ਨਵੀਂ ਦਿੱਲੀ (ਪੀਟੀਆਈ) : ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੇ ਇਕ ਨੋਟੀਫਿਕੇਸ਼ਨ ਅਨੁਸਾਰ ਹਿੱਟ ਐਂਡ ਰਨ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤਾ ਜਾਣ ਵਾਲਾ ਮੁਆਵਜ਼ਾ 1 ਅਪ੍ਰੈਲ ਤੋਂ ਅੱਠ ਗੁਣਾ ਵੱਧ ਜਾਵੇਗਾ। ਹੁਣ ਤਕ ਇਹ ਰਕਮ 25 ਹਜ਼ਾਰ ਰੁਪਏ ਹੈ ਜੋ ਵਧ ਕੇ ਦੋ ਲੱਖ ਰੁਪਏ ਹੋ ਜਾਵੇਗੀ। 25 ਫਰਵਰੀ ਨੂੰ ਜਾਰੀ ਨੋਟੀਫਿਕੇਸ਼ਨ ਅਨੁਸਾਰ ਹਿੱਟ ਐਂਡ ਰਨ ਕੇਸਾਂ ‘ਚ ਗੰਭੀਰ ਰੂਪ ‘ਚ ਜ਼ਖਮੀ ਹੋਏ ਵਿਅਕਤੀ ਨੂੰ ਮੁਆਵਜ਼ਾ ਵੀ 12,500 ਰੁਪਏ ਤੋਂ ਵਧਾ ਕੇ 50,000 ਰੁਪਏ ਕੀਤਾ ਜਾਵੇਗਾ।
ਹਿੱਟ ਐਂਡ ਰਨ ਮਾਮਲੇ ‘ਚ ਮੌਤ ‘ਤੇ 1 ਅਪ੍ਰੈਲ ਤੋਂ 8 ਗੁਣਾ ਵੱਧ ਮਿਲੇਗਾ ਮੁਆਵਜ਼ਾ, ਜਾਣੋ ਕਿੰਨੀ ਹੋਵੇਗੀ ਮੁਆਵਜ਼ਾ ਰਾਸ਼ੀ
