ਮਹਾਂਮਾਰੀ ਸਬੰਧੀ ਟਰੈਵਲ ਪਾਬੰਦੀਆਂ ਵਿੱਚ ਫੈਡਰਲ ਸਰਕਾਰ ਵੱਲੋਂ ਇਸ ਹਫਤੇ ਹੋਰ ਢਿੱਲ ਦਿੱਤੀ ਜਾ ਰਹੀ ਹੈ। ਇਹ ਨਵੇਂ ਨਿਯਮ ਵੈਕਸੀਨੇਸ਼ਨ ਮੁਕੰਮਲ ਕਰਵਾ ਚੁੱਕੇ ਤੇ ਕੈਨੇਡਾ ਪਹੁੰਚਣ ਵਾਲੇ ਟਰੈਵਲਰਜ਼ ਲਈ ਇਸ ਹਫਤੇ ਤੋਂ ਪ੍ਰਭਾਵੀ ਹੋਣਗੇ।
ਸੋਮਵਾਰ ਤੋਂ ਕੈਨੇਡਾ ਪਹੁੰਚਣ ਵਾਲੇ ਪੂਰੀ ਤਰ੍ਹਾਂ ਵੈਕਸੀਨੇਸ਼ਨ ਕਰਵਾ ਚੁੱਕੇ ਟਰੈਵਲਰਜ਼ ਵਿੱਚੋਂ ਕਿਸੇ ਕਿਸੇ ਨੂੰ ਟੈਸਟਿੰਗ ਲਈ ਚੁਣਿਆ ਜਾਵੇਗਾ।ਇਸ ਤੋਂ ਇਲਾਵਾ ਟਰੈਵਲਰਜ਼ ਆਪਣੀ ਨਿਰਧਾਰਤ ਫਲਾਈਟ ਤੋਂ ਇੱਕ ਦਿਨ ਪਹਿਲਾਂ ਕਰਵਾਏ ਗਏ ਰੈਪਿਡ ਐਂਟੀਜਨ ਟੈਸਟ ਦੇ ਨਤੀਜਿਆਂ ਦੀ ਵਰਤੋਂ ਵੀ ਕਰ ਸਕਦੇ ਹਨ। ਇਸ ਦੇ ਨਾਲ ਹੀ ਪੂਰੀ ਤਰ੍ਹਾਂ ਵੈਕਸੀਨੇਸ਼ਨ ਕਰਵਾ ਚੁੱਕੇ ਟਰੈਵਲਰਜ਼, ਜਿਨ੍ਹਾਂ ਦੀ ਚੋਣ ਟੈਸਟਿੰਗ ਲਈ ਕੀਤੀ ਜਾਵੇਗੀ, ਨੂੰ ਆਪਣੇ ਟੈਸਟ ਦੇ ਨਤੀਜੇ ਆਉਣ ਤੱਕ ਕੁਆਰਨਟੀਨ ਹੋਣ ਦੀ ਲੋੜ ਨਹੀਂ ਹੋਵੇਗੀ।
ਂਿਜਨ੍ਹਾਂ ਕੈਨੇਡੀਅਨ ਟਰੈਵਲਰਜ਼ ਦਾ ਟੀਕਾਕਰਣ ਪੂਰਾ ਨਹੀਂ ਹੋਵੇਗਾ ਉਨ੍ਹਾਂ ਦਾ ਇੱਥੇ ਪਹੁੰਚਣ ਉੱਤੇ ਟੈਸਟ ਕੀਤਾ ਜਾਵੇਗਾ ਤੇ ਉਨ੍ਹਾਂ ਨੂੰ 14 ਦਿਨਾਂ ਲਈ ਕੁਆਰਨਟੀਨ ਵੀ ਕੀਤਾ ਜਾਵੇਗਾ। ਫਿਰ ਉਨ੍ਹਾਂ ਨੂੰ ਕੁਆਰਨਟੀਨ ਦੇ 8ਵੇਂ ਦਿਨ ਵੀ ਟੈਸਟ ਕਰਵਾਉਣਾ ਹੋਵੇਗਾ। ਜਿਨ੍ਹਾਂ ਵਿਦੇਸ਼ੀ ਨਾਗਰਿਕਾਂ ਦਾ ਟੀਕਾਕਰਣ ਨਹੀਂ ਹੋਇਆ ਹੋਵੇਗਾ, ਕੁੱਝ ਰਿਆਇਤਾਂ ਦੀ ਉਨ੍ਹਾਂ ਨੂੰ ਮਨਾਹੀ ਹੋਵੇਗੀ ਪਰ ਉਨ੍ਹਾਂ ਨੂੰ ਕੈਨੇਡਾ ਟਰੈਵਲ ਕਰਨ ਦੀ ਅਜੇ ਵੀ ਇਜਾਜ਼ਤ ਹੋਵੇਗੀ।
ਜਿਨ੍ਹਾਂ ਬੱਚਿਆਂ ਦਾ ਟੀਕਾਕਰਣ ਨਹੀਂ ਹੋਇਆ ਤੇ ਜਿਹੜੇ ਵੈਕਸੀਨੇਸ਼ਨ ਕਰਵਾ ਚੁੱਕੇ ਬਾਲਗਾਂ ਨਾਲ ਕੈਨੇਡਾ ਆਏ ਹੋਣਗੇ, ਉਨ੍ਹਾਂ ਨੂੰ 14 ਦਿਨਾਂ ਲਈ ਸਕੂਲ ਜਾਂ ਡੇਅਕੇਅਰ ਤੋਂ ਆਈਸੋਲੇਟ ਕਰਨ ਦੀ ਲੋੜ ਨਹੀਂ ਹੋਵੇਗੀ।ਟਰੈਵਲ ਲਈ ਰੈਪਿਡ ਟੈਸਟਸ ਨੂੰ ਘਰ ਨਹੀਂ ਲਿਜਾਇਆ ਜਾ ਸਕੇਗਾ ਸਗੋਂ ਇਸ ਨੂੰ ਉਸ ਦੇਸ਼ ਵੱਲੋਂ ਹੀ ਆਥਰਾਈਜ਼ਡ ਕੀਤਾ ਜਾਵੇਗਾ ਜਿੱਥੇ ਇਹ ਟੈਸਟ ਖਰੀਦੇ ਗਏ ਹੋਣਗੇ। ਇਨ੍ਹਾਂ ਟੈਸਟਸ ਨੂੰ ਲੈਬ ਜਾਂ ਹੈਲਥਕੇਅਰ ਐਨਟਿਟੀ ਵਿੱਚ ਹੀ ਕੀਤਾ ਜਾ ਸਕੇਗਾ। ਅਜੇ ਵੀ ਟਰੈਵਲਰਜ਼ ਕੋਲ ਸਫਰ ਤੋਂ 72 ਘੰਟੇ ਪਹਿਲਾਂ ਪੀਸੀਆਰ ਟੈਸਟ ਕਰਵਾਉਣ ਦਾ ਬਦਲ ਮੌਜੂਦ ਹੋਵੇਗਾ।
ਪਰ ਟਰੈਵਲਰਜ਼ ਨੂੰ ਅਜੇ ਵੀ ਕੈਨੇਡਾ ਪਹੁੰਚਣ ਤੋਂ ਪਹਿਲਾਂ ਐਰਾਈਵਕੈਨ ਐਪ ਰਾਹੀਂ ਆਪਣੀ ਵੈਕਸੀਨੇਸ਼ਨ ਦਾ ਸਬੂਤ ਅਤੇ ਕੁਆਰਨਟੀਨ ਪਲੈਨ ਮੁਹੱਈਆ ਕਰਵਾਉਣਾ ਹੋਵੇਗਾ। ਗੈਰ ਜ਼ਰੂਰੀ ਇੰਟਰਨੈਸ਼ਨਲ ਟਰੈਵਲ ਸਬੰਧੀ ਐਡਵਾਈਜ਼ਰੀ ਵੀ ਕੈਨੇਡਾ ਵੱਲੋਂ ਹਟਾਅ ਲਈ ਗਈ ਹੈ।
ਕੈਨੇਡਾ ਨੇ ਟਰੈਵਲ ਸਬੰਧੀ ਪਾਬੰਦੀਆਂ ਵਿੱਚ ਦਿੱਤੀ ਹੋਰ ਢਿੱਲ
