ਚੰਡੀਗੜ੍ਹ- ਅੱਜ ਉੱਤਰ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਲਈ ਆਖਰੀ ਗੇੜ ਮੁੱਕਣ ਦੇ ਬਾਅਦ ਵੱਖ-ਵੱਖ ਮੀਡੀਆ ਚੈਨਲਾਂ ਨੇ ਜਦੋਂ ਐਗਜਿ਼ਟ ਪੋਲ ਪੇਸ਼ ਕੀਤੇ ਤਾਂ ਇਨ੍ਹਾਂ ਦੀ ਆਮ ਰਿਪੋਰਟ ਮੁਤਾਬਕ ਪੰਜਾਬਵਿੱਚਆਮ ਆਦਮੀ ਪਾਰਟੀ ਨੂੰ ਬਹੁਮੱਤ ਮਿਲਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ।
ਵੱਖ-ਵੱਖ ਮੀਡੀਆ ਚੈਨਲਾਂ ਵੱਲੋਂ ਪੇਸ਼ ਕੀਤੇ ਐਗਜਿ਼ਟ ਪੋਲ ਦੇ ਮੁਤਾਬਕ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ 41 ਫੀਸਦੀ ਵੋਟਾਂ ਮਿਲਣ ਦੀ ਉਮੀਦ ਹੈ, ਜਿਸ ਨਾਲ ਇਸ ਪਾਰਟੀ ਨੂੰ 76 ਤੋਂ 90 ਸੀਟਾਂ ਮਿਲ ਸਕਦੀਆਂ ਹਨ, ਜਦਕਿ ਕਾਂਗਰਸ 28 ਫੀਸਦੀ ਵੋਟਾਂ ਮਿਲਣ ਦੀ ਸੰਭਾਵਨਾ ਹੋਣ ਨਾਲ ਉਹ 19 ਤੋਂ 31 ਸੀਟਾਂ ਜਿੱਤ ਸਕਦੀ ਹੈ। ਅਕਾਲੀ ਦਲ ਨੂੰ ਮਸਾਂ 19 ਫੀਸਦੀ ਵੋਟਾਂ ਮਿਲਣ ਦੀ ਸੰਭਾਵਨਾ ਨਾਲ ਉਹ 7 ਤੋਂ 11 ਸੀਟਾਂ ਜਿੱਤ ਸਕਦਾ ਹੈ ਤੇ ਭਾਜਪਾ ਨੂੰ 7 ਫੀਸਦੀ ਵੋਟਾਂ ਮਿਲਣ ਦੀ ਸੰਭਾਵਨਾ ਨਾਲ ਇਹ ਪਾਰਟੀ 1 ਤੋਂ 4 ਸੀਟਾਂ ਜਿੱਤਣਤੱਕ ਸੀਮਤ ਰਹਿ ਸਕਦੀ ਹੈ।
ਵਰਨਣ ਯੋਗ ਹੈ ਕਿ ਪੰਜਾਬਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਵਿਚਾਲੇ ਮੁੱਖ ਮੁਕਾਬਲੇ ਦੀ ਚਰਚਾ ਚੱਲ ਰਹੀ ਹੈ ਤੇ ਅਕਾਲੀ ਦਲ ਬਾਰੇ ਕਿਹਾ ਜਾਂਦਾ ਹੈ ਕਿ ਭਾਜਪਾ ਨਾਲ ਗੱਠਜੋੜ ਕਰਕੇ ਸਰਕਾਰ ਬਣਾ ਸਕਦਾ ਹੈ।ਐਗਜਿ਼ਟ ਰਿਪੋਰਟਾਂ ਮੁਤਾਬਕ ਭਾਜਪਾ ਨੂੰ ਸਭ ਤੋਂ ਘੱਟ 7 ਫੀਸਦੀ ਸੀਟਾਂ ਮਿਲਣ ਦੀ ਸੰਭਾਵਨਾ ਤੋਂ ਸਾਫ ਹੁੰਦਾ ਹੈ ਕਿ ਉਹ ਹੋਰਨਾਂ ਪਾਰਟੀਆਂ ਨਾਲ ਗੱਠਜੋੜ ਕਰਕੇ ਪੰਜਾਬਵਿੱਚ ਆਪਣਾ ਅਕਸ ਬਚਾਉਣ ਦਾ ਯਤਨ ਕਰ ਸਕਦੀ ਹੈ। ਇਸ ਦੇ ਬਾਵਜੂਦ ਅਸਲੀ ਨਤੀਜਾ 10 ਮਾਰਚ ਨੂੰ ਪਤਾ ਲੱਗੇਗਾ ਕਿ ਕਿਹੜੀ ਪਾਰਟੀ ਸੱਤਾਸੰਭਾਲਦੀ ਹੈ।
ਇਸ ਦੌਰਾਨ ਅੱਜ ਆਏਐਗਜਿ਼ਟ ਪੋਲ ਮੁਤਾਬਕ ਉੱਤਰ ਪ੍ਰਦੇਸ਼ ਵਿੱਚ ਇੱਕ ਵਾਰ ਫਿਰ ਭਾਰਤੀ ਜਨਤਾ ਪਾਰਟੀ ਬਹੁਮੱਤ ਨਾਲ ਸਰਕਾਰ ਬਣਾਉਂਦੀ ਜਾਪਦੀ ਹੈ।ਐਗਜਿ਼ਟ ਪੋਲ ਮੁਤਾਬਕ ਉਸ ਰਾਜ ਵਿੱਚ ਭਾਜਪਾ ਪੂਰਨ ਬਹੁਮੱਤ ਲਵੇ ਤਾਂ 37 ਸਾਲ ਪਿੱਛੋਂ ਪਹਿਲੀ ਵਾਰ ਕੋਈ ਪਾਰਟੀ ਉੱਤਰ ਪ੍ਰਦੇਸ਼ ਵਿੱਚ ਲਗਾਤਾਰ ਦੂਸਰੀ ਸਰਕਾਰ ਬਣਾਏਗੀ।ਇੰਡੀਆ ਟੁਡੇ (ਐਕਸਿਸ ਮਾਏ) ਦੇ ਐਗਜਿ਼ਟ ਪੋਲ ਮੁਤਾਬਕ ਭਾਜਪਾ ਨੂੰ 288-326 ਸੀਟਾਂ ਮਿਲਣ ਦੀ ਆਸ ਹੈ, ਸਮਾਜਵਾਦੀ ਪਾਰਟੀ ਦੀਆਂ ਸੀਟਾਂ ਵਧ ਕੇ 71-101 ਹੋ ਸਕਦੀਆਂ ਹਨ ਅਤੇ ਕਾਂਗਰਸ ਨੂੰ 01-03 ਸੀਟਾਂ ਤੇ ਬਹੁਜਨ ਸਮਾਜ ਪਾਰਟੀ ਨੂੰ 03-09 ਸੀਟਾਂ ਮਿਲਣ ਦੇ ਆਸਾਰ ਹਨ।ਇੱਕ ਹੋਰ ਚੈਨਲ ਦੇ ਐਗਜਿ਼ਟ ਪੋਲ ਦੇ ਅਨੁਸਾਰ ਭਾਜਪਾ ਨੂੰ 224 ਸੀਟਾਂ, ਸਮਾਜਵਾਦੀ ਪਾਰਟੀ ਨੂੰ 151, ਕਾਂਗਰਸ ਨੂੰ 9 ਅਤੇ ਬਸਪਾ ਨੂੰ 14 ਸੀਟਾਂ ਮਿਲ ਸਕਦੀਆਂ ਹਨ।
ਤੀਸਰੇ ਪਾਸੇ ਉੱਤਰਾਖੰਡਦੇ ਐਗਜਿ਼ਟ ਪੋਲ ਮੁਤਾਬਕ ਵੀ ਭਾਜਪਾ ਉਸ ਰਾਜ ਮੁੜ ਕੇ ਸਰਕਾਰ ਬਣਾ ਸਕਦੀ ਹੈ, ਪਰ ਉਸ ਨੂੰ ਕਾਂਗਰਸ ਤੋਂ ਸਖ਼ਤ ਟੱਕਰ ਮਿਲ ਰਹੀ ਹੈ ।ਐਗਜਿ਼ਟ ਪੋਲ ਮੁਤਾਬਕਉੱਤਰਾਖੰਡਵਿੱਚ ਭਾਜਪਾ ਨੂੰ 36 ਤੋਂ 46 ਸੀਟਾਂ ਅਤੇ ਕਾਂਗਰਸ ਨੂੰ 20-30 ਸੀਟਾਂ ਮਿਲਣ ਦੀ ਸੰਭਾਵਨਾ ਹੈ। ਇੱਕ ਹੋਰ ਪੋਲ ਦੇ ਮੁਤਾਬਕ ਕਾਂਗਰਸ ਨੂੰ 24, ਭਾਜਪਾ ਨੂੰ 43 ਅਤੇ ਹੋਰਨਾਂ ਨੂੰ 3 ਸੀਟਾਂ ਮਿਲਣ ਦੀ ਆਸ ਹੈ।
ਗੋਆਵਿੱਚ ਭਾਜਪਾ ਨੂੰ ਝਟਕਾ ਲੱਗ ਸਕਦਾ ਹੈ। ਇੰਡੀਆ ਟੂਡੇ (ਐਕਸਿਸ ਮਾਏ) ਮੁਤਾਬਕਗੋਆਵਿੱਚ ਭਾਜਪਾ ਨੂੰ 14-18 ਸੀਟਾਂ, ਕਾਂਗਰਸ ਨੂੰ 15-20, ਮਹਾਰਾਸ਼ਟਰਵਾਦੀ ਗੋਮਾਂਤਕ ਪਾਰਟੀ ਨੂੰ 02-05 ਅਤੇ ਹੋਰਨਾਂ ਨੂੰ 2 ਸੀਟਾਂ ਮਿਲਣ ਦੀ ਆਸ ਹੈ। ਨਿਊਜ਼ 18 ਇੰਡੀਆ ਦੇ ਮੁਤਾਬਕਭਾਜਪਾ ਨੂੰ 17, ਕਾਂਗਰਸ ਨੂੰ 16, ਐੱਮਜੀਪੀ ਨੂੰ 2 ਅਤੇ ਹੋਰਨਾਂ ਨੂੰ 7 ਸੀਟਾਂ ਮਿਲ ਸਕੀਆਂ ਹਨ। ਏਬੀਪੀ ਅਤੇ ਸੀ-ਵੋਟਰ ਦੇ ਅਨੁਸਾਰਭਾਜਪਾ ਨੂੰ 13 ਤੋਂ 17 ਸੀਟਾਂ, ਕਾਂਗਰਸ ਨੂੰ 12 ਤੋਂ 16, ਆਮ ਆਦਮੀ ਪਾਰਟੀ ਨੂੰ 01-05 ਅਤੇ ਹੋਰਨਾਂ ਨੂੰ 10 ਸੀਟਾਂ ਮਿਲਣ ਦੀ ਸੰਭਾਵਨਾ ਹੈ।
ਮਣੀਪੁਰ ਵਿੱਚ ਫਿਰ ਐੱਨ ਡੀ ਏ ਸਰਕਾਰ ਬਣ ਸਕਦੀ ਹੈ। ਇੰਡੀਆ ਟੁਡੇ (ਐਕਸਿਸ ਮਾਏ) ਦੇ ਮੁਤਾਬਕ ਓਥੇ ਭਾਜਪਾ ਨੂੰ 33-43 ਸੀਟਾਂ, ਕਾਂਗਰਸ ਨੂੰ 4-8 ਅਤੇ ਐੱਨ ਪੀ ਐੱਫ ਨੂੰ 6-15 ਸੀਟਾਂ ਮਿਲਣ ਦੀ ਆਸ ਹੈ।
ਐਗਜਿ਼ਟ ਪੋਲ ਮੁਤਾਬਕ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਪੂਰਾ ਬਹੁਮੱਤ ਮਿਲਣ ਦੀ ਸੰਭਾਵਨਾ
