Russia Ukraine War : ਪੂਰਬੀ ਯੂਕਰੇਨ ‘ਤੇ ਕਬਜ਼ਾ ਕਰਨਾ ਚਾਹੁੰਦਾ ਹੈ ਰੂਸ, ਅਮਰੀਕੀ ਰਾਜਦੂਤ ਦਾ ਦਾਅਵਾ

ਜੇਐੱਨਐੱਨ, ਕੀਵ : ਅਮਰੀਕਾ ਦੇ ਇਕ ਚੋਟੀ ਦੇ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਰੂਸ ਇਸ ਮਹੀਨੇ ਪੂਰਬੀ ਯੂਕਰੇਨ ਦੇ ਵੱਡੇ ਹਿੱਸੇ ‘ਤੇ ਕਬਜ਼ਾ ਕਰਨਾ ਚਾਹੁੰਦਾ ਹੈ। ਇਹ ਦੱਖਣੀ ਸ਼ਹਿਰ ਖੇਰਸਨ ਨੂੰ ਇੱਕ ਸੁਤੰਤਰ ਖੇਤਰ ਵਜੋਂ ਮਾਨਤਾ ਦੇਣ ਦੀ ਵੀ ਤਿਆਰੀ ਕਰ ਰਿਹਾ ਹੈ। ਇੱਥੇ ਰੂਸੀ ਫ਼ੌਜ ਨੇ ਖਾਰਕੀਵ ‘ਤੇ ਫਿਰ ਤੋਂ ਬੰਬਾਰੀ ਕੀਤੀ ਹੈ। ਪੂਰਬੀ ਯੂਕਰੇਨ ਦੇ ਕਈ ਸ਼ਹਿਰਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ। ਜਦੋਂ ਕਿ ਡੋਨੇਟਸਕ ਦੇ ਗਵਰਨਰ ਨੇ ਕਿਹਾ ਕਿ ਮੰਗਲਵਾਰ ਨੂੰ ਇੱਥੇ ਰੂਸੀ ਬੰਬਾਰੀ ਵਿੱਚ ਨੌਂ ਨਾਗਰਿਕ ਮਾਰੇ ਗਏ।

ਯੂਰਪ ਵਿਚ ਸੁਰੱਖਿਆ ਅਤੇ ਸਹਿਯੋਗ ਸੰਗਠਨ ਲਈ ਅਮਰੀਕੀ ਰਾਜਦੂਤ ਮਾਈਕਲ ਕਾਰਪੇਂਟਰ ਨੇ ਸੋਮਵਾਰ ਨੂੰ ਇਹ ਦਾਅਵਾ ਕੀਤਾ। ਉਸਨੇ ਕਿਹਾ ਕਿ ਅਮਰੀਕਾ ਅਤੇ ਹੋਰ ਦੇਸ਼ਾਂ ਨੂੰ ਸੂਚਨਾ ਮਿਲੀ ਹੈ ਕਿ ਰੂਸ ਅਖੌਤੀ ਡੋਨੇਟਸਕ ਅਤੇ ਲੁਹਾਨਸਕ ਗਣਰਾਜਾਂ ਵਿੱਚ ਝੂਠੇ ਜਨਮਤ ਸੰਗ੍ਰਹਿ ਕਰਵਾਉਣ ਦੀ ਯੋਜਨਾ ਬਣਾ ਰਿਹਾ ਹੈ। ਅਜਿਹੇ ਸੰਕੇਤ ਮਿਲੇ ਹਨ ਕਿ ਰੂਸ ਖੇਰਸਨ ਸ਼ਹਿਰ ਵਿੱਚ ਵੀ ਆਜ਼ਾਦ ਵੋਟਿੰਗ ਕਰ ਸਕਦਾ ਹੈ। ਕਾਰਪੇਂਟਰ ਨੇ ਕਿਹਾ, “ਇਸ ਤਰ੍ਹਾਂ ਦੇ ਝੂਠੇ ਜਨਮਤ ਸੰਗ੍ਰਹਿ, ਜਾਅਲੀ ਵੋਟਿੰਗ ਨੂੰ ਜਾਇਜ਼ ਨਹੀਂ ਮੰਨਿਆ ਜਾਵੇਗਾ ਅਤੇ ਨਾ ਹੀ ਯੂਕਰੇਨ ਦੇ ਕਿਸੇ ਵੀ ਖੇਤਰ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਨੂੰ ਜਾਇਜ਼ ਠਹਿਰਾਇਆ ਜਾਵੇਗਾ।”

ਨਿਊਜ਼ ਏਜੰਸੀ ਰਾਇਟਰਜ਼ ਮੁਤਾਬਕ ਰੂਸੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਯੂਕਰੇਨ ਦੇ ਦੱਖਣ-ਪੱਛਮੀ ਸ਼ਹਿਰ ਓਡੇਸਾ ਵਿੱਚ ਅਮਰੀਕਾ ਅਤੇ ਯੂਰਪੀ ਦੇਸ਼ਾਂ ਵੱਲੋਂ ਭੇਜੇ ਗਏ ਡਰੋਨ, ਮਿਜ਼ਾਈਲਾਂ ਅਤੇ ਹਥਿਆਰਾਂ ਨੂੰ ਨਸ਼ਟ ਕਰ ਦਿੱਤਾ ਗਿਆ। ਇਹ ਯੂਕਰੇਨ ਨੂੰ ਸਪਲਾਈ ਕੀਤੇ ਗਏ ਸਨ, ਜਿਨ੍ਹਾਂ ਨੂੰ ਮਿਜ਼ਾਈਲਾਂ ਨਾਲ ਨਸ਼ਟ ਕਰ ਦਿੱਤਾ ਗਿਆ ਸੀ। ਇੱਥੇ ਦੱਸ ਦੇਈਏ ਕਿ ਯੂਕਰੇਨ ਦੇ ਮੈਰੀਪੋਲ ਸ਼ਹਿਰ ਦੇ ਸਟੀਲ ਪਲਾਂਟ ਵਿੱਚ ਅਜੇ ਵੀ 200 ਤੋਂ ਵੱਧ ਲੋਕ ਫਸੇ ਹੋਏ ਹਨ। ਐਤਵਾਰ ਨੂੰ ਇੱਥੋਂ ਕਰੀਬ 100 ਔਰਤਾਂ ਅਤੇ ਬੱਚੇ ਨਿਕਲੇ ਸਨ, ਜਿਨ੍ਹਾਂ ਨੂੰ ਜ਼ਪੋਰੀਜ਼ੀਆ ਸ਼ਹਿਰ ਲਿਜਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਲੋਕਾਂ ਦੇ ਫਸੇ ਹੋਣ ਦੇ ਬਾਵਜੂਦ ਰੂਸੀ ਫੌਜ ਨੇ ਪਲਾਂਟ ‘ਤੇ ਬੰਬਾਰੀ ਕੀਤੀ।

Sunil Verma

Learn More →

Leave a Reply

Your email address will not be published. Required fields are marked *

YouTube
Instagram
WhatsApp
Snapchat