ਲੁਧਿਆਣਾ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਹੱਤਿਆਕਾਂਡ ਦੇ ਤਾਰ ਹੁਣ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਨਾਲ ਜੁੜ ਗਏ ਹਨ। ਲੁਧਿਆਣਾ ਪੁਲਿਸ ਨੇ ਦਸ ਦਿਨ ਪਹਿਲਾਂ ਦੋ ਪਿਸਤੌਲ ਤੇ 11 ਕਾਰਤੂਸਾਂ ਸਮੇਤ ਲਾਰੈਂਸ ਬਿਸ਼ਨੋਈ (Lawrence Bishnoi) ਦੇ ਕਰੀਬੀ ਬਲਦੇਵ ਚੌਧਰੀ ਨੂੰ ਗ੍ਰਿਫ਼ਤਾਰ ਕੀਤਾ ਸੀ ਜਿਸ ਨੂੰ ਕੈਨੇਡਾ ’ਚ ਬੈਠੇ ਗੋਲਡੀ ਬਰਾਡ਼ (Goldy Brar) ਦੇ ਸਾਥੀ ਨੇ ਇਹ ਹਥਿਆਰ ਮੁਹੱਈਆ ਕਰਵਾਏ ਸਨ। ਪੁਲਿਸ ਦੀ ਸੀਆਈਏ-2 ਟੀਮ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਸ਼ੁੱਕਰਵਾਰ ਉਸ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੋਂ ਦੋ ਦਿਨ ਦਾ ਰਿਮਾਂਡ ਹਾਸਲ ਕਰ ਕੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇੰਸਪੈਕਟਰ ਬੇਅੰਤ ਜੁਨੇਜਾ ਨੇ ਦੱਸਿਆ ਕਿ ਉਸ ਦੀ ਪਛਾਣ ਭਾਦਸੋਂ ਦੇ ਰਹਿਣ ਵਾਲੇ ਜਸਕਰਨ ਸਿੰਘ ਉਰਫ਼ ਕਰਨ ਵਜੋਂ ਹੋਈ ਹੈ। ਬਲਦੇਵ ਚੌਧਰੀ ਦੀ ਨਿਸ਼ਾਨਦੇਹੀ ’ਤੇ ਸ਼ੁੱਕਰਵਾਰ ਉਸ ਦੇ ਪਿੰਡ ’ਚ ਛਾਪਾ ਮਾਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਦਸਵੀਂ ਪਾਸ ਕਰਨ ਦਾ ਕੋਈ ਪੁਰਾਣਾ ਅਪਰਾਧਿਕ ਰਿਕਾਰਡ ਨਹੀਂ ਹੈ। ਉਹ ਪਿੰਡ ਦੀ ਕਬੱਡੀ ਟੀਮ ਦਾ ਮੈਂਬਰ ਹੈ। ਮੋਹਾਲੀ ’ਚ ਮਾਰੇ ਗਏ ਗੁਰਲਾਲ ਬਰਾਡ਼ ਤੇ ਜਸਕਰਨ ’ਚ ਚੰਗੇ ਸਬੰਧ ਸਨ। ਗੁਰਲਾਲ ਬਰਾਡ਼ ਗੋਲਡੀ ਬਰਾਡ਼ ਦੀ ਭੂਆ ਦਾ ਪੁੱਤਰ ਸੀ।
ਮੂਸੇਵਾਲਾ ਹੱਤਿਆਕਾਂਡ ਦੇ ਤਾਰ ਲੁਧਿਆਣਾ ਨਾਲ ਜੁੜੇ, ਗੋਲਡੀ ਬਰਾੜ ਦਾ ਸਾਥੀ ਗ੍ਰਿਫ਼ਤਾਰ, ਲਾਰੈਂਸ ਦੇ ਸਾਥੀ ਨੂੰ ਮੁਹੱਈਆ ਕਰਵਾਏ ਸੀ ਹਥਿਆਰ
