ਜੇਐੱਨਐੱਨ, ਨਵੀਂ ਦਿੱਲੀ : ਯੂਕਰੇਨ ਵਿਰੁੱਧ ਰੂਸੀ ਹਮਲਾ ਚੌਥੇ ਮਹੀਨੇ ਦੇ ਨੇੜੇ ਹੈ। ਇਸ ਦੌਰਾਨ, ਯੂਐਸ ਦੇ ਰਾਸ਼ਟਰਪਤੀ ਜੋ ਬਾਇਡਨ ਨੇ ਸ਼ਨੀਵਾਰ ਨੂੰ ਯੂਕਰੇਨ ਨੂੰ 40 ਬਿਲੀਅਨ ਡਾਲਰ ਦੀ ਅਮਰੀਕੀ ਸਹਾਇਤਾ ਪ੍ਰਦਾਨ ਕਰਨ ਲਈ ਕਾਨੂੰਨ ‘ਤੇ ਦਸਤਖ਼ਤ ਕੀਤੇ। ਇਸ ਤੋਂ ਪਹਿਲਾਂ ਯੁੱਧ ਦੌਰਾਨ ਅਮਰੀਕਾ ਕਈ ਵਾਰ ਯੂਕਰੇਨ ਨੂੰ ਵੱਡੇ ਪੱਧਰ ‘ਤੇ ਫੌਜੀ ਅਤੇ ਹੋਰ ਮਦਦ ਦੇ ਚੁੱਕਾ ਹੈ। ਬਿਡੇਨ ਇਨ੍ਹੀਂ ਦਿਨੀਂ ਏਸ਼ੀਆ ਦੇ ਦੌਰੇ ‘ਤੇ ਹਨ, ਉਹ 24 ਮਈ ਨੂੰ ਜਾਪਾਨ ‘ਚ ਹੋਣ ਜਾ ਰਹੇ ਕਵਾਡ ਸਮਿਟ – 2022 ‘ਚ ਵੀ ਸ਼ਿਰਕਤ ਕਰਨਗੇ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਸਿਓਲ ‘ਚ ਆਪਣੇ ਦੱਖਣੀ ਕੋਰੀਆਈ ਹਮਰੁਤਬਾ ਯੂਨ ਸੋਕ-ਯੂਲ ਨਾਲ ਵੀ ਮੁਲਾਕਾਤ ਕੀਤੀ।
Russia Ukraine War : ਅਮਰੀਕਾ ਨੇ ਯੁੱਧ ਪ੍ਰਭਾਵਿਤ ਯੂਕਰੇਨ ਨੂੰ 40 ਬਿਲੀਅਨ ਡਾਲਰ ਦੀ ਦਿੱਤੀ ਮਦਦ, ਰਾਸ਼ਟਰਪਤੀ ਜੋਅ ਬਾਇਡਨ ਨੇ ਬਿੱਲ ‘ਤੇ ਕੀਤੇ ਦਸਤਖ਼ਤ
