• Tue. May 17th, 2022

Desh Punjab Times

Leading South Asian Newspaper of BC

ਰੂਸ ਦਾ ਦੋ ਟੁੱਕ ਐਲਾਨ ਭਾਰਤ ਦੀ ਵਿਦੇਸ਼ ਨੀਤੀ ਆਜ਼ਾਦ ਹੈ, ਅਸੀਂ ਹਰ ਸਪਲਾਈ ਦੇਣ ਲਈ ਤਿਆਰ ਹਾਂ

BySunil Verma

Apr 3, 2022

ਨਵੀਂ ਦਿੱਲੀ- ਭਾਰਤ ਦੇ ਦੋ ਦਿਨਾਂ ਦੌਰੇ ਉੱਤੇ ਆਏ ਹੋਏ ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਅੱਜ ਸ਼ੁੱਕਰਵਾਰ ਨੂੰ ਕਿਹਾ ਕਿ ਅਮਰੀਕਾ ਹੋਰਨਾਂ ਨੂੰ ਆਪਣੀ ਕੂਟਨੀਤੀ ਉੱਤੇ ਚੱਲਣਨੂੰ ਮਜਬੂਰ ਕਰ ਰਿਹਾ ਹੈ, ਪਰ ਮੇਰੀ ਰਾਏ ਹੈ ਕਿ ਇਸ ਦਬਾਅ ਨਾਲ ਭਾਰਤ ਤੇ ਰੂਸ ਦੀ ਸਾਂਝ ਉੱਤੇ ਅਸਰ ਨਹੀਂ ਪਵੇਗਾ। ਭਾਰਤ ਦੀ ਵਿਦੇਸ਼ ਨੀਤੀ ਇਸਦੇਸ਼ ਦੇ ਹਿੱਤਾਂ ਉੱਤੇ ਆਧਾਰਤ ਹੈ, ਇਹ ਚੰਗੇ ਤੇ ਵਫ਼ਾਦਾਰ ਦੋਸਤ ਬਣਾਉਂਦਾ ਹੈ।ਰੂਸ ਤੇ ਭਾਰਤ ਦੇ ਬਹੁਤ ਚੰਗੇ ਸਬੰਧ ਹਨ, ਭਾਰਤ ਸਾਡੇ ਤੋਂ ਜੋ ਵੀ ਖਰੀਦਣਾ ਚਾਹੇ, ਅਸੀਂ ਦੇਣ ਨੂੰ ਤਿਆਰ ਹਾਂ।
ਇਸ ਵਕਤ ਜਦੋਂ ਦੁਨੀਆ ਭਰਨੂੰ ਤੇਲ ਦੀਆਂ ਕੀਮਤਾਂ ਨੇ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ,ਰੂਸੀ ਵਿਦੇਸ਼ ਮੰਤਰੀ ਲਾਵਰੋਵ ਦਾ ਇਹ ਐਲਾਨ ਭਾਰਤ ਲਈ ਬਹੁਤ ਮਹੱਤਵਪੂਰਨ ਹੈ। ਸਰਗੇਈ ਲਾਵਰੋਵ ਨੇ ਅਸਿੱਧੇ ਤੌਰ ਉੱਤੇ ਅਮਰੀਕਾ ਉੱਤੇ ਵਾਰ ਕਰਦੇ ਹੋਏ ਕਿਹਾ ਕਿ ਭਾਰਤ ਨੂੰ ਉਸ ਸਿਸਟਮਦਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ, ਜਿਸ ਦੇ ਆਗੂ ਰਾਤੋ-ਰਾਤ ਤੁਹਾਡਾ ਪੈਸਾ ਚੋਰੀ ਕਰ ਲੈਂਦੇ ਹਨ।ਰੂਸ-ਯੂਕਰੇਨਜੰਗ ਰੋਕਣ ਲਈ ਭਾਰਤ ਦੇ ਵਿਚੋਲੇ ਬਣਨ ਦੀ ਸੰਭਾਵਨਾਦੇ ਬਾਰੇਰੂਸੀ ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਮਹੱਤਵਪੂਰਨ ਦੇਸ਼ ਹੈ, ਉਹ ਏਦਾਂ ਕਰ ਸਕਦਾ ਹੈ। ਯੂਕਰੇਨ ਸੰਕਟ ਦੌਰਾਨ ਭਾਰਤ ਨੂੰ ਤੇਲ ਸਪਲਾਈ ਅਤੇ ਭੁਗਤਾਨ ਬਾਰੇ ਪੁੱਛੇ ਜਾਣ ਉੱਤੇਰੂਸੀ ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਸਾਡੇ ਤੋਂ ਕੁਝ ਵੀ ਖਰੀਦਣਾ ਚਾਹੁੰਦਾ ਹੈ ਤਾਂ ਅਸੀਂ ਗੱਲਬਾਤ ਕਰਨ ਅਤੇ ਮੰਨਣਯੋਗ ਸਹਿਯੋਗ ਲਈ ਤਿਆਰ ਹਾਂ। ਵਿਦੇਸ਼ ਨੀਤੀਬਾਰੇ ਸਰਗੇਈ ਲਾਵਰੋਵ ਨੇ ਕਿਹਾ ਕਿ ਭਾਰਤ ਕਿਸੇ ਦਬਾਅ ਹੇਠ ਫੈਸਲੇ ਨਹੀਂ ਲੈਂਦਾ, ਇਸ ਦੀ ਵਿਦੇਸ਼ ਨੀਤੀ ਸਿਧਾਂਤਾਂ ਉੱਤੇ ਆਧਾਰਤ ਹੋਣ ਕਾਰਨ ਭਾਰਤ ਅਤੇ ਰੂਸ ਦੇ ਦੋਸਤਾਨਾ ਸਬੰਧ ਅਤੇ ਦੋਵਾਂ ਦੀ ਚੰਗੀ ਰਣਨੀਤਕ ਸਾਂਝ ਹੈ, ਜਿਸ ਨਾਲ ਦੋਵੇਂ ਇਕ ਦੂਜੇ ਦੀ ਮਦਦ ਕਰਦੇ ਹਨ।

Leave a Reply

Your email address will not be published.