ਸ੍ਰੀ ਮੁਕਤਸਰ ਸਾਹਿਬ : ਸੂਬੇ ਦੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਸਿਆਸਤ ਦੇ ਬਾਬਾ ਬੋਹੜ ਮੰਨੇ ਜਾਂਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲੰਬੀ ਹਲਕੇ ਤੋਂ ਚੋਣ ਹਾਰ ਗਏ ਹਨ। ਉਨ੍ਹਾਂ ਨੂੰ ‘ਆਪ’ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਮਾਤ ਦਿੱਤੀ। ‘ਆਪ’ ਉਮੀਦਾਵਰ ਗੁਰਮੀਤ ਸਿੰਘ ਖੁੱਡੀਆਂ 11396 ਵੋਟਾਂ ਨਾਲ ਜੇਤੂ ਰਹੇ। ਐਲਾਨੇ ਗਏ ਨੀਤਜੇ ਅਨੁਸਾਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ 66313 ਵੋਟਾਂ ਮਿਲੀਆਂ ਜਦਕਿ ਸ੍ਰੋਮਣੀ ਅਕਾਲੀ ਦਲ ਬਸਪਾ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਬਾਦਲ ਨੂੰ 54917 ਵੋਟਾਂ ਮਿਲੀਆਂ। ਜਦਕਿ ਕਾਂਗਰਸੀ ਉਮੀਦਵਾਰ ਜਗਪਾਲ ਸਿੰਘ ਅਬੁਲਾ ਖੁਰਾਣਾ ਨੂੰ ਸਿਰਫ 10136 ਵੋਟਾਂ ਹੀ ਮਿਲ ਸਕੀਆਂ। ਜ਼ਿਕਰਯੋਗ ਹੈ ਕਿ ਗੁਰਮੀਤ ਸਿੰਘ ਖੁੱਡੀਆਂ ਚੋਣਾਂ ਤੋਂ ਕੁਝ ਦਿਨ ਪਹਿਲਾਂ ਹੀ ਕਾਂਗਰਸ ਨੂੰ ਅਲਵਿਦਾ ਆਖ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ ਸਨ। ਲੰਬੀ ਹਲਕੇ ’ਚ ਸਾਬਾਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹਾਰਨ ਨਾਲ ਵੱਡਾ ਸਿਆਸੀ ਬਦਲਾਅ ਸਾਹਮਣੇ ਆਇਆ।
ਜ਼ਿਲ੍ਹੇ ਦੇ ਸਿਰਫ਼ ਗਿੱਦੜਬਾਹਾ ਹਲਕੇ ਤੋਂ ਅਕਾਲੀ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਅੱਗੇ ਚੱਲ ਰਹੇ ਹਨ। ਪਹਿਲੇ ਗੇੜ ਦੀ ਗਿਣਤੀ ਵਿੱਚ ‘ਆਪ’ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆ 1416 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਇਸ ਪਹਿਲੇ ਗੇੜ ਵਿੱਚ ‘ਆਪ’ ਦੇ ਗੁਰਮੀਤ ਸਿੰਘ ਖੁੱਡੀਆ ਨੂੰ 4631 ਵੋਟਾਂ ਮਿਲੀਆਂ ਹਨ। ਜਦਕਿ ਪ੍ਰਕਾਸ਼ ਸਿੰਘ ਬਾਦਲ ਨੂੰ 3215 ਵੋਟਾਂ ਮਿਲੀਆਂ। ਜਦਕਿ ਕਾਂਗਰਸ ਦੇ ਜਗਪਾਲ ਸਿੰਘ ਅਬੁਲ ਖੁਰਾਣਾ ਨੂੰ 855 ਵੋਟਾਂ ਮਿਲੀਆਂ। ਭਾਜਪਾ ਦੇ ਉਮੀਦਵਾਰ ਰਾਕੇਸ਼ ਢੀਂਗਰਾ ਨੂੰ 125 ਵੋਟਾਂ ਮਿਲੀਆਂ। ਸ੍ਰੀ ਮੁਕਤਸਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਪਹਿਲੇ ਗੇੜ ਵਿੱਚ ਅੱਗੇ ਚੱਲ ਰਹੇ ਹਨ। ਕਾਕਾ ਬਰਾੜ ਨੂੰ ਪਹਿਲੇ ਗੇੜ ਵਿੱਚ 5017 ਵੋਟਾਂ ਮਿਲੀਆਂ। ਜਦਕਿ ਅਕਾਲੀ ਦਲ ਦੇ ਉਮੀਦਵਾਰ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੂੰ 3832 ਅਤੇ ਕਾਂਗਰਸ ਦੀ ਕਰਨ ਕੌਰ ਬਰਾੜ ਨੂੰ 881 ਵੋਟਾਂ ਮਿਲੀਆਂ। ਇਸੇ ਤਰ੍ਹਾਂ ਮਲੋਟ ਰਾਖਵੇਂ ਹਲਕੇ ਤੋਂ ‘ਆਪ’ ਦੀ ਡਾ: ਬਲਜੀਤ ਕੌਰ ਅਕਾਲੀ-ਬਸਪਾ ਉਮੀਦਵਾਰ ਹਰਪ੍ਰੀਤ ਸਿੰਘ ਤੋਂ 2005 ਵੋਟਾਂ ਨਾਲ ਅੱਗੇ ਚੱਲ ਰਹੀ ਹੈ। ਡਾ: ਬਲਜੀਤ ਕੌਰ ਨੂੰ 4792, ਹਰਪ੍ਰੀਤ ਸਿੰਘ ਨੂੰ 2787 ਅਤੇ ਕਾਂਗਰਸ ਦੀ ਰੁਪਿੰਦਰ ਕੌਰ ਰੂਬੀ ਨੂੰ 1245 ਵੋਟਾਂ ਮਿਲੀਆਂ | ਜਦਕਿ ਗਿੱਦੜਬਾਹਾ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਪਿੱਛੇ ਚੱਲ ਰਹੇ ਹਨ। ਇੱਥੇ ਅਕਾਲੀ-ਬਸਪਾ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਪਹਿਲੇ ਗੇੜ ਵਿੱਚ ਅੱਗੇ ਚੱਲ ਰਹੇ ਹਨ। ਹਰਦੀਪ ਡਿੰਪੀ ਢਿੱਲੋਂ ਨੂੰ ਪਹਿਲੇ ਗੇੜ ਵਿੱਚ 4010 ਵੋਟਾਂ ਮਿਲੀਆਂ। ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ 3848 ਵੋਟਾਂ ਮਿਲੀਆਂ ਹਨ। ਜਦਕਿ ਤੀਜੇ ਨੰਬਰ ‘ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰਿਤਪਾਲ ਸ਼ਰਮਾ ਚੱਲ ਰਹੇ ਹਨ। ਉਨ੍ਹਾਂ ਨੂੰ 3724 ਵੋਟਾਂ ਮਿਲੀਆਂ ਹਨ।