• Sat. Oct 16th, 2021

Desh Punjab Times

Leading South Asian Newspaper of BC

ਮੈਚ ਖ਼ਤਮ ਕਰਨ ਦੇ ਅੰਦਾਜ਼ ‘ਤੇ ਧੋਨੀ ਦੀ ਮੁਰੀਦ ਹੋਏ ਦਿੱਗਜ

BySunil Verma

Oct 12, 2021

ਜੇਐੱਨਐੱਨ ਨਵੀਂ ਦਿੱਲੀ : ਚੇਨਈ ਸੁਪਰਕਿੰਗਜ਼ (ਸੀਐੱਸਕੇ) ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਐਤਵਾਰ ਨੂੰ ਆਈਪੀਐੱਲ ਦੇ ਪਹਿਲੇ ਕੁਆਲੀਫਾਇਰ ‘ਚ ਦਿੱਲੀ ਕੈਪੀਟਲਜ਼ ਖ਼ਿਲਾਫ਼ ਜਿਸ ਅੰਦਾਜ਼ ‘ਚ ਆਪਣੀ ਕਪਤਾਨੀ ਤੇ ਫਿਰ ਬੱਲੇਬਾਜ਼ੀ ਨਾਲ ਆਪਣੀ ਟੀਮ ਨੂੰ ਜਿੱਤ ਦਿਵਾਈ, ਉਸ ਤੋਂ ਬਾਅਦ ਹਰ ਕੋਈ ਇਕ ਵਾਰ ਫਿਰ ਉਨ੍ਹਾਂ ਦਾ ਮੁਰੀਦ ਹੋ ਗਿਆ ਹੈ। ਧੋਨੀ ਨੇ ਛੇ ਗੇਂਦਾਂ ‘ਤੇ ਅਜੇਤੂ 18 ਦੌੜਾਂ ਬਣਾਈਆਂ। ਸੀਐੱਸਕੇ ਦੇ ਮੁੱਖ ਕੋਚ ਸਟੀਫਨ ਫਲੇਮਿੰਗ, ਦਿੱਲੀ ਕੈਪੀਟਲਜ਼ ਦੇ ਮੁੱਖ ਕੋਚ ਰਿਕੀ ਪੋਂਟਿੰਗ, ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਦੇ ਕਪਤਾਨ ਵਿਰਾਟ ਕੋਹਲੀ ਤੇ ਦਿੱਲੀ ਕੈਪੀਟਲਜ਼ ਦੇ ਸਲਾਮੀ ਬੱਲੇਬਾਜ਼ ਪਿ੍ਥਵੀ ਸ਼ਾਅ ਦਿੱਗਜ ਵਿਕਟਕੀਪਰ ਬੱਲੇਬਾਜ਼ ਧੋਨੀ ਦੀ ਫਿਨਿਸ਼ਿੰਗ ਸਮਰੱਥਾ ਤੋਂ ਹੈਰਾਨ ਹਨ।

ਕੁਆਲੀਫਾਇਰ ਤੇ ਏਲੀਮੀਨੇਟਰ ਵਰਗੇ ਸ਼ਬਦ ਦਬਾਅ ਬਣਾਉਣ ਲੀ ਬਣਾਏ ਗਏ : ਕੋਹਲੀ

ਸ਼ਾਰਜਾਹ (ਪੀਟੀਆਈ) : ਆਰਸੀਬੀ ਦੇ ਕਪਤਾਨ ਵਿਰਾਟ ਕੋਹਲੀ ਦਾ ਮੰਨਣਾ ਹੈ ਕਿ ਕੁਆਲੀਫਾਇਰ ਤੇ ਏਲੀਮੀਨੇਟਰ ਵਰਗੇ ਸ਼ਬਦ ਜ਼ਿਆਦਾ ਦਬਾਅ ਬਣਾਉਣ ਲਈ ਬਣਾਏ ਗਏ ਹਨ ਤੇ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਉਨ੍ਹਾਂ ਦੀ ਟੀਮ ਅਗਲੇ ਦੋ ਮੈਚ ਜਿੱਤ ਕੇ ਆਈਪੀਐੱਲ ਫਾਈਨਲ ‘ਚ ਪੁੱਜਣ ‘ਚ ਸਫਲ ਹੋਵੇਗੀ। ਕੋਹਲੀ ਨੇ ਕਿਹਾ, ‘ਸਾਨੂੰ ਆਪਣੀ ਟੀਮ ‘ਤੇ ਬਹੁਤ ਭਰੋਸਾ ਹੈ, ਜੇ ਅਸੀਂ ਸਿਖਰ ਦੀਆਂ ਦੋ ਥਾਵਾਂ ‘ਚ ਜਗ੍ਹਾ ਨਾ ਬਣਾ ਸਕੇ ਤਾਂ ਸਾਨੂੰ ਫਾਈਨਲ ‘ਚ ਪੁੱਜਣ ਲਈ ਦੋ ਮੈਚ ਹੋਰ ਜਿੱਤਣੇ ਪੈਣਗੇ। ਅਸੀਂ ਇਸ ਲਈ ਪੂਰੀ ਤਰ੍ਹਾਂ ਤਿਆਰ ਹਾਂ।’

Leave a Reply

Your email address will not be published. Required fields are marked *