ ਸ਼ਿਫਟ ਹੋ ਗਿਆ ਸੀ। ਅੱਤਵਾਦੀਆਂ ਕੋਲੋਂ ਭਾਰੀ ਮਾਤਰਾ ‘ਚ ਗੋਲਾ-ਬਾਰੂਦ ਬਰਾਮਦ ਹੋਏ ਹਨ।

Leave a Reply

Your email address will not be published. Required fields are marked *