ਮੁਸ਼ਕਲਾਂ ‘ਚ ਘਿਰੇ ਇਮਰਾਨ, ਇਕੋ ਦਿਨ ਕੇਂਦਰ ਤੇ ਪੰਜਾਬ ‘ਚ ਬਹੁਮਤ ਕਰਨਾ ਪਵੇਗਾ ਸਾਬਤ

Pakistan Politics Crisis: ਪਾਕਿਸਤਾਨ (Pakistan) ਦੇ ਪ੍ਰਧਾਨ ਮੰਤਰੀ ਇਮਰਾਨ ਖਾਨ (Prime Minister Imran Khan) ਨੇ ਇਕੋ ਦਿਨ ਸੈਮੀਫਾਈਨਲ ਅਤੇ ਫਾਈਨਲ ਖੇਡਣਾ ਹੈ। ਇਮਰਾਨ ਖਾਨ ਨੂੰ ਅੱਜ ਕੇਂਦਰ ਸਰਕਾਰ ਨੂੰ ਬਚਾਉਣ ਦੇ ਨਾਲ-ਨਾਲ ਪੰਜਾਬ ਸੂਬੇ ( Punjab State) ਵਿੱਚ ਆਪਣਾ ਬਹੁਮਤ ਸਾਬਤ ਕਰਨਾ ਹੈ। ਬਹੁਮਤ ਸਾਬਤ ਕਰਨ ਤੋਂ ਪਹਿਲਾਂ ਇਮਰਾਨ ਖਾਨ ਲਈ ਉਨ੍ਹਾਂ ਦੀ ਪਾਰਟੀ ਪੀਟੀਆਈ ਦੇ ਸਮਰਥਕ ਰਾਤ ਭਰ ਸੜਕਾਂ ‘ਤੇ ਪ੍ਰਦਰਸ਼ਨ ਕਰਦੇ ਰਹੇ।

ਉਸਮਾਨ ਬੁਜ਼ਦਾਰ ਦਾ ਅਸਤੀਫਾ ਮਨਜ਼ੂਰ
ਅੱਜ ਇਮਰਾਨ ਦੀ ਪਾਰਟੀ ਅਤੇ ਉਸ ਦੇ ਸਹਿਯੋਗੀਆਂ ਨੂੰ ਪਾਕਿਸਤਾਨ ਦੀ ਪੰਜਾਬ ਅਸੈਂਬਲੀ ਵਿੱਚ ਆਪਣਾ ਬਹੁਮਤ ਸਾਬਤ ਕਰਨਾ ਹੈ। ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਉਸਮਾਨ ਬੁਜ਼ਦਾਰ ਦਾ ਅਸਤੀਫਾ ਸ਼ੁੱਕਰਵਾਰ ਨੂੰ ਸਵੀਕਾਰ ਕਰ ਲਿਆ ਗਿਆ। ਹੁਣ ਸੂਬੇ ਦੇ ਨਵੇਂ ਮੁੱਖ ਮੰਤਰੀ ਦੀ ਚੋਣ ਹੋਣੀ ਹੈ, ਇਸਦੇ ਲਈ ਇਮਰਾਨ ਖਾਨ ਨੂੰ ਵਿਧਾਨ ਸਭਾ ਵਿੱਚ ਆਪਣਾ ਬਹੁਮਤ ਸਾਬਤ ਕਰਨਾ ਹੋਵੇਗਾ।

Sunil Verma

Learn More →

Leave a Reply

Your email address will not be published.

YouTube
Instagram
WhatsApp
Snapchat