ਕਾਂਗਰਸ ’ਚ ‘ਇਕ ਵਿਅਕਤੀ-ਇਕ ਅਹੁਦਾ’ ਅਤੇ ‘ਇਕ ਪਰਿਵਾਰ-ਇਕ ਟਿਕਟ’ ਦਾ ਫਾਰਮੂਲਾ ਲਾਗੂ

ਉਦੈਪੁਰ: ਕਾਂਗਰਸ ਨੇ ਐਤਵਾਰ ਨੂੰ ਜਥੇਬੰਦਕ ਢਾਂਚੇ ’ਚ ਵੱਡੇ ਸੁਧਾਰਾਂ ਦਾ ਐਲਾਨ ਕਰਦਿਆਂ ‘ਇਕ ਵਿਅਕਤੀ-ਇਕ ਅਹੁਦਾ’ ਅਤੇ ਇਕ ਪਰਿਵਾਰ-ਇਕ ਟਿਕਟ’ ਦਾ ਫਾਰਮੂਲਾ ਲਾਗੂ ਕਰ ਦਿੱਤਾ ਹੈ। ਇਸ ਦੇ ਨਾਲ ਇਹ ਸ਼ਰਤ ਵੀ ਜੁੜੀ ਹੋਵੇਗੀ ਕਿ ਪਰਿਵਾਰ ਦੇ ਕਿਸੇ ਦੂਜੇ ਮੈਂਬਰ ਨੂੰ ਟਿਕਟ ਤਾਂ ਹੀ ਮਿਲੇਗਾ ਜਦੋਂ ਉਸ ਨੇ ਜਥੇਬੰਦੀ ਲਈ ਘੱਟ ਤੋਂ ਘੱਟ ਪੰਜ ਸਾਲ ਕੰਮ ਕੀਤਾ ਹੋਵੇ। ਪਾਰਟੀ ਦੇ ਉਦੈਪੁਰ ਐਲਾਨਨਾਮੇ ’ਚ 50 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਨੂੰ ਜਥੇਬੰਦੀ ਅਤੇ ਟਿਕਟਾਂ ’ਚ 50 ਫ਼ੀਸਦੀ ਹਿੱਸੇਦਾਰੀ ਦੇਣਾ ਵੀ ਸ਼ਾਮਲ ਹੈ। ਕਾਂਗਰਸ ਨੇ ਤਿੰਨ ਦਿਨਾਂ ਚਿੰਤਨ ਸ਼ਿਵਿਰ ’ਚ ਆਉਂਦੀਆਂ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਲਈ ਪਾਰਟੀ ਨੂੰ ਤਿਆਰ ਕਰਨ ਵਾਸਤੇ ਕਮਰ ਕੱਸੇ ਕਰ ਲਏ ਹਨ। ਪਾਰਟੀ ਨੇ ਇਹ ਵੀ ਫ਼ੈਸਲਾ ਲਿਆ ਹੈ ਕਿ ਕੋਈ ਵੀ ਆਗੂ ਪੰਜ ਸਾਲ ਤੋਂ ਜ਼ਿਆਦਾ ਸਮੇਂ ’ਤੇ ਇਕ ਅਹੁਦੇ ’ਤੇ ਤਾਇਨਾਤ ਨਹੀਂ ਰਹੇਗਾ ਤਾਂ ਜੋ ਨਵੇਂ ਲੋਕਾਂ ਨੂੰ ਮੌਕਾ ਦਿੱਤਾ ਜਾ ਸਕੇ। ਪਾਰਟੀ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਸਿਆਸੀ ਚੁਣੌਤੀਆਂ ਦੇ ਟਾਕਰੇ ਲਈ ਕਾਂਗਰਸ ਵਰਕਿੰਗ ਕਮੇਟੀ ’ਚ ਸਲਾਹਕਾਰ ਗਰੁੱਪ ਬਣਾਇਆ ਜਾਵੇਗਾ। ਆਪਣੇ ਸਮਾਪਤੀ ਭਾਸ਼ਣ ’ਚ ਸੋਨੀਆ ਨੇ ਐਲਾਨ ਕੀਤਾ ਕਿ ਜਥੇਬੰਦਕ ਸੁਧਾਰ ਸ਼ੁਰੂ ਕਰਨ ਲਈ ਟਾਸਕ ਫੋਰਸ ਬਣਾਈ ਜਾਵੇਗੀ। ਇਸ ਤੋਂ ਪਹਿਲਾਂ ਨਾਰਾਜ਼ ਧੜੇ ਦੇ 23 ਆਗੂਆਂ ਨੇ ਜਥੇਬੰਦਕ ਸੁਧਾਰਾਂ ਦੀ ਮੰਗ ਕੀਤੀ ਸੀ। ਸੋਨੀਆ ਨੇ ਕਿਹਾ ਕਿ ਕਾਂਗਰਸ ਵੱਲੋਂ ਲੋਕਾਂ ਨੂੰ ਪਾਰਟੀ ਨਾਲ ਜੋੜਨ ਲਈ 2 ਅਕਤੂਬਰ ਨੂੰ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ‘ਭਾਰਤ ਜੋੜੋ ਯਾਤਰਾ’ ਸ਼ੁਰੂ ਕੀਤੀ ਜਾਵੇਗੀ। ਪਾਰਟੀ ਵੱਲੋਂ 15 ਜੂਨ ਤੋਂ ਜ਼ਿਲ੍ਹਾ ਪੱਧਰ ’ਤੇ ‘ਜਨ ਜਾਗਰਣ ਯਾਤਰਾ’ ਵੀ ਸ਼ੁਰੂ ਕੀਤੀ ਜਾਵੇਗੀ। ਕਾਂਗਰਸ ਨੇ ਹਮਖ਼ਿਆਲ ਪਾਰਟੀਆਂ ਨਾਲ ਸੰਪਰਕ ਸਥਾਪਤ ਕਰਨ ਦੀ ਵਚਨਬੱਧਤਾ ਵੀ ਦੁਹਰਾਈ ਅਤੇ ਕਿਹਾ ਕਿ ਉਸ ਨੇ ਸਿਆਸੀ ਹਾਲਾਤ ਮੁਤਾਬਕ ਗੱਠਜੋੜ ਦਾ ਬਦਲ ਖੁੱਲ੍ਹਾ ਰਖਿਆ ਹੋਇਆ ਹੈ। ਚਿੰਤਨ ਸ਼ਿਵਿਰ ਦੌਰਾਨ ਉਦੈਪੁਰ ਨਵ ਸੰਕਲਪ ਜਾਰੀ ਕੀਤਾ ਗਿਆ ਜਿਸ ’ਚ ਸਿਆਸੀ ਮੁੱਦਿਆਂ, ਜਥੇਬੰਦੀ ਨਾਲ ਜੁੜੇ ਵਿਸ਼ਿਆਂ, ਪਾਰਟੀ ਅੰਦਰ ਸੁਧਾਰਾਂ, ਕਮਜ਼ੋਰ ਤਬਕਿਆਂ ਨੂੰ ਮੁੜ ਤੋਂ ਨਾਲ ਜੋੜਨ, ਨੌਜਵਾਨਾਂ, ਵਿਦਿਆਰਥੀਆਂ ਅਤੇ ਆਰਥਿਕ ਮੁੱਦਿਆਂ ’ਤੇ ਪਾਰਟੀ ਦਾ ਨਜ਼ਰੀਆ ਸਾਹਮਣੇ ਰੱਖਿਆ ਗਿਆ।

Sunil Verma

Learn More →

Leave a Reply

Your email address will not be published.

YouTube
Instagram
WhatsApp
Snapchat