ਓਟਵਾ : ਸਾਊਥ ਅਫਰੀਕਾ ਤੋਂ ਕੈਨੇਡਾ ਪਰਤਣ ਦੀ ਕੋਸਿ਼ਸ਼ ਕਰ ਰਹੇ ਕੈਨੇਡੀਅਨਜ਼ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਵੱਲੋਂ ਕਮਿਊਨਿਕੇਸ਼ਨ ਦੀ ਘਾਟ ਕਾਰਨ ਉਹ ਪਰੇਸ਼ਾਨ ਹਨ ਤੇ ਉੱਤੋਂ ਟੈਸਟਿੰਗ ਵਾਲੀਆਂ ਸ਼ਰਤਾਂ ਕਾਰਨ ਕਈਆਂ ਦਾ ਟਰਿੱਪ ਅਸੰਭਵ ਹੋ ਗਿਆ ਹੈ।
ਮੇਗਨ ਤਾਨਿਆ ਹੌਜਕਿੰਸਨ ਸਾਊਥ ਅਫਰੀਕਾ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਗਈ ਸੀ ਜਦੋਂ ਪਿਛਲੇ ਹਫਤੇ ਕੈਨੇਡੀਅਨ ਸਰਕਾਰ ਨੇ ਸਾਊਥ ਅਫਰੀਕਾ ਸਮੇਤ ਕਈ ਅਫਰੀਕੀ ਦੇਸ਼ਾਂ ਲਈ ਟਰੈਵਲ ਸਬੰਧੀ ਨਵੀਆਂ ਪਾਬੰਦੀਆਂ ਲਾ ਦਿੱਤੀਆਂ ਹਨ। ਅਜਿਹਾ ਨੋਵਲ ਕਰੋਨਾਵਾਇਰਸ ਦੇ ਨਵੇਂ ਵੇਰੀਐਂਟ ਓਮਾਈਕ੍ਰੌਨ ਦੇ ਪਸਾਰ ਨੂੰ ਰੋਕਣ ਲਈ ਕੀਤਾ ਗਿਆ। ਹੌਜਕਿੰਸਨ ਨੇ ਆਖਿਆ ਕਿ ਉਸ ਨੇ ਅਗਲੇ ਮੰਗਲਵਾਰ ਵਾਇਆ ਯੂਨਾਇਟਿਡ ਕਿੰਗਡਮ ਕੈਨੇਡਾ ਪਰਤਾਣਾ ਸੀ। ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਉਹ ਕੈਨੇਡਾ ਵੱਲੋਂ ਟਰੈਵਲਰਜ਼ ਲਈ ਜਾਰੀ ਕੀਤੇ ਨਵੇਂ ਨਿਯਮਾਂ ਨੂੰ ਪੂਰਾ ਕਰ ਸਕੇਗੀ।
ਹੌਜਕਿੰਸਨ, ਜੋ ਕਿ ਕੈਨੇਡੀਅਨ ਪਰਮਾਨੈਂਟ ਰੈਜ਼ੀਡੈਂਟ ਹੈ ਤੇ ਉਸ ਕੋਲ ਸਾਊਥ ਅਫਰੀਕਾ ਦਾ ਪਾਸਪੋਰਟ ਵੀ ਹੈ, ਨੇ ਆਖਿਆ ਕਿ ਉਸ ਦੀ ਨਾਗਰਿਕਤਾ ਕਾਰਨ ਉਹ ਯੂ ਕੇ ਦੇ ਏਅਰਪੋਰਟਸ ਉੱਤੇ ਟੈਸਟ ਨਹੀਂ ਕਰਵਾ ਸਕੇਗੀ।ਉਨ੍ਹਾਂ ਆਖਿਆ ਕਿ ਅਫਰੀਕੀ ਦੇਸ਼ਾਂ ਨੂੰ ਵੱਖ ਕਰਕੇ ਉਨ੍ਹਾਂ ਉੱਤੇ ਟਰੈਵਲ ਸਬੰਧੀ ਪਾਬੰਦੀਆਂ ਲਾਉਣਾ ਸਹੀ ਨਹੀਂ ਹੈ।ਮਾਂਟਰੀਅਲ ਦੇ ਪੀਟਰ ਫੈਫਰਲ ਦਾ ਕਹਿਣਾ ਹੈ ਕਿ ਉਹ ਸੋਮਵਾਰ ਨੂੰ ਸਾਊਥ ਅਫਰੀਕਾ ਛੱਡਣ ਦਾ ਮਨ ੁਬਣਾ ਚੁੱਕੇ ਸਨ ਤੇ ਉਨ੍ਹਾਂ ਨੀਦਰਲੈਂਡਜ਼ ਰਾਹੀਂ ਘਰ ਪਰਤਣ ਦਾ ਫੈਸਲਾ ਕੀਤਾ ਸੀ ਪਰ ਊਨ੍ਹਾਂ ਦੀ ਫਲਾਈਟ ਹੀ ਰੱਦ ਹੋ ਗਈ।
ਉਡਾਨਾਂ ਰੱਦ ਹੋਣ ਕਾਰਨ ਕਈ ਕੈਨੇਡੀਅਨਜ਼ ਸਾਊਥ ਅਫਰੀਕਾ ਵਿੱਚ ਫਸੇ
