ਬੀਤੀ ਵੀਹ ਫਰਵਾਰੀ ਨੂੰ ਹੋਈਆਂ ਵਿਧਾਨ ਸਭਾ ਚੋਣਾਂ ਨੇ ਕਈ ਥਾਂ ਅਜੀਬ ਕਿਸਮ ਦਾ ਕਲੇਸ਼ ਸ਼ੁਰੂ ਕਰ ਦਿੱਤਾ ਹੈ, ਜਿਸ ਤੋਂ ਬਹੁਤ ਸਾਰੇ ਲੋਕ ਹੈਰਾਨ ਹਨ।
ਮਿਲੀ ਜਾਣਕਾਰੀ ਅਨੁਸਾਰ ਕੁਝ ਸਿਆਸੀ ਪਾਰਟੀਆਂ ਨੇ ਵੋਟਰਾਂ ਨੂੰ ਆਪਣੇ ਪਾਸੇ ਭੁਗਤਾਉਣ ਲਈ ਪਿੰਡਾਂ ਵਿੱਚ ਵੱਡੇ ਪੱਧਰ ਉੱਤੇ ਪੈਸਾ ਅਤੇ ਸ਼ਰਾਬ ਵੰਡੀ ਸੀ, ਪਰ ਚੋਣਾਂ ਤੋਂ ਬਾਅਦ ਇਨ੍ਹਾਂ ਪਾਰਟੀਆਂ ਦੇ ਅੰਦਾਜ਼ੇ ਮੁਤਾਬਕ ਵੋਟਾਂ ਨਹੀਂ ਪਈਆਂ। ਇਸ ਦੇ ਬਾਅਦ ਇਨ੍ਹਾਂ ਪਾਰਟੀਆਂ ਦੇ ਆਗੂ ਘਰ-ਘਰ ਜਾ ਕੇ ਵੋਟਰਾਂ ਤੋਂ ਪੈਸੇ ਵਾਪਸ ਮੰਗਦੇ ਹਨ। ਵੋਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਿਸੇ ਵੀ ਸਿਆਸੀ ਪਾਰਟੀ ਤੋਂ ਵੋਟਾਂ ਬਦਲੇ ਪੈਸੇ ਨਹੀਂ ਲਏ, ਸਿਆਸੀ ਪਾਰਟੀ ਦੇ ਕਾਰਿੰਦੇ ਪੈਸੇ ਖੁਦ ਹੜੱਪ ਕੇ ਉਨ੍ਹਾਂ ਨੂੰ ਬਦਨਾਮ ਕਰਦੇ ਹਨ। ਇਸ ਜਿ਼ਲੇ ਦੇ ਪਿੰਡ ਦੀਪ ਸਿੰਘ ਵਾਲਾ ਦੇ ਗੁਰਪ੍ਰੀਤ ਸਿੰਘ ਗੋਪੀ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਦੇ ਇੱਕ ਦਰਜਨ ਤੋਂ ਵੱਧ ਦਲਿਤ ਪਰਵਾਰਾਂ ਨੂੰ ਜ਼ਬਰਦਸਤੀ ਘਰਾਂ ਵਿੱਚ ਵੜ ਕੇ ਪੈਸੇ ਦੇ ਗਏ ਸਨ, ਫਿਰ ਵੀ ਉਨ੍ਹਾਂ ਨੇ ਪੈਸੇ ਵੰਡਣ ਵਾਲਿਆਂ ਨੂੰ ਵੋਟਾਂ ਨਹੀਂ ਪਾਈਆਂ। ਬੇਅੰਤ ਕੌਰ ਸੇਖੋਂ ਨੇ ਦੱਸਿਆ ਕਿ ਅਰਾਈਆਂ ਵਾਲਾ ਕਲਾਂ ਵਿੱਚ ਵੀ ਕੁਝ ਦਲਿਤ ਪਰਵਾਰਾਂ ਨੂੰ ਤੰਗ ਕੀਤਾ ਜਾ ਰਿਹਾ ਹੈ। ਏਥੋਂ ਦੇ ਲਖਵਿੰਦਰ ਸਿੰਘ ਨੇ ਕਿਹਾ ਕਿ ਦੋ ਸਿਆਸੀ ਪਾਰਟੀਆਂ ਨੇ ਪਿੰਡ ਦੇ ਗਰੀਬ ਲੋਕਾਂ ਨੂੰ ਆਪਣੇ ਹੱਕ ਵਿੱਚ ਭੁਗਤਾਉਣ ਲਈ ਪੈਸੇ ਦਿੱਤੇ ਸਨ ਤੇ ਵੋਟਾਂ ਉਮੀਦ ਮੁਤਾਬਕ ਨਾ ਪਈਆਂ ਹੋਣ ਦੇ ਅੰਦਾਜ਼ੇ ਪਿੱਛੋਂ ਇਨ੍ਹਾਂ ਪਰਵਾਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਮਾਈ ਗੋਦੜੀ ਸਾਹਿਬ ਕਲੋਨੀ ਦੇ ਵਸਨੀਕ ਗੁਰਤੇਜ ਸਿੰਘ ਖੋਸਾ ਨੇ ਦੱਸਿਆ ਕਿ ਉਨ੍ਹਾਂ ਦੀ ਕਲੋਨੀ ਵਿੱਚ ਦਲਿਤ ਪਰਵਾਰਾਂ ਤੋਂ ਪੈਸੇ ਵਾਪਸ ਲੈਣ ਲਈ ਕੁਝ ਸਿਆਸੀ ਧਿਰਾਂ ਦੇ ਆਗੂ ਘਰ ਆ ਕੇ ਧਮਕਾਉਂਦੇ ਹਨ। ਇਸ ਬਾਰੇ ਉਨ੍ਹਾ ਪਰਵਾਰਾਂ ਨੇ ਪੁਲਸ ਕੋਲ ਸ਼ਿਕਾਇਤ ਵੀ ਕੀਤੀ ਹੈ। ਆਮ ਆਦਮੀ ਪਾਰਟੀ ਉਮੀਦਵਾਰ ਗੁਰਦਿੱਤ ਸਿੰਘ ਸੇਖੋਂ ਨੇ ਇਸ ਬਾਰੇ ਇੱਕ ਵੀਡੀਓ ਵੀ ਜਾਰੀ ਕੀਤੀ ਹੈ, ਜਿਸ ਵਿੱਚ ਸਿਆਸੀ ਆਗੂ ਦਲਿਤ ਬਸਤੀਆਂ ਵਿੱਚ ਸ਼ਰਾਬ ਅਤੇ ਪੈਸੇ ਵੰਡ ਰਹੇ ਹਨ। ਇਸ ਸਬੰਧੀ ਚੋਣ ਕਮਿਸ਼ਨ ਨੂੰ ਲਿਖਤੀ ਸ਼ਿਕਾਇਤ ਵੀ ਭੇਜੀ ਗਈ ਹੈ। ਜ਼ਿਲ੍ਹਾ ਚੋਣ ਅਫ਼ਸਰ ਹਰਬੀਰ ਸਿੰਘ ਨੇ ਕਿਹਾ ਕਿ ਜੇ ਕਿਤੇ ਵੀ
ਵੋਟਾਂ ਬਦਲੇ ਨੋਟ ਵੰਡਣ ਵਾਲਿਆਂ ਨੇ ਨਵੇਂ ਪੁਆੜੇ ਪਾਉਣੇ ਸ਼ੁਰੂ ਕੀਤੇ
