ਨਵੀਂ ਦਿੱਲੀ- ਵਿਸ਼ਵ ਸਿਹਤ ਸੰਗਠਨ (ਡਬਲਿਊ ਐਚ ਓ) ਨੇ ਭਾਰਤ ਵਿੱਚ ਬਣੀ ਹੋਈ ਕੋਵਿਡ-19 ਵੈਕਸੀਨ ‘ਕੋਵੈਕਸੀਨ’ ਦੀ ਐਮਰਜੈਂਸੀ ਵਰਤੋਂ ਨੂੰ ਹਰੀ ਝੰਡੀ ਦੇ ਦਿੱਤੀ ਹੈ।
ਇਸ ਸੰਬੰਧ ਵਿੱਚ ਸਿਹਤ ਸੰਗਠਨ ਦੀ ਟੈਕਨੀਕਲ ਕਮੇਟੀ ਨੇ ਭਾਰਤ ਬਾਇਓਟੈਂਕ ਦੀ ਕੋਵੈਕਸੀਨ ਦਵਾਈ ਨੂੰ ਐਮਰਜੈਂਸੀ ਵਰਤੋਂ ਸੂਚੀ (ਈ ਯੂ ਐਲ) ਵਿੱਚਪਾ ਲਿਆ ਹੈ। ਇਸ ਤੋਂ ਪਹਿਲਾਂ ਕਮੇਟੀ ਦੋ ਵਾਰ ਕੋਵੈਕਸੀਨ ਬਣਾਉਣ ਵਾਲੀ ਕੰਪਨੀ ਭਾਰਤ ਬਾਇਓਟੈਕ ਤੋਂ ਸਪੱਸ਼ਟੀਕਰਨ ਮੰਗ ਚੁੱਕੀ ਹੈ। ਵਿਸ਼ਵ ਸਿਹਤ ਸੰਗਠਨ ਦੇ ਤਕਨੀਕੀ ਸਲਾਹਕਾਰ ਗਰੁੱਪ ਨੇ ਭਾਰਤ ਬਾਇਓਟੈਕ ਦੀ ਕੋਵਿਡ-19 ਵੈਕਸੀਨ ‘ਕੋਵੈਕਸੀਨ’ ਨੂੰ ਹੰਗਾਮੀ ਵਰਤੋਂ ਦੀ ਸੂਚੀ ਵਿੱਚ ਸ਼ਾਮਲ ਕਰਨ ਦੀ ਸਿਫਾਰਸ਼ ਕੀਤੀ ਹੈ। ਬੀਤੇ ਹਫ਼ਤੇ ਸਿਹਤ ਸੰਗਠਨ ਦੇ ਤਕਨੀਕੀ ਸਲਾਹਕਾਰ ਗਰੁੱਪ ਨੇ ਸਵਦੇਸ਼ੀ ਕੋਵਿਡ ਰੋਕੂ ਟੀਕੇ ‘ਕੋਵੈਕਸੀਨ’ ਨੂੰ ਐਮਰਜੈਂਸੀ ਵਰਤੋਂ ਦੀ ਸੂਚੀ ਵਿੱਚ ਸ਼ਾਮਲ ਕਰਨ ਲਈ ਅੰਤਿਮ ਲਾਭ ਰਿਸਕ ਲਈ ਭਾਰਤ ਬਾਇਓਟੈਕ ਤੋਂ ਸਪੱਸ਼ਟੀਕਰਨ ਮੰਗਿਆ ਸੀ। ਅੱਜ ਤਕ ਛੇ ਟੀਕਿਆਂ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਮਨਜ਼ੂਰੀ ਮਿਲ ਚੁੱਕੀ ਹੈ, ਜਿਨ੍ਹਾਂ ਵਿੱਚ ਫਾਈਜ਼ਰ/ਬਾਇਓਐਨਟੈਕ ਦੀ ਕੋਮਿਨਰਨੇਟੀ, ਐਸਟ੍ਰਾਜ਼ੈਨਕਾ ਦੀ ਕੋਵੀਸ਼ੀਲਡ, ਜੌਹਨਸਨ ਐਂਡ ਜੌਹਨਸਨ ਦੀ ਵੈਕਸੀਨ, ਮੋਡਰਨਾ ਦੀ ਐਮ ਆਰ ਐਨ ਏ-1273, ਸਿਨੋਫਾਰਮ ਦੀ ਬੀ ਬੀ ਆਈ ਬੀ ਪੀ-ਕੋਰਵੀ ਤੇ ਸਿਨੋਵੈਕ ਦੀ ਕੋਰੋਨਾਵੈਕ ਸ਼ਾਮਲ ਹਨ। ਕਈ ਦੇਸ਼ਾਂ ਕੌਮਾਂਤਰੀ ਯਾਤਰਾ ਨੂੰ ਸੌਖਾ ਬਣਾਉਣ ਤੇ ਯਾਤਰੀਆਂ ਨੂੰ ਆਪਣੇ ਦੇਸ਼ਾਂ ਵਿੱਚਦਾਖਲੇਦੀ ਇਜਾਜ਼ਤ ਦੇਣ ਲਈ ‘ਕੋਵੈਕਸੀਨ’ ਨੂੰ ਮਨਜ਼ੂਰੀ ਦਿੱਤੀ ਹੈ, ਜਿਨ੍ਹਾਂ ਵਿੱਚ ਗੁਆਨਾ, ਈਰਾਨ, ਮਾਰੀਸ਼ਸ, ਮੈਕਸੀਕੋ, ਨਿਪਾਲ, ਪੈਰਾਗਵੇ, ਫਿਲਪੀਨ, ਜ਼ਿੰਬਾਬਵੇ, ਆਸਟ੍ਰੇਲੀਆ, ਓਮਾਨ, ਸ੍ਰੀਲੰਕਾ, ਐਸਟੋਨੀਆ ਤੇ ਯੂਨਾਨ ਸ਼ਾਮਲ ਹਨ। ਭਾਰਤ ਬਾਇਓਟੈਕ ਦੇ ਕੋਵੈਕਸੀਨ ਤੇ ਐਸਟ੍ਰਾਜ਼ੈਨੇਕਾ-ਆਕਸਫੋਰਡ ਯੂਨੀਵਰਸਿਟੀ ਦੇ ਕੋਵੀਸ਼ੀਲਡ ਭਾਰਤ ਵਿੱਚ ਵਿਆਪਕ ਰੂਪ ਵਿੱਚ ਇਸਤੇਮਾਲ ਕੀਤੇ ਜਾਣ ਵਾਲੇ ਦੋ ਟੀਕੇ ਹਨ। ਆਸਟ੍ਰੇਲੀਆ ਕੋਵੀਸ਼ੀਲਡ ਨੂੰ ਪਹਿਲਾਂ ਹੀ ਮਾਨਤਾ ਦੇ ਚੁੱਕਾ ਹੈ।
ਵਿਸ਼ਵ ਸਿਹਤ ਸੰਗਠਨ ਵੱਲੋਂ ‘ਕੋਵੈਕਸੀਨ’ ਨੂੰ ਮਨਜ਼ੂਰੀ ਮਿਲੀ
