ਨਵੀਂ ਦਿੱਲੀ, ਜੇਐੱਨਐੱਨ : ਪ੍ਰਾਈਮ ਵੀਡੀਓ ਨੇ ਸੋਮਵਾਰ ਨੂੰ ਆਪਣੀ ਨਵੀਂ ਫਿਲਮ ‘ਜਲਸਾ’ ਦੇ ਪ੍ਰੀਮੀਅਰ ਦਾ ਐਲਾਨ ਕੀਤਾ। ਵਿਦਿਆ ਬਾਲਨ ਅਤੇ ਸ਼ੈਫਾਲੀ ਸ਼ਾਹ ਅਭਿਨੀਤ ਡਰਾਮਾ-ਥ੍ਰਿਲਰ 18 ਮਾਰਚ ਨੂੰ ਪਲੇਟਫਾਰਮ ‘ਤੇ ਰਿਲੀਜ਼ ਹੋਵੇਗੀ। ਫਿਲਮ ਦਾ ਨਿਰਦੇਸ਼ਨ ਸੁਰੇਸ਼ ਤ੍ਰਿਵੇਣੀ ਨੇ ਕੀਤਾ ਹੈ, ਜੋ ਇਸ ਤੋਂ ਪਹਿਲਾਂ ‘ਤੁਮਹਾਰੀ ਸੁਲੁ’ ‘ਚ ਵਿਦਿਆ ਦਾ ਨਿਰਦੇਸ਼ਨ ਕਰ ਚੁੱਕੇ ਹਨ।
ਵਿਦਿਆ ਬਾਲਨ ਤੇ ਸ਼ੈਫਾਲੀ ਸ਼ਾਹ ਦੀ ਫਿਲਮ ਜਲਸਾ ਪ੍ਰਾਈਮ ਵੀਡੀਓ ‘ਤੇ ਹੋਵੇਗੀ ਰਿਲੀਜ਼, ਜਾਣੋ ਕਦੋਂ ਤੇ ਕੀ ਹੈ ਫਿਲਮ ਦੀ ਕਹਾਣੀ?
