ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ: ਰਣਵੀਰ ਸਿੰਘ ਅਤੇ ਆਲੀਆ ਭੱਟ ਦਿੱਲੀ ‘ਚ ਕਰਨਗੇ ਸ਼ੂਟ

ਕਰਨ ਜੌਹਰ ਦੀ ਡਾਇਰੈਕਸ਼ਨ ‘ਚ ਬਣ ਰਹੀ ਫਿਲਮ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਦੀ ਸ਼ੂਟਿੰਗ ਪੂਰੇ ਜ਼ੋਰਾਂ ‘ਤੇ ਚੱਲ ਰਹੀ ਹੈ। ਮੁੰਬਈ ਦੇ ਸ਼ੈਡਿਊਲ ਤੋਂ ਬਾਅਦ ਰਣਵੀਰ ਸਿੰਘ ਅਤੇ ਆਲੀਆ ਭੱਟ ਹੁਣ ਦਿੱਲੀ ਲਈ ਰਵਾਨਾ ਹੋਣ ਜਾ ਰਹੇ ਹਨ, ਜਿੱਥੇ ਫਿਲਮ ਦੀ ਬਾਕੀ ਸ਼ੂਟਿੰਗ ਹੋਵੇਗੀ। ਪੂਰੀ ਟੀਮ ਇੱਕ ਜਾਂ ਦੋ ਦਿਨਾਂ ਵਿੱਚ ਦਿੱਲੀ ਪਹੁੰਚਣ ਵਾਲੀ ਹੈ।

ਰਿਪੋਰਟਸ ਦੇ ਮੁਤਾਬਕ ਦਿੱਲੀ ਵਿੱਚ 20 ਤੋਂ 25 ਦਿਨਾਂ ਦਾ ਸ਼ੈਡਿਊਲ ਹੈ, ਜਿਸਦੇ ਬਾਅਦ ਫਿਲਮ ਦਾ ਇੱਕ ਵੱਡਾ ਹਿੱਸਾ ਪੂਰਾ ਹੋ ਜਾਵੇਗਾ। ਧਰਮਿੰਦਰ, ਜਯਾ ਬੱਚਨ ਅਤੇ ਸ਼ਬਾਨਾ ਆਜ਼ਮੀ ਵੀ ਆਪਣੇ ਪਾਰਟਸ ਲਈ ਦਿੱਲੀ ਪਹੁੰਚ ਸਕਦੇ ਹਨ।

ਫਿਲਮ ਦੀ ਕਹਾਣੀ ਇੱਕ ਬੰਗਾਲੀ ਕੁੜੀ ਅਤੇ ਇੱਕ ਪੰਜਾਬੀ ਮੁੰਡੇ ਦੇ ਵਿੱਚ ਇੱਕ ਪ੍ਰੇਮ ਕਹਾਣੀ ਹੈ। ਇਸ ਲਈ, ਫਿਲਮ ਦੀ ਸ਼ੂਟਿੰਗ ਮੇਜਰ ਰੂਪ ‘ਚ ਦਿੱਲੀ ਵਿੱਚ ਹੀ ਕੀਤੀ ਜਾਣੀ ਹੈ। ਫਿਲਮ ਦਾ ਪਹਿਲਾ ਸ਼ੈਡਿਊਲ ਦਿੱਲੀ ਵਿੱਚ ਹੀ ਸੀ, ਪਰ ਕੋਵਿਡ ਦੇ ਕਾਰਨ ਇਸ ਨੂੰ ਪੋਸਟਪੋਨ ਕਰ ਦਿੱਤਾ ਗਿਆ ਸੀ। ਇਸ ਦੌਰਾਨ ਕਰਨ ਜੌਹਰ ਨੇ ਮੁੰਬਈ ਵਿੱਚ ਧਰਮਿੰਦਰ ਨਾਲ ਇਨਡੋਰ ਸ਼ੂਟਿੰਗ ਕਮਪਲੀਟ ਕੀਤੀ ਸੀ।

ਬੌਲੀਵੁੱਡ ਅਦਾਕਾਰ ਸੈਫ ਅਲੀ ਖਾਨ ਦੇ ਬੇਟੇ ਇਬਰਾਹਿਮ ਅਲੀ ਖਾਨ ਵੀ ਇਸ ਫਿਲਮ ਨਾਲ ਬਾਲੀਵੁੱਡ ਵਿੱਚ ਡੈਬਿਊ ਕਰਨ ਜਾ ਰਹੇ ਹਨ। ਹੀਰੋ ਦੇ ਰੂਪ ਵਿੱਚ ਨਹੀਂ, ਪਰ ਇਬਰਾਹਿਮ ਇੱਕ ਅੱਸੀਸਟੈਂਟ ਡਾਇਰੈਕਟਰ ਦੇ ਰੂਪ ਵਿੱਚ ਫਿਲਮ ਵਿੱਚ ਸ਼ਾਮਲ ਹੋਣ ਜਾ ਰਹੇ ਹਨ।

‘ਗਲੀ ਬੁਆਏ’ ਤੋਂ ਬਾਅਦ ਰਣਵੀਰ-ਆਲੀਆ ਦੀ ਜੋੜੀ ਇੱਕ ਵਾਰ ਫਿਰ ਇਕੱਠੀ ਹੋ ਰਹੀ ਹੈ। ਇਹ ਫਿਲਮ 2022 ਵਿੱਚ ਰਿਲੀਜ਼ ਹੋਵੇਗੀ। ਧਰਮਿੰਦਰ ਅਤੇ ਜਯਾ ਬੱਚਨ ਫਿਲਮ ਵਿੱਚ ਰਣਵੀਰ ਸਿੰਘ ਦੇ ਪੇਰੈਂਟਸ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ। ਜਦਕਿ ਸ਼ਬਾਨਾ ਆਜ਼ਮੀ ਆਲੀਆ ਭੱਟ ਦੀ ਮਾਂ ਦੇ ਕਿਰਦਾਰ ‘ਚ ਹੋਵੇਗੀ।

Sunil Verma

Learn More →

Leave a Reply

Your email address will not be published.

YouTube
Instagram
WhatsApp
Snapchat