ਓਟਵਾ: ਕੰਜ਼ਰਵੇਟਿਵ ਐਮਪੀਜ਼ ਤੇ ਸੈਨੇਟਰਜ਼ ਦਾ ਇੱਕ ਗਰੁੱਪ ਇੰਟਰ ਪਾਰਟੀ ਸਿਵਲ ਲਿਬਰਟੀਜ਼ ਕਾਕਸ ਕਾਇਮ ਕਰਨ ਦੀ ਤਿਆਰੀ ਕਰ ਰਿਹਾ ਹੈ। ਇਸ ਤਹਿਤ ਕੋਵਿਡ-19 ਖਿਲਾਫ ਵੈਕਸੀਨੇਸ਼ਨ ਨਾ ਕਰਵਾਉਣ ਕਾਰਨ ਨੌਕਰੀਆਂ ਤੋਂ ਹੱਥ ਧੁਆਉਣ ਵਾਲੇ ਕੈਨੇਡੀਅਨਜ਼ ਦੇ ਅਧਿਕਾਰਾਂ ਦੀ ਗੱਲ ਕੀਤੀ ਜਾਵੇਗੀ।
ਲੰਮੇਂ ਸਮੇਂ ਤੋਂ ਕੰਜ਼ਰਵੇਟਿਵ ਐਮਪੀ ਤੇ ਸਾਬਕਾ ਪਾਰਟੀ ਲੀਡਰਸਿ਼ਪ ਦਾਅਵੇਦਾਰ ਮੈਰਲਿਨ ਗਲੈਡੂ ਨੇ ਆਖਿਆ ਕਿ ਇਸ ਤਰ੍ਹਾਂ ਦਾ ਗਰੁੱਪ ਕਾਇਮ ਕਰਨ ਲਈ 15 ਤੋਂ 30 ਰਿਪ੍ਰਜੈ਼ਂਟੇਟਿਵਜ਼ ਦਰਮਿਆਨ ਗੱਲਬਾਤ ਹੋਈ।ਗਲੈਡੂ ਨੇ ਆਖਿਆ ਕਿ ਇਹ ਕਦਮ ਕੰਜ਼ਰਵੇਟਿਵ ਆਗੂ ਐਰਿਨ ਓਟੂਲ ਨੂੰ ਸਿੱਧੀ ਚੁਣੌਤੀ ਦੇਣ ਲਈ ਨਹੀਂ ਸਗੋਂ ਉਨ੍ਹਾਂ ਲੋਕਾਂ ਦੇ ਹੱਕਾਂ ਲਈ ਲੜਨ ਲਈ ਕਾਇਮ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੇ ਲਾਜ਼ਮੀ ਵੈਕਸੀਨੇਸ਼ਨ ਵਾਲਾ ਨਿਯਮ ਮੰਨਣ ਤੋਂ ਇਨਕਾਰ ਕਰ ਦਿੱਤਾ ਤੇ ਇਸ ਕਾਰਨ ਉਨ੍ਹਾਂ ਨੂੰ ਆਪਣੇ ਕੰਮ ਤੋਂ ਹੱਥ ਧੁਆਉਣੇ ਪਏ। ਜਿ਼ਕਰਯੋਗ ਹੈ ਕਿ ਪੂਰੀ ਚੋਣ ਕੈਂਪੇਨ ਦੌਰਾਨ ਆਪਣੇ ਉਮੀਦਵਾਰਾਂ ਲਈ ਲਾਜ਼ਮੀ ਵੈਕਸੀਨੇਸ਼ਨ ਪਾਲਿਸੀ ਲਾਗੂ ਨਾ ਕਰਨ ਕਾਰਨ ਓਟੂਲ ਨੂੰ ਆਲੋਚਨਾ ਦਾ ਸਿ਼ਕਾਰ ਹੋਣਾ ਪਿਆ।ਉਹ ਅਜੇ ਵੀ ਇਹ ਨਹੀਂ ਦੱਸ ਪਾਏ ਹਨ ਕਿ ਉਨ੍ਹਾਂ ਦੇ 118 ਵਿੱਚੋਂ ਕਿੰਨੇ ਐਮਪੀਜ਼ ਵੈਕਸੀਨੇਸ਼ਨ ਕਰਵਾ ਚੁੱਕੇ ਹਨ ਤੇ ਕਿੰਨਿਆਂ ਨੇ ਨਹੀਂ ਕਰਵਾਈ।
ਵੈਕਸੀਨੇਸ਼ਨ ਨਾ ਕਰਵਾਉਣ ਵਾਲਿਆਂ ਲਈ ਲੜਨ ਵਾਸਤੇ ਕੰਜ਼ਰਵੇਟਿਵ ਕਾਇਮ ਕਰ ਰਹੇ ਹਨ ਸਿਵਲ ਲਿਬਰਟੀਜ਼ ਕਾਕਸ
