• Sat. Oct 16th, 2021

Desh Punjab Times

Leading South Asian Newspaper of BC

Cruise Drugs Party: NCB ਦੇ ਪੰਚਨਾਮੇ ‘ਚ ਖ਼ੁਲਾਸਾ- ਆਰਿਅਨ ਖਾਨ ਨੇ ਪਾਰਟੀ ‘ਚ ਡ੍ਰਗਸ ਲਿਜਾਣ ਦੀ ਗੱਲ ਕਬੂਲੀ

BySunil Verma

Oct 12, 2021

ਕ੍ਰੂਜ਼ ਰੇਵ ਪਾਰਟੀ ਦਾ ਮਾਮਲਾ ਐਨਸੀਬੀ ਦੀ ਕਾਰਵਾਈ ਤੋਂ ਬਾਅਦ ਵਧਦਾ ਹੀ ਜਾਂ ਰਿਹਾ ਹੈ। ਇਸ ਕੇਸ ‘ਚ ਹੁਣ ਬਹੁਤ ਵੱਡੀ ਖ਼ਬਰ ਸਾਹਮਣੇ ਆਈ ਹੈ। ਡ੍ਰਗਸ ਪਾਰਟੀ ਮਾਮਲੇ ‘ਚ ਐਨਸੀਬੀ ਵੱਲੋਂ ਦਾਇਰ ਪੰਚਨਾਮਾ ‘ਚ ਖੁਲਾਸਾ ਹੋਇਆ ਹੈ ਕਿ ਸ਼ਾਹਰੁਖ ਖਾਨ ਦੇ ਬੇਟੇ ਨੇ ਡ੍ਰਗਸ ਲਿਜਾਣ ਦੀ ਗੱਲ ਖੁਦ ਕਬੂਲੀ ਹੈ।

ਆਰਿਅਨ-ਅਰਬਾਜ਼ ਨੇ ਕੀਤਾ ਕਬੂਲ

ਐਨਸੀਬੀ ਦੇ ਪੰਚਨਾਮੇ ਦੇ ਮੁਤਾਬਕ ਕਿਹਾ ਗਿਆ ਹੈ ਕਿ ਆਰਿਅਨ ਖਾਨ ਤੇ ਅਰਬਾਜ਼ ਮਰਚੈਂਟ ਨੇ ਛਾਪੇਮਾਰੀ ਵਾਲੇ ਦਿਨ ਫੜੇ ਜਾਣ ਤੋਂ ਬਾਅਦ ਡ੍ਰਗਸ ਦੀ ਗੱਲ ਕਬੂਲੀ ਸੀ। ਅਰਬਾਜ਼ ਮਰਚੈਂਟ ਨੇ ਜਾਂਚ ਅਧਿਕਾਰੀ ਦੇ ਸਾਹਮਣੇ ਜੁੱਤੇ ਤੇ ਜਿਪ ਲੌਕ ਪਾਊਚ ‘ਚ ਚਰਸ ਛਿਪਾ ਕੇ ਲਿਜਾਣ ਦੀ ਗੱਲ ਕਬੂਲੀ ਸੀ। ਆਰਿਅਨ ਤੇ ਅਰਬਾਜ਼ ਨੇ ਇਕੱਠੇ ਚਰਸ ਲੈਣ ਦੀ ਗੱਲ ਕਬੂਲੀ ਸੀ। ਦੋਵਾਂ ਨੇ ਮੰਨਿਆ ਕਿ ਉਹ ਇਸ ਚਰਸ ਦਾ ਇਸਤੇਮਾਲ ਕ੍ਰੂਜ਼ ਪਾਰਟੀ ਦੌਰਾਨ ਕਰਨ ਵਾਲੇ ਸਨ।

ਜੇਲ੍ਹ ‘ਚ ਹੈ ਆਰਿਅਨ ਖਾਨ

ਡ੍ਰਗਸ ਕੇਸ ‘ਚ ਸ਼ਾਹਰੁਖ ਖਾਨ ਦੇ ਬੇਟੇ ਆਰਿਅਨ ਦੀ ਮੁੰਬਈ ਦੀ ਅਰਥਰ ਰੋਡ ਜੇਲ੍ਹ ‘ਚ ਇਕ ਰਾਤ ਕੱਟ ਚੁੱਕੇ ਹਨ। ਜੇਲ੍ਹ ‘ਚ ਆਰਿਅਨ ਖਾਨ ਨੂੰ ਆਮ ਕੈਦੀਆਂ ਦੀ ਤਰ੍ਹਾਂ ਹੀ ਖਾਣਾ ਦਿੱਤਾ ਗਿਆ। ਇਸ ਦੇ ਨਾਲ ਹੀ ਸਾਉਣ ਲਈ ਵੀ ਆਮ ਕੈਦੀਆਂ ਵਾਲੀਆਂ ਸੁਵਿਧਾਵਾਂ ਹੀ ਦਿੱਤੀਆਂ ਗਈਆਂ। ਅਰਥਰ ਰੋਡ ਜੇਲ੍ਹ ਦੇ ਬੈਰਕ ਨੰਬਰ ਇਕ ‘ਚ ਆਰਿਅਨ ਖਾਨ ਤੇ ਅਰਬਾਜ਼ ਮਰਚੈਂਟ ਨੂੰ ਰੱਖਿਆ ਗਿਆ। RT-PCR ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਦੋਵਾਂ ਨੂੰ ਸਪੈਸ਼ਲ ਕੁਆਰੰਟੀਨ ਸੈਂਟਰ ‘ਚ ਰੱਖਿਆ ਗਿਆ।

Leave a Reply

Your email address will not be published. Required fields are marked *