ਨਵੀਂ ਦਿੱਲੀ, ਜੇਐਨਐਨ : ਰੂਸ ਤੇ ਯੂਕਰੇਨ ਵਿਚਾਲੇ ਵਿਵਾਦ ਤਾਜ਼ਾ ਨਹੀਂ ਹੈ। ਇਸ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ। ਦਰਅਸਲ ਰੂਸ ਤੇ ਯੂਕਰੇਨ ਸੋਵੀਅਤ ਸੰਘ ਦਾ ਹਿੱਸਾ ਸਨ। ਸੋਵੀਅਤ ਯੂਨੀਅਨ ਦੇ ਭੰਗ ਹੋਣ ਤੋਂ ਬਾਅਦ ਰੂਸ ਤੇ ਅਮਰੀਕਾ ਦੇ ਸਬੰਧਾਂ ’ਚ ਮਤਭੇਦ ਬਣੇ ਰਹੇ ਪਰ ਯੂਰਪ ਦੇ ਨਾਲ ਲੱਗਦੇ ਆਜ਼ਾਦ ਰਾਜ ਪੱਛਮੀ ਦੇਸ਼ਾਂ ਤੇ ਅਮਰੀਕਾ ਦੇ ਨੇੜੇ ਆ ਗਏ। ਰੂਸ ਨੂੰ ਸੋਵੀਅਤ ਯੂਨੀਅਨ ਤੋਂ ਆਜ਼ਾਦ ਹੋਏ ਰਾਜਾਂ ਨਾਲ ਯੂਰਪੀ ਦੇਸ਼ਾਂ ਤੇ ਅਮਰੀਕਾ ਦੀ ਨੇੜਤਾ ਪਸੰਦ ਨਹੀਂ ਸੀ। ਅਮਰੀਕਾ ਤੇ ਰੂਸ ਦੀ ਸਰਬਉੱਚਤਾ ਦੀ ਲੜਾਈ ’ਚ ਇਹ ਵਿਵਾਦ ਹੋਰ ਡੂੰਘਾ ਹੋ ਗਿਆ। ਦੂਜੇ ਪਾਸੇ, ਰੂਸ ਨੂੰ ਯੂਕਰੇਨ ਤੇ ਨਾਟੋ ਦੀ ਨੇੜਤਾ ਪਸੰਦ ਨਹੀਂ ਹੈ। ਇਸ ਕਾਰਨ ਰੂਸ ਨੇ ਵੀ ਯੂਕਰੇਨ ਨੂੰ ਲੈ ਕੇ ਆਪਣੀ ਸਥਿਤੀ ਸਖ਼ਤ ਕਰ ਲਈ। ਆਓ ਜਾਣਦੇ ਹਾਂ ਰੂਸ ਤੇ ਯੂਕਰੇਨ ਵਿਚਾਲੇ ਵਿਵਾਦ ਦੀ ਜੜ੍ਹਾਂ ’ਚ ਹੋਰ ਕੀ-ਕੀ ਹੈ।