• Tue. May 17th, 2022

Desh Punjab Times

Leading South Asian Newspaper of BC

Ukraine Russia War : ਯੂਕਰੇਨ ਸੰਕਟ ‘ਤੇ ਭਾਰਤ ਦਾ ਰੁਖ ਸਪੱਸ਼ਟ, ਵਿਦੇਸ਼ ਸਕੱਤਰ ਨੇ ਕਿਹਾ- ਅਸੀਂ ਸਾਰੇ ਪੱਖਾਂ ਦੇ ਸੰਪਰਕ ‘ਚ ਹਾਂ, ਸੰਕਟ ਨੂੰ ਟਾਲਣ ਲਈ ਜੋ ਵੀ ਸੰਭਵ ਹੋਵੇਗਾ ਉਹ ਕਰਾਂਗੇ

BySunil Verma

Feb 28, 2022

ਨਵੀਂ ਦਿੱਲੀ, ਪੀਟੀਆਈ : ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਕਿਹਾ ਹੈ ਕਿ ਯੂਕਰੇਨ ਸੰਕਟ ‘ਤੇ ਭਾਰਤ ਦਾ ਰੁਖ ਸਪੱਸ਼ਟ ਹੈ ਤੇ ਹਰ ਤਰ੍ਹਾਂ ਨਾਲ ਇਹ ਸਬੰਧਤ ਪ੍ਰਸਥੀਤੀਆਂ ਦੇ ਸੰਪਰਕ ‘ਚ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ‘ਚ ਭਾਰਤ ਦੇ ਸਟੈਂਡ ਦਾ ਹਵਾਲਾ ਦਿੰਦੇ ਹੋਏ ਸ਼੍ਰਿੰਗਲਾ ਨੇ ਕਿਹਾ ਕਿ ਅਸੀਂ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਭਾਰਤ ਨੂੰ ਜਾਨੀ ਨੁਕਸਾਨ ਬਰਦਾਸ਼ਤ ਨਹੀਂ ਹੈ।

ਵਰਨਣਯੋਗ ਹੈ ਕਿ ਭਾਰਤ ਨੇ ਰੂਸ ਦੇ ਖ਼ਿਲਾਫ਼ ਲਿਆਂਦੇ ਗਏ ਨਿੰਦਾ ਮਤੇ ‘ਚ ਵੋਟ ਨਹੀਂ ਪਾਈ ਸੀ ਪਰ ਆਪਣੇ ਬਿਆਨ ‘ਚ ਰੂਸ ਨੂੰ ਇਹ ਸਲਾਹ ਜ਼ਰੂਰ ਦਿੱਤੀ ਸੀ ਕਿ ਹਿੰਸਾ ਤੇ ਹਮਲੇ ਰਾਹੀਂ ਕਿਸੇ ਵੀ ਦੇਸ਼ ਦੀ ਪ੍ਰਭੂਸੱਤਾ ਅਤੇ ਅਖੰਡਤਾ ਨੂੰ ਤਬਾਹ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ।

ਸ਼੍ਰਿੰਗਲਾ ਨੇ ਕਿਹਾ ਕਿ ਸੁਰੱਖਿਆ ਪ੍ਰੀਸ਼ਦ ‘ਚ ਅਸੀਂ ਇਹ ਸੰਦੇਸ਼ ਦਿੱਤਾ ਹੈ ਕਿ ਭਾਰਤ ਯੂਕਰੇਨ ‘ਚ ਹੋਏ ਘਟਨਾਕ੍ਰਮ ਤੋਂ ਦੁਖੀ ਹੈ ਪਰ ਨਾਲ ਹੀ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਕੂਟਨੀਤੀ ਤੇ ਗੱਲਬਾਤ ਹੀ ਇਕੋ ਇਕ ਵਿਕਲਪ ਹੈ। ਯਕੀਨੀ ਤੌਰ ‘ਤੇ ਭਾਰਤ ਨੇ ਇਸ ਸਟੈਂਡ ਰਾਹੀਂ ਚੀਜ਼ਾਂ ਨੂੰ ਸਾਫ਼ ਕਰ ਦਿੱਤਾ ਹੈ। ਵਿਦੇਸ਼ ਸਕੱਤਰ ਨੇ ਕਿਹਾ ਕਿ ਭਾਰਤ ਸਾਰੇ ਹਿੱਸੇਦਾਰਾਂ ਦੇ ਸੰਪਰਕ ‘ਚ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ ਅਤੇ ਯੂਕਰੇਨ ਦੇ ਰਾਸ਼ਟਰਪਤੀਆਂ ਨਾਲ ਗੱਲਬਾਤ ਕੀਤੀ। ਵਿਦੇਸ਼ ਮੰਤਰੀ ਵੀ ਸਾਰੇ ਵਾਰਤਾਕਾਰਾਂ ਦੇ ਸੰਪਰਕ ‘ਚ ਹਨ।

Leave a Reply

Your email address will not be published.