ਚੰਡੀਗਡ਼੍ਹ : ਨਵਜੋਤ ਸਿੰਘ ਸਿੱਧੂ ਦੀ ਵਿੱਦਿਅਕ ਯੋਗਤਾ ’ਤੇ ਸਵਾਲ ਖਡ਼੍ਹੇ ਹੋ ਗਏ ਹਨ। ਇਹ ਸਵਾਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਐਡਵੋਕੇਟ ਹੇਮੰਤ ਕੁਮਾਰ ਨੇ ਉਠਾਇਆ ਹੈ। ਹੇਮੰਤ ਕੁਮਾਰ ਨੇ ਸਵਾਲ ਕੀਤਾ ਹੈ ਕਿ ਕੀ ਨਵਜੋਤ ਸਿੰਘ ਸਿੱਧੂ ਲਾਅ ਗ੍ਰੈਜੂਏਟ ਹਨ? ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਲੋਕ ਸਭਾ ਅਤੇ ਰਾਜ ਸਭਾ ਦੀ ਅਧਿਕਾਰਤ ਵੈੱਬਸਾਈਟ ’ਤੇ ਨਵਜੋਤ ਸਿੱਧੂ ਦਾ ਬਾਇਓਡਾਟਾ ਚੈੱਕ ਕੀਤਾ। ਉਨ੍ਹਾਂ ਦੇਖਿਆ ਕਿ ਵੈੱਬਸਾਈਟ ’ਤੇ ਸਿੱਧੂ ਦੀ ਵਿੱਦਿਅਕ ਯੋਗਤਾ ਬੀਏਐੱਲਐੱਲਬੀ ਸੀ ਪਰ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਦਫਤਰ ਦੀ ਅਧਿਕਾਰਤ ਵੈੱਬਸਾਈਟ ਨੇ ਇਸ ਸਾਲ ਹੋਈਆਂ ਵਿਧਾਨ ਸਭਾ ਚੋਣਾਂ ’ਚ ਸਿੱਧੂ ਨੇੇ ਨਾਮਜ਼ਦਗੀ ਪੱਤਰ ਦੇ ਨਾਲ ਹਲਫਨਾਮਾ ਵੀ ਦਿੱਤਾ ਹੈ ਜਿਸ ’ਚ ਸਿੱਧੂ ਦੀ ਵਿੱਦਿਅਕ ਯੋਗਤਾ ਸਿਰਫ ਬੀਏ ਦਰਸਾਈ ਗਈ ਹੈ। ਐਡਵੋਕੇਟ ਹੇਮੰਤ ਨੇ ਕਿਹਾ ਕਿ ਨਾਮਜ਼ਦਗੀ ਦੇ ਨਾਲ 2017 ਵਿਚ ਸਿੱਧੂ ਵੱਲੋਂ ਦਾਇਰ ਕੀਤੇ ਹਲਫ਼ਨਾਮੇ ’ਚ ਸਿੱਧੂ ਨੇ ਸਾਲ 1986 ਵਿਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਬੀਏ/ਐੱਲਐਲਬੀ ਦਾ ਜ਼ਿਕਰ ਕੀਤਾ ਹੈ।
ਸਿੱਧੂ ਦੀ ਵਿੱਦਿਅਕ ਯੋਗਤਾ ’ਤੇ ਉੱਠੇ ਸਵਾਲ, ਚੋਣਾਂ ‘ਚ ਦਿੱਤੇ ਐਫੀਡੇਵਿਟ ‘ਚ ਦਰਜ ਹਨ ਵੱਖ -ਵੱਖ ਜਾਣਕਾਰੀਆਂ
