ਭਾਰਤੀ ਗੇਂਦਬਾਜ਼ਾਂ ਨੇ ਸ੍ਰੀਲੰਕਾ ਨੂੰ ਇੱਥੇ ਤੀਜੇ ਤੇ ਆਖ਼ਰੀ ਟੀ-20 ਮੁਕਾਬਲੇ ਵਿਚ ਐਤਵਾਰ ਨੂੰ ਚੰਗੀ ਸ਼ੁਰੂਆਤ ਨਹੀਂ ਕਰਨ ਦਿੱਤੀ ਪਰ ਇਸ ਤੋਂ ਬਾਅਦ ਸ੍ਰੀਲੰਕਾ ਦੇ ਕਪਤਾਨ ਦਾਸੁਨ ਸ਼ਨਾਕਾ ਨੇ 38 ਗੇਂਦਾਂ ਵਿਚ ਨੌਂ ਚੌਕਿਆਂ ਤੇ ਦੋ ਛੱਕਿਆਂ ਦੀ ਮਦਦ ਨਾਲ ਅਜੇਤੂ 74 ਦੌੜਾਂ ਦੀ ਹੌਸਲੇ ਵਾਲੀ ਪਾਰੀ ਖੇਡੀ ਤੇ ਟੀਮ ਨੂੰ ਪੰਜ ਵਿਕਟਾਂ ’ਤੇ 146 ਦੌੜਾਂ ਦੇ ਸਨਮਾਨਜਨਕ ਸਕੋਰ ਤਕ ਪਹੁੰਚਾਇਆ। ਭਾਰਤ ਵੱਲੋਂ ਆਵੇਸ਼ ਖ਼ਾਨ ਨੇ ਦੋ ਜਦਕਿ ਸਿਰਾਜ, ਹਰਸ਼ਲ ਤੇ ਰਵੀ ਨੇ ਇਕ-ਇਕ ਵਿਕਟ ਹਾਸਲ ਕੀਤੀ। ਜਵਾਬ ਵਿਚ ਭਾਰਤ ਨੇ ਮੈਨ ਆਫ ਦ ਮੈਚ ਤੇ ਮੈਨ ਆਫ ਦੀ ਸੀਰੀਜ਼ ਰਹੇ ਸ਼੍ਰੇਅਸ ਅਈਅਰ ਦੀਆਂ 73 ਦੌੜਾਂ ਦੀ ਬਦੌਲਤ 16.5 ਓਵਰਾਂ ਵਿਚ ਚਾਰ ਵਿਕਟਾਂ ’ਤੇ 148 ਦੌੜਾਂ ਬਣਾ ਕੇ ਛੇ ਵਿਕਟਾਂ ਨਾਲ ਜਿੱਤ ਹਾਸਲ ਕੀਤੀ। ਇਸ ਤਰ੍ਹਾਂ ਭਾਰਤ ਨੇ ਤਿੰਨ ਮੈਚਾਂ ਦੀ ਸੀਰੀਜ਼ ਵਿਚ ਸ੍ਰੀਲੰਕਾ ਦਾ 3-0 ਨਾਲ ਸਫ਼ਾਇਆ ਕਰ ਦਿੱਤਾ।
Ind vs SL 3rd T20I: ਭਾਰਤ ਨੇ ਆਖਰੀ ਮੈਚ ਜਿੱਤ ਕੇ ਸ੍ਰੀਲੰਕਾ ਦਾ 3-0 ਨਾਲ ਕੀਤੀ ਕਲੀਨ ਸਵੀਪ, ਖਿਤਾਬ ਕੀਤਾ ਆਪਣੇ ਨਾਂ
